ਰਣਜੀਤ ਸਾਗਰ ਡੈਮ ਦੇ ਕੋਲ ਸੌ ਏਕੜ ‘ਚ ਬਣੇਗੀ ਫ਼ਿਲਮ ਸਿਟੀ

ranjit-sagar-dam

ਚੰਡੀਗੜ੍ਹ, 16 ਮਈ (ਏਜੰਸੀ) : ਪੰਜਾਬ ਨੂੰ ਛੇਤੀ ਹੀ ਫ਼ਿਲਮ ਸਿਟੀ ਦੀ ਸੌਗਾਤ ਮਿਲੇਗੀ। ਇਹ ਫ਼ਿਲਮ ਸਿਟੀ ਰਣਜੀਤ ਸਾਗਰ ਡੈਮ ਦੇ ਕੋਲ ਬਣਾਈ ਜਾਵੇਗੀ। ਇਸ ਪ੍ਰੋਜੈਕਟ ਦਾ ਖਾਕਾ ਤਿਆਰ ਹੋਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਇਸ ‘ਤੇ ਮੁਹਰ ਲਗਾ ਦਿੱਤੀ ਹੈ। ਛੇਤੀ ਹੀ ਇਸ ‘ਤੇ ਕੰਮ ਸ਼ੁਰੂ ਹੋਣ ਦੀ ਉਮੀਦ ਹੈ। ਲੋਕੇਸ਼ਨ ਦੇ ਲਿਹਾਜ਼ ਨਾਲ ਰਣਜੀਤ ਸਾਗਰ ਡੈਮ ਫ਼ਿਲਮ ਸਿਟੀ ਦੇ ਹਿਸਾਬ ਨਾਲ ਸਭ ਤੋਂ ਵਧੀਆ ਮੰਨਿਆ ਜਾ ਰਿਹਾ ਹੈ। ਪਠਾਨਕੋਟ ਤੋਂ 17 ਕਿਲੋਮੀਟਰ ਦੂਰ ਸਥਿਤ ਇਹ ਡੈਮ ਪੰਜਾਬ, ਹਿਮਾਚਲ ਅਤੇ ਜੰਮੂ ਕਸ਼ਮੀਰ ਦੀ ਸਰਹੱਦ ‘ਤੇ ਹੈ।

ਸੈਲਾਨੀਆਂ ਦੇ ਲਈ ਇਹ ਹਮੇਸ਼ਾ ਤੋਂ ਖਿੱਚ ਦਾ ਕੇਂਦਰ ਰਿਹਾ ਹੈ। ਇਸੇ ਡੈਮ ਦੇ ਕੋਲ ਧਾਰ ਕਲਾਂ ਵਿਚ ਜੁਗਿਆਲ ਟਾਊਨਸ਼ਿਪ ਹੈ। ਇੱਥੇ ਹੀ 100 ਏਕੜ ਤੋਂ ਜ਼ਿਆਦਾ ਜਗ੍ਹਾ ਵਿਚ ਫ਼ਿਲਮ ਸਿਟੀ ਸਥਾਪਤ ਕਰਨ ਦੀ ਯੋਜਨਾ ਬਣਾਈ ਗਈ ਹੈ। ਫ਼ਿਲਮ ਸਿਟੀ ਨੂੰ ਹੋਰ ਪ੍ਰੋਤਸ਼ਾਹਤ ਕਰਨ ਦੇ ਮਕਸਦ ਨਾਲ ਸਿੱਧੂ ਨੇ ਇੱਥੇ ਦੂਜੀ ਸਹੂਲਤਾਂ ਵਿਕਸਿਤ ਕਰਨ ਦੀ ਵੀ ਯੋਜਨਾ ਬਣਾਈ ਹੈ। ਉਨ੍ਹਾਂ ਦੀ ਪਹਿਲਕਦਮ ਇੱਥੇ ਵਾਟਰ ਸਪੋਰਟਸ ਸ਼ੁਰੂ ਕਰਨ ਦੀ ਹੈ। ਇਸ ਦੇ ਨਾਲ ਹੀ ਇੱਥੇ ਇਕ ਅਤਿ ਆਧੁਨਿਕ ਗੋਲਫ ਕੋਰਸ ਵੀ ਬਣਾਇਆ ਜਾਵੇਗਾ।

ਫ਼ਿਲਮ ਸਿਟੀ ਆਉਣ ਜਾਣ ਵਿਚ ਲੋਕਾਂ ਨੂੰ ਦਿੱਕਤ ਨਾ ਹੋਵੇ, ਇਸ ਦੇ ਲਈ ਸਿੱਧੂ ਨੇ ਪਠਾਨਕੋਟ ਏਅਰਪੋਰਟ ਤੋਂ ਛੇਤੀ ਹੀ ਮੁੜ ਤੋਂ ਘਰੇਲੂ ਉਡਾਣਾਂ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ। ਸਿੱਧੂ ਮੁਤਾਬਕ ਇਹ ਪ੍ਰੋਜੈਕਟ ਬਿਲਟ-ਆਪਰੇਟ ਆਧਾਰ ‘ਤੇ ਬਣੇਗਾ। ਸੈਰ ਸਪਾਟਾ ਵਿਭਾਗ ਨੂੰ ਛੇਤੀ ਤੋਂ ਛੇਤੀ ਇਸ ‘ਤੇ ਕੰਮ ਕਰਨ ਦੀ ਹਦਾਇਤ ਦਿੱਤੀ ਗਈ ਹੈ। ਪਿਛਲੀ ਸਰਕਾਰ ਨੇ ਵੀ ਦੋ ਵਾਰ ਫ਼ਿਲਮ ਸਿਟੀ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੀ ਇਹ ਕੋਸ਼ਿਸ਼ ਸਿਰੇ ਨਹੀਂ ਚੜ੍ਹ ਸਕੀ।

Facebook Comments

POST A COMMENT.

Enable Google Transliteration.(To type in English, press Ctrl+g)