ਮਸੂਦ ਅਜ਼ਹਰ ਨੂੰ ਨਹੀਂ ਬਚਾ ਸਕੇਗਾ ਚੀਨ ਦਾ ਵੀਟੋ


ਵਾਸ਼ਿੰਗਟਨ, 4 ਅਪ੍ਰੈਲ (ਏਜੰਸੀ) : ਅਮਰੀਕਾ ਨੇ ਪਾਕਿਸਤਾਨ ਅਧਾਰਤ ਜੈਸ਼-ਏ-ਮੁਹੰਮਦ ਸਰਗਨਾ ਮਸੂਦ ਅਜ਼ਹਰ ‘ਤੇ ਪਾਬੰਦੀ ਲਾਉਣ ਦੀਆਂ ਸੰਯੁਕਤ ਰਾਸ਼ਟਰ ਦੀਆਂ ਕੋਸ਼ਿਸ਼ਾਂ ‘ਤੇ ਚੀਨ ਦੇ ਲਗਾਤਾਰ ਵਿਰੋਧ ਵਿਚਾਲੇ ਮੰਗਲਵਾਰ ਨੂੰ ਕਿਹਾ ਕਿ ਜਿਹੜੇ ਦੇਸ਼ ਅੱਤਵਾਦੀਆਂ ‘ਤੇ ਪਾਬੰਦੀ ਲਾਉਣ ਤੋਂ ਰੋਕਣ ਲਈ ਵੀਟੋ ਦੀ ਵਰਤੋਂ ਕਰ ਰਹੇ ਹਨ, ਉਹ ਉਸ ਨੂੰ ਕਾਰਵਾਈ ਕਰਨ ਤੋਂ ਨਹੀਂ ਰੋਕ ਸਕਣਗੇ।

ਸੰਯੁਕਤ ਰਾਸ਼ਟਰ ‘ਚ ਅਮਰੀਕਾ ਦੀ ਰਾਜਦੂਤ ਨਿੱਕੀ ਹੇਲੀ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪ੍ਰਸ਼ਾਸਨ ਇਨ੍ਹਾਂ ਸਾਰਿਆਂ ਰਸਤਿਆਂ ‘ਤੇ ਵਿਚਾਰ ਕਰ ਰਿਹਾ ਹੈ, ਤੇ ਅਸੀਂ ਜਿਹੜੀਆਂ ਗੱਲਾਂ ‘ਤੇ ਚਰਚਾ ਕੀਤੀ ਹੈ ਉਹ ਪਾਬੰਦੀਆਂ ਨਾਲ ਸਬੰਧ ਹੈ। ਹੇਲੀ ਨੇ ਅਪ੍ਰੈਲ ਲਈ ਸੁਰੱਖਿਆ ਕੌਂਸਲ ਦੀ ਪ੍ਰਧਾਨ ਦੀ ਭੂਮਿਕਾ ਸੰਭਾਲਣ ਮਗਰੋਂ ਇਕ ਪ੍ਰੈੱਸ ਕਾਨਫਰੰਸ ਦੌਰਾਨ ਇਹ ਟਿੱਪਣੀ ਕੀਤੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਮਸੂਦ ਅਜ਼ਹਰ ਨੂੰ ਨਹੀਂ ਬਚਾ ਸਕੇਗਾ ਚੀਨ ਦਾ ਵੀਟੋ