“ਯਾਰ ਅਣਮੁੱਲੇ”ਵਾਲੇ ਸ਼ੈਰੀ ਮਾਨ ਨੇ ਆਪਣੇ ਅਣਮੁੱਲੇ ਗੀਤਾਂ ਨਾਲ ਕੈਲਗਰੀ ਵਾਸੀਆਂ ਦਾ ਮੰਨੋਰੰਜਨ ਕੀਤਾ।


ਦਰਸਕਾਂ ਨਾਲ ਖਚਾਖਚ ਭਰੇ ਹਾਲ ਅੰਦਰ ਨੌਜਵਾਨ ਮੁੰਡੇ ਉੱਠ ਉੱਠ ਨੱਚਦੇ ਰਹੇ

ਕੈਲਗਰੀ (ਹਰਬੰਸ ਬੁੱਟਰ) ਪੰਜਾਬੀ ਗਾਇਕੀ ਅਤੇ ਪਿੱਠਵਰਤੀ ਪੰਜਾਬੀ ਫਿਲਮੀ ਗਾਇਕ ਸ਼ੈਰੀ ਮਾਨ ਦਾ ਸ਼ੋਅ ਕੈਲਗਰੀ ਦੇ ਜੈਨੇਸਿਸ ਸੈਂਟਰ ਵਿਖੇ ਕਰਵਾਇਆ ਗਿਆ। ਦਰਸਕਾਂ ਨਾਲ ਖਚਾਖਚ ਭਰੇ ਹੋਏ ਹਾਲ ਅੰਦਰ ਸੈਰੀ ਮਾਨ ਤੋਂ ਪਹਿਲਾਂ ਸਥਾਨਕ ਗਾਇਕਾਂ ਗੁਰਜਾਨ ਅਤੇ ਰੁੱਸ ਗਿਆ ਪਰਾਹੁਣਾ ਗੀਤ ਵਾਲੇ ਬਿੰਦੀ ਬਰਾੜ ਨੇ ਹਾਜ਼ਰੀ ਲਗਵਾਈ। ਜਿਓਂ ਹੀ ਸ਼ੈਰੀ ਮਾਨ ਸਟੇਜ ਉੱਪਰ ਆਇਆ ਦਰਸਕਾਂ ਨੇ ਸੀਟੀਆਂ ਨਾਲ ਸਵਾਗਤ ਕੀਤਾ। ਆਪਣੇ ਆਪ ਦੀ ਫਰਮਾਇਸ ਨਾਲ ਸੁਰੂਆਤੀ ਗੀਤ “ਬੇਬੇ ਤੇਰੀ ਆਟੇ ਦੀ ਚਿੜੀ” ਅਤੇ ਧੀਆਂ ਦੇ ਕਨੇਡਾ ਤੁਰ ਜਾਣ ਦੇ ਹਾਲਾਤਾਂ ਨੂੰ ਬਿਆਨ ਕਰਦਾ ਗੀਤ “ਇੱਕ ਘਰ ਤੇਰਾ ਜੋੜਿਆ ਤੇ ਇੱਕ ਜੋੜਨ ਚੱਲੀ ਆਂ” ਗਾਕੇ ਆਪਣੀ ਕਲਮ ਅਤੇ ਗਾਇਕੀ ਦੀ ਸੰਵੇਦਨਸ਼ੀਲਤਾ ਦਾ ਪਰਗਟਾਵਾ ਕੀਤਾ।

ਇਹ ਕਿਵੇਂ ਹੋ ਸਕਦਾ ਹੈ ਕਿ ਯਾਰ ਅਣਮੁੱਲੇ ਗੀਤ ਸੁਣਨ ਲਈ ਪੰਜਾਬੀ ਗੱਭਰੂਆਂ ਨਾਲ ਭਰਿਆ ਹੋਇਆ ਹਾਲ ਦੇਰੀ ਕਰ ਜਾਵੇ,ਤੀਜੇ ਗੀਤ ਦੀ ਸੂਈ “ਯਾਰ ਅਣਮੁੱਲੇ” ਉੱਪਰ ਹੀ ਅੜ ਗਈ । ਇਸ ਗੀਤ ਨਾਲ ਅੱਧੋਂ ਵੱਧ ਹਾਲ ਨਾਲੋ ਨੱਚਣ ਲਈ ਮਜ਼ਬੂਰ ਹੋ ਗਿਆ। ਇਸ ਤੋਂ ਬਾਦ “ਸਾਡੇ ਆਲਾ” “ਸ਼ਾਦੀ ਡਾਟ ਕਾਮ ਊੱਤੇ ਮੁੰਡਾ ਭਾਲਦੀ” “ਇੱਕ ਦਿਨ ਲਈ ਹੋਸਟਲ” “ਰਾਹ ਨਿੱਕਲੇ” “ਵੱਡਾ ਬਾਈ ਬਣ” “ਕਲਾਕਾਰ ਬਣ ਜਾਵਾਂ” “ਰੱਬ ਦਾ ਰੇਡੀਓ” ਅਤੇ ਹੋਰ ਆਪਣੇ ਅਨੇਕਾਂ ਲੋਕ ਜੂਬਾਨ ਉੱਪਰ ਪ੍ਰਚੱਲਤ ਗੀਤਾਂ ਨਾਲ ਕੈਲਗਰੀ ਵਾਸੀਆਂ ਦਾ ਖੂਬ ਮੰਨੋਰੰਜਨ ਕੀਤਾ। ਇਸ ਸੋਅ ਦੇ ਪ੍ਰਮੋਟਰ ਪੰਮਾ ਰਾਇਵਾਲ ਸ਼ੇਖ ਦੌਲਤ, ਸਵਰਨ ਸਿੱਧੂ,ਮਨਦੀਪ ਸੂਮਲ, ਗੈਰੀ ਗਿੱਲ,ਗੁਰਪ੍ਰੀਤ ਸੰਧੂ, ਹਰਪਿੰਦਰ ਸਿੱਧੂ,ਜਸਕੀਰਤ ਬਰਾੜ ਅਤੇ ਪਾਲੀ ਵਿਰਕ , ਇਸ ਸੋਅ ਲਈ ਵਧਾਈ ਦੇ ਪਾਤਰ ਹਨ ਜਿਹਨਾਂ ਨੇ ਸੁਚੱਜੇ ਪਰਬੰਧਾਂ ਨਾਲ ਇਸ ਸੋਅ ਨੂੰ ਸਫਲਤਾ ਪੂਰਵਕ ਨੇਪਰੇ ਚਾੜਿਆ।

ਇਹ ਪਹਿਲੀ ਬਾਰ ਸੀ ਕਿ ਸ਼ੈਰੀ ਮਾਨ ਇਕੱਲੇ ਤੌਰ ਤੇ ਆਪਣਾ ਵਿਦੇਸੀ ਟੂਰ ਕਰਨ ਆਇਆ ਹੈ। ਸਟੇਜ ਉੱਪਰ ਕੈਲਗਰੀ ਦੇ ਹੀ ਦੋ ਗਾਇਕ ਗੁਰਜੀਤ ਘੋਲੀਆ ਅਤੇ ਬਲਜਿੰਦਰ ਢਿੱਲੋਂ ਨੇ ਕੋਰਸ ਬੋਲਦਿਆਂ ਸ਼ੈਰੀ ਮਾਨ ਦਾ ਖੂਬ ਸਾਥ ਦਿੱਤਾ । ਬਾਲ ਕਲਾਕਾਰ ਸਫ਼ਲਸ਼ੇਰ ਮਾਲਵਾ ਨੇ ਸਟੇਜ ਉੱਪਰ ਛੋਟੀ ਉਮਰੇ ਵੱਡੀਆਂ ਮੱਲਾਂ ਮਾਰਦਿਆਂ ਸ਼ੈਰੀ ਮਾਨ ਨਾਲ ਹੀ ਖੂਬ ਮਜਾਕ ਕੀਤੇ ਅਤੇ ਨਾਲ ਹੀ ਜੈਨੇਸਿਸ ਸੈਂਟਰ ਦੇ ਪਾਰਕ ਨੂੰ ਬਚਾਉਣ ਲਈ ਬੇਨਤੀ ਵੀ ਕੀਤੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

“ਯਾਰ ਅਣਮੁੱਲੇ”ਵਾਲੇ ਸ਼ੈਰੀ ਮਾਨ ਨੇ ਆਪਣੇ ਅਣਮੁੱਲੇ ਗੀਤਾਂ ਨਾਲ ਕੈਲਗਰੀ ਵਾਸੀਆਂ ਦਾ ਮੰਨੋਰੰਜਨ ਕੀਤਾ।