ਜੇਟਲੀ ਨੇ ਕੇਜਰੀਵਾਲ ‘ਤੇ 10 ਕਰੋੜ ਦਾ ਦੂਜਾ ਮਾਣਹਾਨੀ ਮੁਕੱਦਮਾ ਠੋਕਿਆ


ਨਵੀਂ ਦਿੱਲੀ, 22 ਮਈ (ਏਜੰਸੀ) : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਵਿੱਤ ਮੰਤਰੀ ਅਰੁਣ ਜੇਟਲੀ ਨੇ ਇਕ ਹੋਰ ਮਾਣਹਾਨੀ ਦਾ ਮੁਕੱਦਮਾ ਠੋਕ ਦਿੱਤਾ ਹੈ। ਜੇਟਲੀ ਦੇ ਵਕੀਲਾਂ ਨੇ ਦਿੱਲੀ ਹਾਈਕੋਰਟ ‘ਚ 10 ਕਰੋੜ ਰੁਪਏ ਦੀ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਹੈ। ਦਰਅਸਲ ਇਕ ਹੋਰ ਮਾਣਹਾਨੀ ਮਾਮਲੇ ‘ਚ ਕੋਰਟ ‘ਚ ਪਿਛਲੀ ਸੁਣਵਾਈ ਦੌਰਾਨ ਕੇਜਰੀਵਾਲ ਦੇ ਵਕੀਲ ਰਾਮ ਜੇਠਮਲਾਨੀ ਨੇ ਜੇਟਲੀ ਲਈ ‘ਕਰੁਕ’ (ਸ਼ਾਂਤੀਰ) ਸ਼ਬਦ ਦੀ ਵਰਤੋਂ ਕੀਤੀ ਸੀ। ਇਸ ‘ਤੇ ਜੇਟਲੀ ਨੇ ਨਾਰਾਜ਼ਗੀ ਜਤਾਉਂਦਿਆਂ ਮਾਣਹਾਨੀ ਦੀ ਰਕਮ ਵਧਾਉਣ ਦੀ ਚੇਤਾਵਨੀ ਦਿੱਤੀ ਸੀ।

ਅਰੁਣ ਜੇਟਲੀ ਵੱਲੋਂ ਵਕੀਲ ਮਾਨਿਕ ਡੋਗਰਾ ਨੇ ਕਿਹਾ, ”ਅਸੀਂ ਅਰਵਿੰਦ ਕੇਜਰੀਵਾਲ ਵਿਰੁੱਧ ਦੱਸ ਕਰੋੜ ਰੁਪਏ ਦਾ ਹਰਜਾਨਾ ਮੰਗਦਿਆਂ ਇਕ ਨਵਾਂ ਮਾਣਹਾਨੀ ਦਾ ਮੁਕੱਦਮਾ ਦਾਖ਼ਲ ਕੀਤਾ ਹੈ।” ਉਨ੍ਹਾਂ ਕਿਹਾ ਕਿ ਅਦਾਲਤ ‘ਚ ਰਾਮ ਜੇਠਮਲਾਨੀ ਦਾ ਇਹ ਬਿਆਨ ਦਰਜ ਹੈ ਕਿ ਉਨ੍ਹਾਂ ਨੇ ਆਪਣੇ ਕਲਾਇੰਟ ਦੇ ਵਿਸ਼ੇਸ਼ ਨਿਰਦੇਸ਼ ‘ਤੇ ਇਸ ਸ਼ਬਦ ਦੀ ਵਰਤੋਂ ਕੀਤੀ ਸੀ। ਜੇਠਮਲਾਨੀ ਦੀ ਟਿੱਪਣੀ ਨੂੰ ਅਰੁਣ ਜੇਟਲੀ ਨੇ ਨਿੰਦਣਯੋਗ ਕਰਾਰ ਦਿੱਤਾ। ਸੋਮਵਾਰ ਨੂੰ ਜੇਟਲੀ ਨੇ ਕੇਜਰੀਵਾਲ ਵਿਰੁੱਧ 10 ਕਰੋੜ ਦਾ ਮਾਣਹਾਨੀ ਦਾ ਕੇਸ ਦਰਜ ਕਰਵਾਇਆ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਜੇਟਲੀ ਨੇ ਕੇਜਰੀਵਾਲ ‘ਤੇ 10 ਕਰੋੜ ਦਾ ਦੂਜਾ ਮਾਣਹਾਨੀ ਮੁਕੱਦਮਾ ਠੋਕਿਆ