‘ਦ ਬਲੈਕ ਪ੍ਰਿੰਸ’ ਲਈ ਸਤਿੰਦਰ ਸਰਤਾਜ ਤੇ ਸ਼ਬਾਨਾ ਆਜ਼ਮੀ ਨੂੰ ਐਵਾਰਡ

The-Black-Prince

ਹੌਸਟਨ, 3 ਮਈ (ਏਜੰਸੀ) : ਫ਼ਿਲਮ ‘ਦ ਬਲੈਕ ਪ੍ਰਿੰਸ’ ਦੇ ਅਦਾਕਾਰ ਤੇ ਗਾਇਕ ਸਤਿੰਦਰ ਸਰਤਾਜ ਤੇ ਮਸ਼ਹੂਰ ਅਦਾਕਾਰ ਸ਼ਬਾਨਾ ਆਜ਼ਮੀ ਨੂੰ ਆਲਮੀ ਹੌਸਟਨ ਕੌਮਾਂਤਰੀ ਫ਼ਿਲਮ ਮੇਲੇ ਦੇ ਰੈਮੀ ਐਵਾਰਡ ਲਈ ਚੁਣਿਆ ਗਿਆ ਹੈ। ਇਹ ਫ਼ਿਲਮ ਪੰਜਾਬ ਦੇ ਆਖ਼ਰੀ ਸਿੱਖ ਮਹਾਰਾਜਾ ਦਲੀਪ ਸਿੰਘ ਦੇ ਜੀਵਨ ਬਾਰੇ ਹੈ ਜੋ ਉਨ•ਾਂ ਦੇ ਇਤਿਹਾਸ ਨੂੰ ਪੇਸ਼ ਕਰਦੀ ਹੈ। ਫ਼ਿਲਮ ‘ਦ ਬਲੈਕ ਪ੍ਰਿੰਸ’ 21 ਜੁਲਾਈ ਨੂੰ ਰਲੀਜ਼ ਹੋਵੇਗੀ। ਸ਼ਬਾਨਾ ਆਜ਼ਮੀ ਨੇ ਇਸ ਫ਼ਿਲਮ ‘ਚ ਦਲੀਪ ਸਿੰਘ ਦੀ ਮਾਂ ਰਾਣੀ ਜ਼ਿੰਦਾਂ ਦਾ ਕਿਰਦਾਰ ਨਿਭਾਇਆ ਹੈ।

ਇਸ ਫਿਲਮ ‘ਚ ਵਿਦੇਸ਼ੀ ਕਲਾਕਾਰਾਂ ਜੈਸਨ ਫਲੈਮਿੰਗ, ਅਮਅੰਨਦਾ ਰੂਨ, ਕੀਥ ਡੱਫੀ, ਡੇਵਿਡ ਐਸਸ਼, ਰੂਪ ਮੈਂਗਨ ਤੇ ਸੌਫੀ ਸਟੀਵਨ ਨੇ ਭੂਮਿਕਾ ਨਿਭਾਈ ਹੈ। ਇਸ ਫ਼ਿਲਮ ਨੂੰ ਨਿਰਦੇਸ਼ਕ ਕਵੀ ਰਾਜ ਨੇ ਬਣਾਇਆ ਹੈ ਤੇ ਇਹ ਭਾਰਤ ਤੇ ਬਰਤਾਨੀਆ ‘ਚ ਫਿਲਮਾਈ ਗਈ ਹੈ। ਇਹ ਫ਼ਿਲਮ ਭਾਰਤ ਸਣੇ ਦੁਨੀਆ ਦੇ ਤਮਾਮ ਦੇਸ਼ਾਂ ‘ਚ ਰਲੀਜ਼ ਹੋਵੇਗੀ। ਇਹ ਬਹੁਤ ਹੀ ਪੇਚੀਦਾ ਕਹਾਣੀ ਹੈ ਤੇ ਇਸ ਨੂੰ ਬੜੇ ਸੰਵੇਦਨਸ਼ੀਲ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਦੱਸ ਦੇਈਏ ਕਿ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਅੰਗਰੇਜ਼ ਉਨ•ਾਂ ਦੇ ਵਾਰਿਸ ਮਹਾਰਾਜਾ ਦਲੀਪ ਸਿੰਘ ਨੂੰ ਇੰਗਲੈਂਡ ਲੈ ਗਏ ਸਨ ਤੇ ਉਹ ਅੰਤ ਤੱਕ ਉੱਥੇ ਹੀ ਰਹੇ।

Facebook Comments

POST A COMMENT.

Enable Google Transliteration.(To type in English, press Ctrl+g)