ਬ੍ਰਿਟੇਨ ‘ਚ ਮੌਜੂਦ ਹਨ 23 ਹਜ਼ਾਰ ਸ਼ੱਕੀ ਅਤਿਵਾਦੀ


ਲੰਦਨ, 28 ਮਈ (ਏਜੰਸੀ) : ਮਾਨਚੈਸਟਰ ਹਮਲੇ ਤੋਂ ਬਾਅਦ ਬ੍ਰਿਟੇਨ ‘ਚ ਅਤਿਵਾਦੀ ਖ਼ਤਰਾ ਹਾਲੇ ਵੀ ਬਰਕਰਾਰ ਹੈ। ਖੁਫੀਆ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੇਸ਼ ‘ਚ ਰਹਿ ਰਹੇ 23 ਹਜ਼ਾਰ ਜਿਹਾਦਿਆਂ ਦੀ ਪਛਾਣ ਕੀਤੀ ਹੈ। ਇਨ੍ਹਾਂ ‘ਚ 3000 ਅਤਿਵਾਦੀਆਂ ਤੋਂ ਖ਼ਤਰੇ ਦੀ ਵੱਧ ਸੰਭਾਵਨਾ ਹੈ। ਫਿਲਹਾਲ ਅਜਿਹੇ 500 ਲੋਕਾਂ ਦੀ ਜਾਂਚ ਜਾਰੀ ਹੈ। ਜ਼ਿਕਰਯੋਗ ਹੈ ਕਿ 22 ਮਈ ਦੀ ਰਾਤ ਮਾਨਚੈਸਟਰ ਦੇ ਸਟੇਡੀਅਮ ‘ਚ ਹੋਏ ਅਤਿਵਾਦੀ ਹਮਲੇ ‘ਚ 22 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ 119 ਲੋਕ ਜ਼ਖ਼ਮੀ ਹੋਏ ਸਨ।

ਨਿਊਜ਼ ਏਜੰਸੀ ਅਨੁਸਾਰ ‘ਦੀ ਇੰਡੀਪੈਂਡੇਂਟ’ ਨੇ ਅਪਣੀ ਰੀਪੋਰਟ ਵਿਚ ਇਹ ਜਾਣਕਾਰੀ ਦਿਤੀ ਹੈ। ਪੁਲਿਸ ਅਤੇ ਜਾਂਚ ਏਜੰਸੀਆਂ ਫਿਲਹਾਲ 500 ਜਿਆਦਿਆਂ ਦੀ ਨਿਗਰਾਨੀ ਕਰ ਰਹੀ ਹੈ। ਇਨ੍ਹਾਂ ਦੀ ਜਾਂਚ ਸ਼ੁਰੂ ਕਰ ਦਿਤੀ ਗਈ ਹੈ। ਰੀਪੋਰਟ ਅਨੁਸਾਰ ਸੁਰੱਖਿਆ ਟੀਮ ਨੇ 20 ਹਜ਼ਾਰ ਹੋਰ ਲੋਕਾਂ ਨੂੰ ਵੀ ਜਾਂਚ ਦੇ ਘੇਰੇ ‘ਚ ਸ਼ਾਮਲ ਕੀਤਾ ਹੈ। ਇਨ੍ਹਾਂ ਲੋਕਾਂ ਤੋਂ ਵੀ ਪੁਛਗਿਛ ਹੋ ਚੁਕੀ ਹੈ। ਰੀਪੋਰਟ ‘ਚ ਇਹ ਵੀ ਕਿਹਾ ਗਿਆ ਹੈ ਕਿ ਮਾਨਚੈਸਟਰ ਦਾ ਆਤਮਘਾਤੀ ਹਮਲਾਵਰ ਲੀਬੀਆਈ ਮੂਲ ਦਾ ਸਲਮਾਨ ਆਬਦੀ ਇੰਟੈਲੀਜੈਂਸ ਏਜੰਸੀ ਐਮਆਈ5 ਦੇ ਰਡਾਰ ‘ਤੇ ਪਹਿਲਾਂ ਤੋਂ ਸੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਬ੍ਰਿਟੇਨ ‘ਚ ਮੌਜੂਦ ਹਨ 23 ਹਜ਼ਾਰ ਸ਼ੱਕੀ ਅਤਿਵਾਦੀ