ਅਗਲੇ ਸਾਲ ਸੂਰਜ ‘ਤੇ ਪੁਲਾੜ ਯਾਨ ਭੇਜੇਗਾ ਨਾਸਾ


ਵਾਸ਼ਿੰਗਟਨ, 1 ਜੂਨ (ਏਜੰਸੀ) : ਅਮਰੀਕੀ ਪੁਲਾੜ ਏਜੰਸੀ ਨਾਸਾ ਸਾਲ 2018 ‘ਚ ਸੂਰਜ ‘ਤੇ ਯਾਨ ਭੇਜਣ ਦੀ ਤਿਆਰੀ ਵਿਚ ਹੈ। ਸੂਰਜ ਦੀ ਇਹ ਯਾਤਰਾ ਮਨੁੱਖੀ ਇਤਿਹਾਸ ਦੀ ਪਹਿਲੀ ਯਾਤਰਾ ਹੋਵੇਗੀ। ਇਸ ਮਿਸ਼ਨ ‘ਚ ਤਾਰਾ ਮੰਡਲ ਦੇ ਮਾਹੌਲ ਅਤੇ ਸੂਰਜੀ ਭੌਤਿਕੀ ਬਾਰੇ ਉਨ੍ਹਾਂ ਸਵਾਲਾਂ ਦੇ ਜਵਾਬ ਲੱਭੇ ਜਾਣਗੇ, ਜਿਨ੍ਹਾਂ ਨੇ 6 ਦਹਾਕਿਆਂ ਤੋਂ ਵਿਗਿਆਨੀਆਂ ਨੂੰ ਉਲਝਾਇਆ ਹੋਇਆ ਹੈ। ਨਾਸਾ ਨੇ ਇਸ ਸਬੰਧੀ ਐਲਾਨ ਕਰਦਿਆਂ ਕਿਹਾ ਕਿ ਸਾਲ 2018 ਦੀਆਂ ਗਰਮੀਆਂ ‘ਚ ਇਸ ਪੁਲਾੜ ਜਹਾਜ਼ ਨੂੰ ਲਾਂਚ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਏਜੰਸੀ ਨੇ ਦਸਿਆ ਕਿ ‘ਪਾਰਕਰ ਸੋਲਰ ਪ੍ਰੋਬ’ ਦਾ ਨਾਂ ਪ੍ਰਸਿੱਧ ਐਸਟਰੋ ਭੌਤਿਕ ਯੂਜੀਨ ਪਾਰਕਰ ਦੇ ਸਨਮਾਨ ‘ਚ ਰਖਿਆ ਗਿਆ ਹੈ। ਉਨ੍ਹਾਂ ਨੇ ਲਗਭਗ 60 ਸਾਲ ਪਹਿਲਾਂ ਸੂਰਜੀ ਹਵਾ ਦੀ ਮੌਜੂਦਗੀ ਦੀ ਭਵਿੱਖਵਾਣੀ ਕੀਤੀ ਸੀ। ਨਾਸਾ ਦੇ ਸਾਇੰਸ ਮਿਸ਼ਨ ਡਾਈਰੈਕਟੋਰੇਟ ਦੇ ਸਹਾਇਕ ਪ੍ਰਸ਼ਾਸਕ ਥਾਮਸ ਜੁਰਬੁਚੇਨ ਨੇ ਕਿਹਾ, ”ਨਾਸਾ ਨੇ ਪਹਿਲੀ ਵਾਰ ਕਿਸੇ ਜ਼ਿੰਦਾ ਵਿਅਕਤੀ ਦੇ ਨਾਂ ‘ਤੇ ਪੁਲਾੜ ਯਾਨ ਦਾ ਨਾ ਰਖਿਆ ਹੈ। ਇਕ ਛੋਟੀ ਕਾਰ ਦੇ ਬਰਾਬਰ ਦੇ ਆਕਾਰ ਵਾਲਾ ਪੁਲਾੜ ਜਹਾਜ਼ ਤਾਰਾ ਮੰਡਲ ਬਾਰੇ ਕਈ ਭੇਤਾਂ ਦਾ ਪ੍ਰਗਟਾਵਾ ਕਰੇਗਾ।”

ਨਾਸਾ ਨੇ ਕਿਹਾ ਕਿ ਪਾਰਕਰ ਸੋਲਰ ਪ੍ਰੋਬ ਸੂਰਜ ਦੇ ਵਾਯੂਮੰਡਲ ‘ਚ ਯਾਤਰਾ ਕਰੇਗਾ। ਪਹਿਲਾਂ ਕੋਈ ਵੀ ਪੁਲਾੜ ਜਹਾਜ਼ ਸੂਰਜ ਦੇ ਇੰਨਾ ਨਜ਼ਦੀਕ ਨਹੀਂ ਗਿਆ। ਇਹ ਜਹਾਜ਼ ਭਿਆਨਕ ਗਰਮੀ ਅਤੇ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰੇਗਾ। ਸੋਲਰ ਪ੍ਰੋਬ ਸੂਰਜ ਦੀ ਸਤ੍ਹਾ ਦੇ 62 ਲੱਖ ਕਿਲੋਮੀਟਰ ਦੇ ਘੇਰੇ ‘ਚ ਚੱਕਰ ਲਗਾਏਗਾ ਅਤੇ ਲਗਭਗ 1377 ਡਿਗੀ ਸੈਲਸੀਅਸ ਤਾਪਮਾਨ ਦਾ ਸਾਹਮਣਾ ਕਰੇਗਾ। ਨਾਸਾ ਮੁਤਾਬਕ ਹੁਣ ਤਕ ਕੋਈ ਵੀ ਜਹਾਜ਼ ਜਿੰਨਾ ਨਜ਼ਦੀਕ ਪਹੁੰਚਿਆ ਹੈ, ਇਹ ਉਸ ਤੋਂ 7 ਗੁਣਾ ਵੱਧ ਨਜ਼ਦੀਕ ਜਾਵੇਗਾ। ਪਿਛਲੀ ਵਾਰ 1976 ‘ਚ ਹਿਲੀਅਸ-2 ਨਾਂ ਦਾ ਪੁਲਾੜ ਜਹਾਜ਼ ਸੂਰਜ ਦੇ ਨਜ਼ਦੀਕ ਗਿਆ ਸੀ। ਉਦੋਂ ਇਸ ਜਹਾਜ਼ ਦੀ ਸੂਰਜ ਤੋਂ ਦੂਰੀ 430 ਕਿਲੋਮੀਟਰ ਸੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਅਗਲੇ ਸਾਲ ਸੂਰਜ ‘ਤੇ ਪੁਲਾੜ ਯਾਨ ਭੇਜੇਗਾ ਨਾਸਾ