ਜਾਧਵ ਫਾਂਸੀ ਮਾਮਲੇ ‘ਚ ਕੌਮਾਂਤਰੀ ਅਦਾਲਤ ਦੇ ਫ਼ੈਸਲੇ ਦੀ ਉਡੀਕ ਕਰੇਗਾ ਪਾਕਿਸਤਾਨ


ਇਸਲਾਮਾਬਾਦ, 22 ਮਈ (ਏਜੰਸੀ) : ਪਾਕਿਸਤਾਨ ਦੀ ਜੇਲ੍ਹ ਵਿਚ ਬੰਦ ਕੁਲਭੂਸ਼ਣ ਜਾਧਵ ਦੀ ਸੁਰੱਖਿਆ ਨੂੰ ਲੈ ਕੇ ਭਾਰਤ ਕਾਫੀ ਚਿੰਤਤ ਸੀ। ਲੇਕਿਨ ਪਾਕਿਸਤਾਨ ਵਲੋਂ ਆਏ ਬਿਆਨ ਤੋਂ ਬਾਅਦ ਭਾਰਤ ਦੀ ਚਿੰਤਾ ਥੋੜ੍ਹੀ ਘੱਟ ਹੋ ਗਈ ਹੈ। ਕੁਲਭੂਸ਼ਣ ਜਾਧਵ ਦੀ ਫਾਂਸੀ ਨੂੰ ਲੈ ਕੇ ਪਾਕਿਸਤਾਨ ਨੇ ਸਕਾਰਾਤਮਕ ਸੰਕੇਤ ਦਿੱਤੇ ਹਨ। ਦਰਅਸਲ ਭਾਰਤ ਵਿਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਅਬਦੁਲ ਬਾਸਿਤ ਨੇ ਕਿਹਾ ਕਿ ਜਾਧਵ ਦੀ ਫਾਂਸੀ ਨੂੰ ਲੈ ਕੇ ਪਾਕਿਸਤਾਨ ਕੌਮਾਂਤਰੀ ਅਦਾਲਤ ਦੇ ਫ਼ੈਸਲੇ ਦੀ ਉਡੀਕ ਕਰੇਗੀ ਤੇ ਫ਼ੈਸਲੇ ਦਾ ਪਾਲਣ ਕਰੇਗਾ।

ਜਾਧਵ ਨੂੰ ਤਦ ਤੱਕ ਫਾਂਸੀ ਨਹੀਂ ਦਿੱਤੀ ਜਾਵੇਗੀ ਜਦ ਤੱਕ ਕੋਰਟ ਦਾ ਆਖਰੀ ਫ਼ੈਸਲਾ ਨਹੀਂ ਆਉਂਦਾ। ਇਹ ਪਹਿਲੀ ਵਾਰ ਹੈ ਜਦ ਜਾਧਵ ਦੇ ਸੁਰੱਖਿਆ ਹੋਣ ਦੇ ਸਬੰਧ ਵਿਚ ਪਾਕਿਸਤਾਨ ਵਲੋਂ ਅਜਿਹਾ ਬਿਆਨ ਆਇਆ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਬਾਸਿਤ ਨੇ ਕਿਹਾ ਕਿ ਪਾਕਿਸਤਾਨ ਕੌਮਾਂਤਰੀ ਕਾਨੂੰਨਾਂ ਨੂੰ ਲੈ ਕੇ ਪ੍ਰਤੀਬੱਧ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਸਿਰਫ ਕੋਰਟ ਦੇ ਅਸਥਾਈ ਹੁਕਮ ਦੇ ਸਬੰਧ ਵਿਚ ਕਹਿ ਰਹੇ ਹਨ ਜਿਸ ਦੇ ਮੁਤਾਬਕ ਜਾਧਵ ਦੀ ਫਾਂਸੀ ‘ਤੇ ਰੋਕ ਲਗਾਈ ਗਈ ਹੈ। ਇਸ ਦਾ ਕੇਸ ਦੀ ਮੈਰਿਟ ‘ਤੇ ਕੋਈ ਅਸਰ ਨਹੀਂ ਪਵੇਗਾ।

ਬਾਸਿਤ ਨੇ ਕਿਹਾ ਕਿ ਕੋਰਟ ਨੇ ਰਾਜਦੂਤ ਪਹੁੰਚ ਨੂੰ ਲੈ ਕੇ ਕੁਝ ਅਜਿਹਾ ਨਹੀਂ ਕਿਹਾ ਹੈ ਜਿਸ ਨੂੰ ਆਖਰੀ ਮੰਨਿਆ ਜਾਵੇ। ਇਨ੍ਹਾਂ ਸਾਰੀ ਗੱਲਾਂ ਦਾ ਫ਼ੈਸਲਾ ਕੋਰਟ ਦੇ ਆਖਰੀ ਹੁਕਮ ਵਿਚ ਹੋਵੇਗਾ। ਹਾਲਾਂਕਿ ਬਾਸਿਤ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਜਾਧਵ ਦੇ ਮਾਮਲੇ ਵਿਚ ਅਪਣੇ ਕਾਨੂੰਨਾਂ ਮੁਤਾਬਕ ਹੀ ਕਾਰਵਾਈ ਕਰੇਗਾ। ਉਨ੍ਹਾਂ ਕਿਹਾ ਕਿ ਕੋਈ ਦੇਸ਼ ਅਪਣੀ ਸੁਰੱਖਿਆ ਨਾਲ ਜੁੜੇ ਮੁੱਦਿਆਂ ਨਾਲ ਸਮਝੌਤਾ ਨਹੀਂ ਕਰਦਾ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਜਾਧਵ ਫਾਂਸੀ ਮਾਮਲੇ ‘ਚ ਕੌਮਾਂਤਰੀ ਅਦਾਲਤ ਦੇ ਫ਼ੈਸਲੇ ਦੀ ਉਡੀਕ ਕਰੇਗਾ ਪਾਕਿਸਤਾਨ