ਚੋਣ ਕਮਿਸ਼ਨ ਹੈੱਡਕੁਆਰਟਰ ਬਾਹਰ ‘ਆਪ’ ਦਾ ਪ੍ਰਦਰਸ਼ਨ


ਨਵੀਂ ਦਿੱਲੀ 11 ਮਈ (ਏਜੰਸੀ) :ਚੋਣ ਕਮਿਸ਼ਨ ਦੇ ਹੈੱਡਕੁਆਰਟਰ ਦੇ ਬਾਹਰ ਆਮ ਆਦਮੀ ਪਾਰਟੀ ਦੇ ਸੈਂਕੜੇ ਵਰਕਰਾਂ ਨੇ ਭਵਿੱਖ ‘ਚ ਹੋਣ ਵਾਲੀਆਂ ਚੋਣਾਂ ‘ਚ ਵੋਟਰ ਵੈਰੀਫਿਏਬਲ ਪੇਪਰ ਆਡਿਟ ਟ੍ਰੇਲ (ਵੀਵੀਪੀਏਟੀ) ਨਾਲ ਲੈਸ ਈਵੀਐੱਮ ਦਾ ਇਸਤੇਮਾਲ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ। ਆਪ ਦੇ ਵਿਧਾਇਕਾਂ ਅਤੇ ਨਵ ਨਿਯੁਕਤ ਦਿੱਲੀ ਦੇ ਕਨਵੀਨਰ ਗੋਪਾਲ ਰਾਏ ਨੇ ਦੋਸ਼ ਲਗਾਇਆ ਕਿ ਈਵੀਐੱਮ ਨਾਲ ਛੇੜਛਾੜ ਨਾਲ ਲੋਕਤੰਤਰ ਦੀ ਹੱਤਿਆ ਹੋ ਰਹੀ ਹੈ। ਦੱਖਣੀ ਪੂਰਬੀ ਦਿੱਲੀ ਤੋਂ ਇਥੇ ਆਏ ‘ਆਪ’ ਦੇ ਵਰਕਰ ਆਰ.ਕੇ. ਗੁਪਤਾ ਨੇ ਕਿਹਾ ਕਿ ਈਵੀਐੱਮ ਨਾਲ ਛੇੜਛਾੜ ਸੰਭਵ ਹੈ ਅਤੇ ਇਸ ‘ਤੇ ਤੱਤਕਾਲ ਧਿਆਨ ਦੇਣਾ ਚਾਹੀਦਾ ਹੈ।

ਮੁੰਡਕਾ ਤੋਂ ਆਈ ਇਕ ਵਰਕਰ ਪ੍ਰਗਤੀ ਨੇ ਕਿਹਾ ਕਿ ਇਸੇ ਤਰ੍ਹਾਂ ਨਾਲ ਭਾਜਪਾ ਨੇ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ‘ਚ ਚੋਣ ਜਿੱਤੀ ਹੈ। ਜਾਤੀ ਆਧਾਰ ‘ਤੇ ਵੋਟਾਂ ਦੀ ਵੰਡ ਵੀ ਇਸ ਤਰ੍ਹਾਂ ਦੀ ਵੱਡੀ ਜਿੱਤ ‘ਚ ਮਦਦ ਨਹੀਂ ਕਰ ਸਕਦੀ। ਈਵੀਐੱਮ ਨਾਲ ਛੇੜਛਾੜ ‘ਤੇ ਵਿਸ਼ੇਸ਼ ਜਾਣਕਾਰੀ ਦੇ ਬਾਰੇ ਪੁੱਛੇ ਜਾਣ ‘ਤੇ ਜ਼ਿਆਦਾਤਰ ਪ੍ਰਦਰਸ਼ਨਕਾਰੀ ਵਿਧਾਨ ਸਭਾ ‘ਚ ਆਪ ਦੇ ਵਿਧਾਇਕ ਸੌਰਭ ਭਾਰਦਵਾਜ ਵੱਲੋਂ ਈਵੀਐੱਮ ਨਾਲ ਕਥਿਤ ਛੇੜਛਾੜ ਦਾ ਲਾਈਵ ਡੈਮੋ ਦਾ ਉਦਾਹਰਣ ਦੇ ਰਹੇ ਸਨ। ਵੀਵੀਪੀਏਟੀ ਨਾਲ ਲੈੱਸ ਈਵੀਐੱਮ ਦੀ ਮੰਗ ਦੇ ਇਲਾਵਾ ਪਾਰਟੀ ਚੋਣ ਕਮਿਸ਼ਨ ਨੂੰ ਇਕ ਹੋਰ ਅਪੀਲ ਕਰਨ ਦੀ ਯੋਜਨਾ ਬਣਾ ਰਹੀ ਹੈ। ਉਨ੍ਹਾਂ ਦੀ ਮੰਗ ਹੈ ਕਿ ਕੁਲ ਬੂਥਾਂ ‘ਚ ਕਿਨ•ਾਂ ਵੀ 25 ਫ਼ੀਸਦੀ ਬੂਥਾਂ ਦੀ ਚੋਣ ਕਰ ਕੇ ਈਵੀਐੱਮ ਅਤੇ ਪੇਪਰ ਟ੍ਰੇਲ ‘ਚ ਦਰਜ ਵੋਟਾਂ ਦੀ ਗਿਣਤੀ ਕੀਤੀ ਜਾਏ।

ਵੀਵੀਪੀਏਟੀ ਨਾਲ ਲੈਸ ਈਵੀਐੱਮ ‘ਚ ਪੇਪਰ ਸਲਿਪ ਹੁੰਦੀ ਹੈ ਜਿਹੜੀ ਵੋਟਰਾਂ ਨੂੰ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਉਨ੍ਹਾਂ ਦੀ ਵੋਟਾਂ ਉਨ੍ਹਾਂ ਦੇ ਪਸੰਦੀਦਾ ਉਮੀਦਵਾਰ ਕੋਲ ਚਲੀ ਗਈ ਹੈ। ਇਸ ਹਫ਼ਤੇ ਦੀ ਸ਼ੁਰੂਆਤ ‘ਚ ਸਾਰਾ ਦਿਨ ਚੱਲੇ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ‘ਚ ਇਸ ਮੁੱਦੇ ‘ਤੇ ਚਰਚਾ ਹੋਈ ਸੀ। ਇਸ ਵਿਚ ਭਾਰਦਵਾਜ ਨੇ ਦਾਅਵਾ ਕੀਤਾ ਸੀ ਕਿ ਈਵੀਐੱਮ ਨਾਲ ਸਿਰਫ਼ ਸੀਕਰੇਟ ਕੋਡ ਪਾ ਕੇ ਛੇੜਛਾੜ ਸੰਭਵ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਚੋਣ ਕਮਿਸ਼ਨ ਹੈੱਡਕੁਆਰਟਰ ਬਾਹਰ ‘ਆਪ’ ਦਾ ਪ੍ਰਦਰਸ਼ਨ