ਪਾਕਿਸਤਾਨ ਨੂੰ ਜਵਾਬ ਦੇਣ ਲਈ ਭਾਰਤੀ ਸੈਨਾ ਬਣਾ ਰਹੀ ਗੁਪਤ ਯੋਜਨਾ

indian-army

ਨਵੀਂ ਦਿੱਲੀ, 5 ਮਈ (ਏਜੰਸੀ) : ਭਾਰਤੀ ਸੈਨਾ ਪਾਕਿਸਤਾਨੀ ਸੈਨਾ ਦੀ ਦਰਿੰਦਗੀ ਦਾ ਕਰਾਰਾ ਜਵਾਬ ਦੇਣ ਲਈ ਕਈ ਵਿਕਲਪਾਂ ‘ਤੇ ਕੰਮ ਕਰ ਰਹੀ ਹੈ। ਸੈਨਾ ਨੇ ਸਰਹੱਦ ‘ਤੇ ਘੁਸਪੈਠ ਰੋਕਣ ਦੇ ਲਈ ਚੌਕਸੀ ਵਧਾ ਦਿੱਤੀ ਹੈ। ਦੱਖਣੀ ਕਸ਼ਮੀਰ ਵਿਚ ਅੱਤਵਾਦੀਆਂ ਦੀ ਭਾਲ ਦੇ ਲਈ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਸੈਨਾ ਨੇ 778 ਕਿਲੋਮੀਟਰ ਲੰਬੀ ਕੰਟਰੋਲ ਰੇਖਾ ‘ਤੇ ਮੋਰਟਾਰ ਹਮਲੇ ਅਤੇ ਹੋਰ ਆਪਰੇਸ਼ਨ ਕਰਕੇ ਪਾਕਿਸਤਾਨੀ ਸੈਨਾ ‘ਤੇ ਦਬਾਅ ਵਧਾ ਦਿੱਤਾ ਹੈ।

ਦੱਸ ਦੇਈਏ ਕਿ ਪਾਕਿਸਾਨੀ ਸੈਨਾ ਨੇ ਇਕ ਮਈ ਨੂੰ ਕ੍ਰਿਸ਼ਣਾ ਘਾਟੀ ਵਿਚ ਗੋਲੀਬੰਦੀ ਦੀ ਉਲਘੰਣਾ ਕੀਤੀ ਸੀ ਅਤੇ ਦੋ ਜਵਾਨਾਂ ਦੇ ਸਿਰ ਕਲਮ ਕਰ ਦਿੱਤੇ ਸੀ। ਗੌਰਤਲਬ ਹੈ ਕਿ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਵਿਚ ਭਾਰਤ ਦੁਆਰਾ ਕੀਤੀ ਗਈ ਸਰਜੀਕਲ ਸਟਰਾਈਕਲ ਦੀ ਘਟਨਾ ਤੋਂ ਬਾਅਦ ਪਾਕਿਸਤਾਨੀ ਸੈਨਾ ਨੇ ਇਸ ਤਰ੍ਹਾਂ ਦੀ ਦਰਿੰਦਗੀ ਤੀਜੀ ਵਾਰ ਕੀਤੀ ਹੈ। ਸੈਨਾ ਮੁਖੀ ਰਾਵਤ ਨੇ ਕਿਹਾ ਕਿ ਜਦ ਇਸ ਤਰ੍ਹਾਂ ਦੀ ਘਟਨਾ ਹੁੰਦੀ ਹੈ ਤਾਂ ਅਸੀਂ ਵੀ ਜਵਾਬੀ ਕਾਰਵਾਈ ਕਰਦੇ ਹਨ। ਅਸੀਂ ਅਜਿਹਾ ਪਹਿਲਾਂ ਕਰ ਚੁੱਕੇ ਹਨ। ਲੇਕਿਨ ਸੈਨਾ ਭਵਿੱਖ ਦੀ ਯੋਜਨਾਵਾਂ ਬਾਰੇ ਗੱਲ ਨਹੀਂ ਕਰਦੀ ਹੈ। ਅਸੀਂ ਕੋਈ ਵੀ ਜਾਣਕਾਰੀ ਕੰਮ ਪੂਰਾ ਹੋਣ ਤੋਂ ਬਾਅਦ ਦਿੰਦੇ ਹਾਂ।

ਫ਼ੌਜ ਅਨੁਸਾਰ ਕੰਟਰੋਲ ਰੇਖਾ ਨੇੜੇ ਕਰੀਬ 50 ਅੱਤਵਾਦੀ ਲਾਂਚ ਪੈਡ ਹਨ। ਇਸ ਤੋਂ ਇਲਾਵਾ ਪਾਕਿਸਤਾਨ ਕਬਜ਼ੇ ਵਾਲੇ ਕਸ਼ਮੀਰ ਵਿਚ 15 ਵੱਡੇ ਟਰੇਨਿੰਗ ਕੈਂਪ ਵੀ ਹਨ। ਭਾਰਤੀ ਖੁਫ਼ੀਆ ਏਜੰਸੀਆਂ ਨੇ 5-6 ਬੈਟ ਕੈਂਪਾਂ ਦੀ ਵੀ ਜਾਣਕਾਰੀ ਦਿੱਤੀ ਹੈ। ਇਹ ਕੈਂਪ ਪਾਕਿਸਤਾਨ ਕਬਜ਼ੇ ਵਾਲੇ ਕਸ਼ਮੀਰ ਦੇ 10-12 ਕਿਲੋਮੀਟਰ ਅੰਦਰ ਹੈ। ਬੈਟ ਵਿਚ ਪਾਕਿਸਤਾਨ ਸੈਨਾ ਦੇ ਸਪੈਸ਼ਲ ਕਮਾਂਡੋ ਵੀ ਸ਼ਾਮਲ ਹਨ।

Facebook Comments

POST A COMMENT.

Enable Google Transliteration.(To type in English, press Ctrl+g)