ਆਪ ਖਿਲਾਫ ਕਪਿਲ ਫਿਰ ਛੇੜਣਗੇ ਅੰਦੋਲਨ

Kapil-Mishra

ਨਵੀਂ ਦਿੱਲੀ, 28 ਮਈ (ਏਜੰਸੀ) : ਆਮ ਆਦਮੀ ਪਾਰਟੀ ਦੇ ਪਹਿਲੇ ਮੰਤਰੀ ਕਪਿਲ ਮਿਸ਼ਰਾ ਨੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਖਿਲਾਫ ਇਕ ਅੰਦੋਲਨ ਛੇੜਨ ਦੀ ਤਿਆਰ ਕਰ ਲਈ ਹੈ। ਕਪਿਲ ਨੇ 3 ਜੂਨ ਨੂੰ ਆਪ ਦੇ ਵਰਕਰਾਂ ਨੂੰ ਰਾਜਧਾਨੀ ਦੇ ਸੰਵਿਧਾਨ ਕਲੱਬ ‘ਚ ਬੁਲਾਇਆ ਹੈ। ਕਪਿਲ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਕਈ ਸਾਥੀਆਂ ਨਾਲ ਚਰਚਾ ਕੀਤਾ ਹੈ ਅਤੇ ਉਨ੍ਹਾਂ ਦੀ ਮੁਹਿੰਮ ‘ਚ ਅੰਨਾ ਅੰਦੋਲਨ ਅਤੇ ਇੰਡੀਆ ਅਗੇਂਸਟ ਕਰਪਸ਼ਨ ਦੇ ਕਈ ਲੋਕ ਇੱਕਠਾ ਹੋ ਰਹੇ ਹਨ। ਮਿਸ਼ਰਾ ਦਾ ਦਾਅਵਾ ਸੀ ਕਿ ਮਿਸਡ ਕਾਲ ਕਰਨ ਦੀ ਅਪੀਲ ਦੇ ਬਾਅਦ ਕਰੀਬ 1 ਲੱਖ ਲੋਕ ਉਨ੍ਹਾਂ ਨਾਲ ਜੁੜ ਚੁੱਕੇ ਹਨ। ਉਨ੍ਹਾਂ ਨੇ ਸੰਵਿਧਾਨ ਕਲੱਬ ‘ਚ ਕੇਜਰੀਵਾਲ ਖਿਲਾਫ ਜੁਟਾਏ ਕਥਿਤ ਭ੍ਰਿਸ਼ਟਾਚਾਰ ਦੇ ਸਬੂਤਾਂ ਦੀ ਪ੍ਰਦਰਸ਼ਨੀ ਲਗਾਉਣ ਦਾ ਵੀ ਫੈਸਲਾ ਕੀਤਾ ਹੈ।

ਮਿਸ਼ਰਾ ਦਾ ਦੋਸ਼ ਹੈ ਕਿ ਆਪ ਦੇ ਨੇਤਾ ਹੁਣ ਘੋਟਾਲਿਆਂ ਦੇ ਸਬੂਤਾਂ ‘ਤੇ ਬੇਸ਼ਰਮੀ ਨਾਲ ਹੱਸਦੇ ਹਨ ਜਦਕਿ ਬੇਨਾਮੀ ਸੰਪਤੀ, ਹਵਾਲਾ ਅਤੇ ਭ੍ਰਿਸ਼ਟਾਚਾਰ ਦੇ ਦੂਜੇ ਕੰਮਾਂ ‘ਚ ਸ਼ਾਮਲ ਲੋਕਾਂ ਨੂੰ ਈਮਾਨਦਾਰੀ ਦੇ ਸਰਟੀਫਿਕੇਟ ਵੰਡੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਇੰਡੀਆ ਅਗੇਂਸਟ ਕਰਪਸ਼ਨ ਅੰਦੋਲਨ ਦੇ ਦੂਜੇ ਪੜਾਅ ਨੂੰ ਸ਼ੁਰੂ ਕਰਨ ਦਾ ਸਮਾਂ ਆ ਗਿਆ ਹੈ। ਮਿਸ਼ਰਾ ਨੇ ਕਿਹਾ ਕਿ ਉਨ੍ਹਾਂ ਨੇ ਸਿਹਤ ਵਿਭਾਗ ‘ਚ 3 ਘੋਟਾਲਿਆਂ ਦਾ ਪਰਦਾਫਾਸ਼ ਕੀਤਾ ਹੈ ਅਤੇ ਇਨ੍ਹਾਂ ਘੋਟਾਲਿਆਂ ‘ਚ ਕੇਜਰੀਵਾਲ ਅਤੇ ਸਤਿਯੇਂਦਰ ਜੈਨ ਦੇ ਸ਼ਾਮਲ ਹੋਣ ਦੇ ਸਬੂਤ ਦਿੱਤੇ ਹਨ। ਇਸ ਦੇ ਬਾਵਜੂਦ ਕੇਜਰੀਵਾਲ, ਸਤਿਯੇਂਦਰ ਜੈਨ ਅਤੇ ਮਨੀਸ਼ ਸਿਸੋਦੀਆ ਚੁੱਪ ਹਨ।

Facebook Comments

POST A COMMENT.

Enable Google Transliteration.(To type in English, press Ctrl+g)