ਜੇਟਲੀ ਮਾਣਹਾਨੀ ਕੇਸ : ਸਿਸੋਦੀਆ ਦਾ ਬਿਆਨ-ਨਹੀਂ ਹਟਾਏ ਗਏ ਜੇਠਮਲਾਨੀ

Ram-Jethmalani

ਨਵੀਂ ਦਿੱਲੀ, 26 ਮਈ (ਏਜੰਸੀ) : ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸੀਨੀਅਰ ਵਕੀਲ ਰਾਮ ਜੇਠਮਲਾਨੀ ਨੂੰ ਵਿੱਤ ਮੰਤਰੀ ਅਰੁਣ ਜੇਟਲੀ ਮਾਣਹਾਨੀ ਕੇਸ ਤੋਂ ਹਟਾਏ ਜਾਣ ਦੀਆਂ ਖ਼ਬਰਾਂ ਦਾ ਖੰਡਨ ਕੀਤਾ ਹੈ। ਦਰਅਸਲ, ਖਬ ਸੀ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੇਠਮਲਾਨੀ ਨੂੰ ਆਪਣੇ ਵਕੀਲ ਦੇ ਤੌਰ ‘ਤੇ ਹਟਾ ਦਿੱਤਾ ਹੈ, ਕਿਉਂਕਿ ਅਰੁਣ ਜੇਟਲੀ ਨੇ ਹਾਈਕੋਰਟ ਵਿੱਚ ਮਾਣਹਾਨੀ ਕੇਸ ਦੀ ਸੁਣਵਾਈ ਦੌਰਾਨ ਜੇਠਮਲਾਨੀ ਦੀ ਇੱਕ ਟਿੱਪਣੀ ਤੋਂ ਬਾਅਦ ਕੇਜਰੀਵਾਲ ‘ਤੇ ਦਸ ਕਰੋੜ ਰੁਪਏ ਦਾ ਇੱਕ ਹੋਰ ਕੇਸ ਕਰ ਦਿੱਤਾ ਸੀ।

ਜ਼ਿਕਰਯੋਗ ਹੈ ਕਿ ਮਾਣਹਾਨੀ ਮਾਮਲੇ ਵਿੱਚ ਪਿਛਲੀ ਸੁਣਵਾਈ ਦੌਰਾਨ ਜੇਠਮਲਾਨੀ ਨੇ ਜੇਟਲੀ ਲਈ ‘ਕਰੁਕ’ (ਸ਼ਾਤਿਰ) ਸ਼ਬਦ ਦੀ ਵਰਤੋਂ ਕੀਤੀ ਸੀ। ਇਸ ਸ਼ਬਦ ਨਾਲ ਜੇਟਲੀ ਗੁੱਸੇ ਵਿੱਚ ਆ ਗਏ ਅਤੇ ਦੋਵਾਂ ਧਿਰਾਂ ਦੇ ਵਿਚਕਾਰ ਤਿੱਖੀ ਬਹਿਸ ਹੋਈ, ਜਿਸ ਤੋਂ ਬਾਅਦ ਕੋਰਟ ਨੂੰ ਸੁਣਵਾਈ ਵੀ ਮੁਲਤਵੀ ਕਰਨੀ ਪਈ। ਜੇਠਮਲਾਨੀ ਨੇ ਕਿਹਾ ਸੀ ਕਿ ਉਨ੍ਹਾਂ ਨੇ ਆਪਣੇ ਮੁਵੱਕਿਲ ਕੇਜਰੀਵਾਲ ਦੇ ਕਹਿਣ ‘ਤੇ ਇਸ ਸ਼ਬਦ ਦੀ ਵਰਤੋਂ ਕੀਤੀ ਸੀ। ਇਸ ਤੋਂ ਬਾਅਦ ਜੇਟਲੀ ਨੇ ਕੇਜਰੀਵਾਲ ਵਿਰੁੱਧ ਦਸ ਕਰੋੜ ਦਾ ਮਾਣਹਾਨੀ ਦਾ ਇੱਕ ਹੋਰ ਕੇਸ ਦਰਜ ਕਰਵਾਇਆ।

Facebook Comments

POST A COMMENT.

Enable Google Transliteration.(To type in English, press Ctrl+g)