ਸੈਸਕੈਚਵਨ ਸਰਕਾਰ ਨੇ ਪਹਿਲੀ ਵਾਰ ਐਮਰਜੈਂਸੀ ਫੰਡ ਅਖਤਿਆਰ ਕੀਤਾ


ਰੀਜਾਇਨਾ (ਹਰਬੰਸ ਬੁੱਟਰ) : ਸੈਸਕੈਚਵਨ ਸਰਕਾਰ ਨੇ ਇਤਿਹਾਸ ਵਿੱਚ ਇਸ ਵਾਰ ਪਹਿਲੀ ਵਾਰ ਬਜਟ ਵਿੱਚ ਐਮਰਜੈੱਸੀ ਫੰਡ ਸਥਾਪਤ ਕੀਤਾ ਹੈ। ਸਾਲ 2017-18 ਦੇ ਹਾਲੀਆ ਜਾਰੀ ਬਜਟ ਮੁਤਾਬਕ ਸੂਬੇ ਵਿੱਚ 300 ਮਿਲੀਅਨ ਡਾਲਰ ਦਾ ਫੰਡ ਸਥਾਪਤ ਕੀਤਾ ਜਾਵੇਗਾ। ਇਸ ਨੂੰ ਰੇਨੀ ਡੇਅ ਫੰਡ ਵਾਂਗ ਸਥਾਪਤ ਕੀਤਾ ਜਾਵੇਗਾ। ਇਸ ਫੰਡ ਵਿੱਚੋਂ ਸਰਕਾਰ ਬਹੁਤ ਜ਼ਿਆਦਾ ਮੁਸ਼ਕਿਲ ਹਾਲਾਤਾਂ ਨਾਲ ਨਿਪਟਣ ਵਿੱਚ ਮਦਦ ਲਵੇਗੀ। ਇਸ ਬਜਟ ਨੂੰ ਖਰਚ ਕਰਨ ਬਾਰੇ ਯੋਜਨਾ ਫਿਲਹਾਲ ਅਖਤਿਆਰ ਕੀਤੀ ਜਾਵੇਗੀ।

ਸੂਬੇ ਦੇ ਵਿੱਤ ਮੰਤਰੀ ਕੈਵਿਨ ਥੋਰਟੇ ਨੇ ਇਸ ਫੰਡ ਦਾ ਐਲਾਨ ਕਰਦਿਆਂ ਕਿਹਾ ਕਿ ਸਾਡਾ ਵਿੱਚਾਰ ਹੈ ਕਿ ਅਸੀਂ ਇਹ ਸਹੀ ਕਦਮ ਚੁੱਕ ਰਹੇ ਹਾਂ। ਕਈ ਵਾਰ ਸਾਨੂੰ ਅਜਿਹੀ ਮੁਸ਼ਕਿਲ ਆ ਜਾਂਦੀ ਹੈ ਕਿ ਸਾਡੇ ਕੋਲ ਪੈਸਿਆਂ ਦਾ ਬੰਦੋਬਸਤ ਨਹੀਂ ਹੁੰਦਾ ਤਾਂ ਅਸੀਂ ਦੂਜੀਆਂ ਮੱਦਾਂ ਦੇ ਫੰਡ ਦੀ ਵਰਤੋਂ ਕਰਦੇ ਹਾਂ। ਸਰਕਾਰ ਨੇ ਨਵੰਬਰ ਵਿੱਚ ਵੀ 161 ਮਿਲੀਅਨ ਡਾਲਰ ਦਾ ਹੋਰ ਖਰਚਿਆਂ ਲਈ ਫੰਡ ਪਾਸ ਕੀਤਾ ਸੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਸੈਸਕੈਚਵਨ ਸਰਕਾਰ ਨੇ ਪਹਿਲੀ ਵਾਰ ਐਮਰਜੈਂਸੀ ਫੰਡ ਅਖਤਿਆਰ ਕੀਤਾ