ਮਰੀਜੁਆਨਾ ਰੱਖਣ ਦੇ ਦੋਸ਼ੀਆਂ ਨੂੰ ਮੁਆਫ਼ੀ ਦੀ ਯੋਜਨਾ ਨਹੀਂ : ਕੈਨੇਡਾ


ਔਟਵਾ, 21 ਅਪ੍ਰੈਲ (ਏਜੰਸੀ) : ਫ਼ੈਡਰਲ ਸਰਕਾਰ ਵੱਲੋਂ ਮਰੀਜੁਆਨਾ ਨੂੰ ਕਾਨੂੰਨੀ ਮਾਨਤਾ ਦੇਣ ਦੀ ਯੋਜਨਾ ਵਿਚ ਇਹ ਪਦਾਰਥ ਰੱਖਣ ਦੇ ਦੋਸ਼ੀ ਕਰਾਰ ਦਿੱਤੇ ਵਿਅਕਤੀਆਂ ਲਈ ਆਮ ਮੁਆਫੀ ਸ਼ਾਮਲ ਨਹੀਂ ਹੈ। ਇਹ ਪ੍ਰਗਟਾਵਾ ਪਬਲਿਕ ਸੇਫਟੀ ਮੰਤਰੀ ਰਾਫਲ ਗੁਡੇਲ ਨੇ ਕੀਤਾ ਹੈ। ਨਵੇਂ ਪੇਸ਼ ਕੀਤੇ ਗਏ ਬਿੱਲ ਦੇ ਤਹਿਤ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ 30 ਗ੍ਰਾਮ ਤੱਕ ਸੁੱਕਾ ਮੈਰੀਜੁਆਨਾ ਜਾਂ ਇਸਦੇ ਬਰਾਬਰ ਮਾਤਰਾ ਵਿਚ ਗੈਰ ਸੁੱਕਾ ਰੂਪ ਰੱਖਣ ਦੀ ਪ੍ਰਵਾਨਗੀ ਦਿੱਤੀ ਜਾ ਰਹੀ ਹੈ। ਪਰ ਟਰੂਡੇ ਸਰਕਾਰ ਇਸ ਨਸ਼ੇ ਨੂੰ ਥੋੜ•ੀ ਮਾਤਰਾ ਵਿਚ ਰੱਖਣ ਦੇ ਦੋਸ਼ੀ ਪਾਏ ਗਏ ਅਪਰਾਧਿਕ ਪਿਛੋਕੜ ਵਾਲੇ ਵਿਅਕਤੀਆਂ ਨੂੰ ਇਕੱਠਿਆਂ ਮੁਆਫੀ ਦੇਣ ‘ਤੇ ਵਿਚਾਰ ਨਹੀਂ ਕਰ ਰਹੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਮਰੀਜੁਆਨਾ ਰੱਖਣ ਦੇ ਦੋਸ਼ੀਆਂ ਨੂੰ ਮੁਆਫ਼ੀ ਦੀ ਯੋਜਨਾ ਨਹੀਂ : ਕੈਨੇਡਾ