ਸੀਰੀਆ ਯੁੱਧ ਨੂੰ ਖ਼ਤਮ ਕਰਨ ਦੇ ਮੁੱਦੇ ‘ਤੇ ਟਰੰਪ ਅਤੇ ਪੁਤਿਨ ਵਿਚਾਲੇ ਚੰਗੀ ਗੱਲਬਾਤ : ਵਾਈਟ ਹਾਊਸ


ਵਾਸ਼ਿੰਗਟਨ, 3 ਮਈ (ਏਜੰਸੀ) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਵਿਚਾਲੇ ਫੋਨ ‘ਤੇ ਹੋਈ ਗੱਲਬਾਤ ਮਗਰੋਂ ਵਾਈਟ ਹਾਊਸ ਨੇ ਕਿਹਾ ਕਿ ਸੀਰੀਆ ਯੁੱਧ ਨੂੰ ਖ਼ਤਮ ਕਰਨ ਅਤੇ ਉੱਤਰੀ ਕੋਰੀਆ ‘ਚ ਖ਼ਤਰਨਾਕ ਸਥਿਤੀ ਨੂੰ ਸੁਲਝਾਉਣ ਦੇ ਵਧੀਆ ਢੰਗ ਲੱਭਣ ਦੇ ਮੁੱਦੇ ‘ਤੇ ਟਰੰਪ ਅਤੇ ਉਨ੍ਹਾਂ ਦੇ ਰੂਸੀ ਹਮਰੁਤਬਾ ਪੁਤਿਨ ਵਿਚਾਲੇ ਹੋਈ ਗੱਲਬਾਤ ‘ਬਹੁਤ ਚੰਗੀ’ ਰਹੀ। ਵਾਈਟ ਹਾਊਸ ਨੇ ਕਿਹਾ ਕਿ ਆਪਣੀ ਗੱਲਬਾਤ ਦੌਰਾਨ ਦੋਵਾਂ ਨੇਤਾਵਾਂ ਨੇ ਪੂਰੇ ਪੱਛਮੀ ਏਸ਼ੀਆ ਤੋਂ ਅੱਤਵਾਦ ਦੇ ਖ਼ਾਤਮੇ ਲਈ ਇਕੱਠੇ ਮਿਲ ਕੇ ਕੰਮ ਕਰਨ ‘ਤੇ ਚਰਚਾ ਕੀਤੀ।

ਉਨ੍ਹਾਂ ਨੇ ਉੱਤਰੀ ਕੋਰੀਆ ਦੀ ‘ਬੇਹੱਦ ਖ਼ਤਰਨਾਕ’ ਸਥਿਤੀ ਨੂੰ ਸੁਲਝਾਉਣ ਦੇ ਚੰਗੇ ਢੰਗਾਂ ਬਾਰੇ ਵੀ ਗੱਲ ਕੀਤੀ। ਵਾਈਟ ਹਾਊਸ ਨੇ ਕਿਹਾ, ”ਰਾਸ਼ਟਰਪਤੀ ਟਰੰਪ ਅਤੇ ਰਾਸ਼ਟਰਪਤੀ ਪੁਤਿਨ ਇਸ ਗੱਲ ‘ਤੇ ਸਹਿਮਤ ਹੋਏ ਕਿ ਸੀਰੀਆ ‘ਚ ਚੱਲ ਰਹੀ ਸੰਕਟ ਬਹੁਤ ਲੰਬਾ ਸਮਾਂ ਲੈ ਚੁਕਿਆ ਹੈ ਅਤੇ ਸਾਰੇ ਪੱਖਾਂ ਨੂੰ ਹਿੰਸਾ ਖ਼ਤਮ ਕਰਨ ਲਈ ਹਰ ਸੰਭਵ ਕਦਮ ਚੁੱਕਣੇ ਚਾਹੀਦੇ ਹਨ। ਵਾਈਟ ਹਾਊਸ ਨੇ ਕਿਹਾ ਕਿ ਅਮਰੀਕਾ 3-4 ਮਈ ਨੂੰ ਕਜ਼ਾਖਿਸਤਾਨ ਦੇ ਅਸਤਾਨਾ ‘ਚ ਹੋਣ ਵਾਲੀ ਜੰਗਬੰਦੀ ਦੀ ਗੱਲਬਾਤ ‘ਚ ਇਕ ਪ੍ਰਤੀਨਿਧੀ ਭੇਜੇਗਾ। ਟਰੰਪ ਦੇ ਸਹੁੰ ਚੁੱਕਣ ਮਗਰੋਂ ਦੋਵਾਂ ਨੇਤਾਵਾਂ ਵਿਚਾਲੇ ਇਹ ਘੱਟੋ ਘੱਟ ਤੀਜੀ ਗੱਲਬਾਤ ਸੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਸੀਰੀਆ ਯੁੱਧ ਨੂੰ ਖ਼ਤਮ ਕਰਨ ਦੇ ਮੁੱਦੇ ‘ਤੇ ਟਰੰਪ ਅਤੇ ਪੁਤਿਨ ਵਿਚਾਲੇ ਚੰਗੀ ਗੱਲਬਾਤ : ਵਾਈਟ ਹਾਊਸ