ਸ੍ਰੀਹਰੀਕੋਟਾ (ਹੈਦਰਾਬਾਦ), 5 ਮਈ (ਏਜੰਸੀ) : ਭਾਰਤ ਦੀ ਪੁਲਾੜ ਕੂਟਨੀਤੀ (ਸਪੇਸ ਡਿਪਲੋਮੈਸੀ) ਦੇ ਤਹਿਤ ਤਿਆਰ ਹੋਈ ਸਾਊਥ ਏਸ਼ੀਆ ਸੈਟੇਲਾਈਟ (ਜੀਐਸਏਟੀ-9) ਨੂੰ ਇਸਰੋ ਨੇ ਲਾਂਚ ਕਰ ਦਿੱਤਾ ਹੈ। ਇਸ ਨੂੰ ਜੀਐਸਐਲਵੀ-ਐਫ9 ਰਾਕੇਟ ਰਾਹੀਂ ਸ੍ਰੀਹਰੀਕੋਟਾ ਤੋਂ ਲਾਂਚ ਕੀਤਾ ਗਿਆ। ਇਸ ਦੇ ਰਾਹੀਂ ਪਾਕਿਸਤਾਨ ਨੂੰ ਛੱਡ ਕੇ ਬਾਕੀ ਸਾਊਥ ਏਸ਼ੀਆਈ ਦੇਸ਼ਾਂ ਨੂੰ ਸੰਚਾਰ ਦੀ ਸਹੂਲਤ ਮਿਲੇਗੀ।
ਇਸ ਮਿਸ਼ਨ ਵਿੱਚ ਭਾਰਤ, ਅਫ਼ਗਾਨਿਸਤਾਨ, ਭੂਟਾਨ, ਨੇਪਾਲ, ਬੰਗਲਾਦੇਸ਼, ਮਾਲਦੀਵ ਅਤੇ ਸ੍ਰੀਲੰਕਾ ਸ਼ਾਮਲ ਹਨ। ਇਸ ਪ੍ਰੋਜੈਕਟ ‘ਤੇ 450 ਕਰੋੜ ਰੁਪਏ ਦਾ ਖਰਚ ਆਇਆ ਹੈ। ਇਹ ਦੇਸ਼ ਇਸਰੋ ਨੂੰ 12 ਸਾਲ ਵਿੱਚ 96 ਕਰੋੜ ਰੁਪਏ ਦੇਣਗੇ। ਇਹ 2230 ਕਿਲੋ ਵਜ਼ਨ ਦਾ ਇਹ ਸੈਟੇਲਾਈਟ ਦੁਪਹਿਰ ਬਾਅਦ 4 ਵਜ ਕੇ 57 ਮਿੰਟ ‘ਤੇ ਲਾਂਚ ਕੀਤਾ ਗਿਆ। ਇਹ 12 ਸਾਲ ਤੱਕ ਕੰਮ ਕਰੇਗਾ।
ਜੀਐਸਏਟੀ-9 ਨੂੰ ਇਸਰੋ ਦੇ ਬੰਗਲੁਰੂ ਸਥਿਤ ਸੈਟੇਲਾਈਟ ਸੈਂਟਰ ਨੇ ਤਿਆਰ ਕੀਤਾ ਹੈ। ਇਸ ਵਿੱਚ 12 ਕੂਬੈਂਡ ਦੇ ਟਰਾਂਸਪੋਂਡਰ ਲੱਗੇ ਹਨ। ਇਸ ਨੂੰ 50 ਮੀਟਰ ਉੱਚੇ ਜੀਐਸਐਲਵੀ-ਐਫ9 ਰਾਕੇਟ ਨਾਲ ਲਾਂਚ ਕੀਤਾ ਗਿਆ। ਇਸ ਵਿੱਚ ਕ੍ਰਾਯੋਜੈਨਿਕ ਇੰਜਣ ਦੇ ਐਡਵਾਂਸਡ ਵਰਜਨ ਦੀ ਵਰਤੋਂ ਕੀਤੀ ਗਈ ਹੈ।
ਮੋਦੀ ਨੇ ਵਿਗਿਆਨੀਆਂ ਨੂੰ ਦਿੱਤੀ ਵਧਾਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸਰੋ ਦੇ ਵਿਗਿਆਨੀਆਂ ਨੂੰ ਇਸ ਸਫ਼ਲਤਾ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਇੱਕ ਇਤਿਹਾਸਕ ਮੌਕਾ ਹੈ ਅਤੇ ਸਾਨੂੰ ਤੁਹਾਡੇ ‘ਤੇ ਮਾਣ ਹੈ।
Comments 0