ਕੱਚੇ ਕੈਦੀਆਂ ਨਾਲ ਭਰੀਆਂ ਪਈਆਂ ਨੇ ਸੈਸਕੈਚਵਨ ਦੀਆਂ ਜੇਲ੍ਹਾਂ

saskatchewan-jail

ਕੈਲਗਰੀ (ਹਰਬੰਸ ਬੁੱਟਰ) ਅਲਬਰਟਾ ਦੇ ਨੇੜਲੇ ਸੈਸਕੈਚਵਾਨ ਸੂਬੇ ਦੀਆਂ ਅੱਧੀਆਂ ਤੋਂ ਜ਼ਿਆਦਾ ਜੇਲ੍ਹਾਂ ਵਿੱਚ ਸਪੇਸ ਤੋਂ ਕਿਤੇ ਜ਼ਿਆਦਾ ਕੈਦੀ ਹੋ ਗਏ ਹਨ। ਇਹਨਾਂ ਵਿੱਚੋਂ ਉਹ ਕੈਦੀ ਜ਼ਿਆਦਾ ਹਨ, ਜਿਹੜੇ ਫਿਲਹਾਲ ਦੋਸ਼ੀ ਨਹੀਂ ਠਹਿਰਾਏ ਗਏ। ਉਹਨਾ ਤੇ ਮੁਕੱਦਮਾ ਚਲਾਇਆ ਜਾਣਾ ਹੈ ਅਤੇ ਉਹ ਜ਼ਮਾਨਤ ਦੀ ਭਾਲ ਵਿੱਚ ਹਨ। ਉਹਨਾਂ ਨੂੰ ਜਮਾਨਤਾ ਦੇਣ ਦੀ ਪ੍ਰਕਿਰਿਆ ਮੱਠੀ ਚੱਲ ਰਹੀ ਹੈ। ਸੂਬੇ ਵਿੱਚ 1998 ਤੋਂ ਬਾਅਦ ਰਿਮਾਂਡ ਦੇਣ ਦੀ ਪ੍ਰਕਿਰਿਆ ਵਿੱਚ 97 ਫੀਸਦੀ ਵਾਧਾ ਹੋਇਆ ਹੈ। ਸਰਕਾਰੀ ਸੂਤਰਾਂ ਮੁਤਾਬਕ ਸਜ਼ਾ ਪ੍ਰਾਪਤ ਲੋਕਾਂ ਦੀ ਗਿਣਤੀ ਤਾਂ ਸਿਰਫ 3 ਫੀਸਦੀ ਹੈ। ਸੂਬੇ ਦੇ ਜੇਲ੍ਹਾਂ ਬਾਰੇ ਡਿਪਟੀ ਮੰਤਰੀ ਡੇਲ ਮੈਕਫੀ ਦਾ ਕਹਿਣਾ ਹੈ ਕਿ ਸਾਨੂੰ ਕੁੱਝ ਵਧੀਆ ਕਰਨ ਦੀ ਲੋੜ ਹੈ।

ਕੈਦੀਆਂ ਦੀ ਵੱਧਦੀ ਗਿਣਤੀ ਦੇ ਕਾਰਨ 10 ਮਿਲੀਅਨ ਡਾਲਰ ਹਰੇਕ ਸਾਲ ਖਰਚ ਕਰਨੇ ਪੈ ਰਹੇ ਹਨ। ਉਹਨਾਂ ਕਿਹਾ ਕਿ ਇਹ ਮੁਸ਼ਕਿਲ ਸਮਾਂ ਹੈ ਅਤੇ ਸਾਨੂੰ ਇਸ ਬਾਰੇ ਸੋਚਣਾ ਹੋਵੇਗਾ। ਉਹਨਾਂ ਕਿਹਾ ਕਿ ਅਸੀਂ ਜੇਲ੍ਹਾਂ ਦੀ ਸੁਰੱਖਿਆ ਤੇ ਖਰਚ ਕਰਦੇ ਹਾਂ, ਜਦਕਿ ਜੇਲ੍ਹਾਂ ਦੇ ਅੰਦਰ ਦੀ ਸਥਿਤੀ ਵੱਲ ਘੱਟ ਝਾਤ ਮਾਰਦੇ ਹਾਂ। ਉਹਨਾਂ ਕਿਹਾ ਕਿ ਇਹ ਗੋਲੀ ਨਾ ਮਾਰਨ ਅਤੇ ਜਾਦੂ ਨਾ ਕਰਨ ਵਾਲਾ ਹੱਲ ਨਹੀਂ ਬਲਕਿ ਸਾਨੂੰ ਕੁਝ ਨਵਾਂ ਰਸਤਾ ਅਪਣਾਉਣ ਦੀ ਲੋੜ ਹੈ। ਜੇਲ੍ਹਾਂ ਵਿੱਚ ਬੰਦ ਕੈਦੀਆਂ ਦਾ ਖਰਚਾ ਪਬਲਿਕ ਟੈਕਸਾਂ ‘ਤੇ ਪੈਂਦਾ ਹੈ। ਸੂਬੇ ਵਿੱਚ ਕੈਦੀਆਂ ਤੇ ਖਰਚਾ ਹਰ ਸਾਲ 43 ਹਜ਼ਾਰ ਡਾਲਰ ਪ੍ਰਤੀ ਵਿਅਕਤੀ ਆਉਂਦਾ ਹੈ, ਜਦਕਿ ਰਿਮਾਂਡ ਦਾ ਖਰਚਾ 80 ਹਜ਼ਾਰ ਡਾਲਰ ਆਉਂਦਾ ਹੈ।

ਸੂਬੇ ਵਿੱਚ ਰਿਮਾਂਡ ਤੇ ਜੇਲ੍ਹਾਂ ਵਿੱਚ ਬੰਦ ਕੈਦੀਆਂ ਵਿੱਚੋਂ 13 ਫੀਸਦੀ ਨੂੰ ਹੀ ਸਜ਼ਾ ਹੋ ਪਾਉਂਦੀ ਹੈ, ਜਦ ਕਿ 87 ਫੀਸਦੀ ਜਾਂ ਤਾਂ ਨਿਰਦੋਸ਼ ਪਾਏ ਜਾਂਦੇ ਹਨ, ਜਾਂ ਕੱਟੀ ਜੇਲ੍ਹ ਵਿੱਚ ਹੀ ਬਾਹਰ ਆ ਜਾਂਦੇ ਹਨ, ਜਾਂ ਕਮਿਊਨਿਟੀ ਸਜ਼ਾ ਮਿਲਦੀ ਹੈ, ਪ੍ਰੋਬੇਸ਼ਨ ਹੋ ਜਾਂਦੀ ਹੈ ਜਾਂ ਫਿਰ ਰੁਕ-ਰੁਕਕੇ ਸਜ਼ਾ ਮਿਲਦੀ ਹੈ। ਜੇਲ੍ਹਾਂ ਵਿੱਚ ਅੱਧੇ ਤੋਂ ਜ਼ਿਆਦਾ ਲੋਕਾਂ ਦਾ 14 ਦਿਨ ਦਾ ਰਿਮਾਂਡ ਹੁੰਦਾ ਹੈ, ਜਦਕਿ 70 ਫੀਸਦੀ ਲੋਕਾਂ ਦਾ ਰਿਮਾਂਡ ਮਹੀਨੇ ਭਰ ਤੱਕ ਚਲਿਆ ਜਾਂਦਾ ਹੈ।

Facebook Comments

POST A COMMENT.

Enable Google Transliteration.(To type in English, press Ctrl+g)