ਪੰਜਾਬ ਵਿਚ 100 ਏਕੜ ‘ਚ ਬਣਾਈ ਜਾਵੇਗੀ ਫ਼ਿਲਮ ਸਿਟੀ : ਸਿੱਧੂ

Navjot Singh Sidhu

ਚੰਡੀਗੜ੍ਹ, 17 ਅਪ੍ਰੈਲ (ਏਜੰਸੀ) : ਸਥਾਨਕ ਸਰਕਾਰਾਂ ਤੇ ਸੱਭਿਆਚਾਰਕ ਵਿਭਾਗ ਦੇ ਮੰਤਰੀ ਨਵਜੋਤ ਸਿੱਧੂ ਨੇ ਨਵੀਂ ਕਲਚਰਲ ਪਾਲਿਸੀ ‘ਤੇ ਮੰਥਨ ਸ਼ੁਰੂ ਕਰ ਦਿੱਤਾ। ਸਿੱਧੂ ਨੇ ਸੂਬੇ ਦੀ ਸੱਭਿਆਚਾਰ ਨੀਤੀ ਬਣਾਉਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਪੰਜਾਬ ਵਿਚ 100 ਏਕੜ ਰਕਬੇ ਵਿਚ ਫ਼ਿਲਮ ਸਿਟੀ ਬਣਾਉਣ ਦੀ ਤਜਵੀਜ਼ ਵੀ ਤਿਆਰ ਕੀਤੀ ਹੈ। ਪੰਜਾਬ ਭਵਨ ਵਿਚ ਪੰਜਾਬ ਦੇ ਸਿਰਮੌਰ ਸਾਹਿਤਕਾਰਾਂ ਦੇ ਚਾਰ ਘੰਟੇ ਵਿਚਾਰ ਸੁਣਨ ਤੋਂ ਬਾਅਦ ਸਾਹਿਤਕਾਰ ਤੇ ਲੇਖਕਾਂ ਨੂੰ ਇਕ ਹਫ਼ਤੇ ਵਿਚ ਸੱਭਿਆਚਾਰਕ ਵਿਭਾਗ ਨੂੰ ਲਿਖਤੀ ਸੁਝਾਅ ਦੇਣ ਅਤੇ 15 ਦਿਨਾਂ ਅੰਦਰ ਮੁੜ ਮੀਟਿੰਗ ਕਰਨ ਦਾ ਫ਼ੈਸਲਾ ਕੀਤਾ।

ਇਨ੍ਹਾਂ ਸੁਝਾਵਾਂ ਦੇ ਆਧਾਰ ‘ਤੇ ਸੱਭਿਆਚਾਰ ਨੀਤੀ ਦਾ ਖਰੜਾ ਤਿਆਰ ਕਰਕੇ ਇਸ ਨੂੰ ਆਖਰੀ ਰੂਪ ਦਿੱਤਾ ਜਾਵੇਗਾ। ਉਨ੍ਹਾਂ ਨਸ਼ਿਆਂ, ਬੰਦੂਕਾਂ, ਗੰਡਾਸਿਆਂ ਨੂੰ ਉਤਸ਼ਾਹਤ ਕਰਨ ਅਤੇ ਧੀਆਂ ਧਿਆਣੀਆਂ ਨੂੰ ਭੱਦੇ ਢੰਗ ਨਾਲ ਪੇਸ਼ ਕਰਨ ਵਾਲੀ ਗਾਇਕੀ ਨੂੰ ਸੈਂਸਰ ਬੋਰਡ ਜਾਂ ਹੋਰ ਰੋਕਾਂ ਰਾਹੀਂ ਠੱਲਣ ਦੀ ਥਾਂ ਇਸ ਦੇ ਬਰਾਬਰ ਮੁਹਿੰਮ ਚਲਾਉਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ਦੇ ਕੰਢੀ ਖੇਤਰ ਵਿਚ ਸਸਤੀ ਤੇ ਕਾਫੀ ਜ਼ਮੀਨ ਹੈ ਅਤੇ ਉਹ 100 ਏਕੜ ਵਿਚ ਫਿਲਮ ਸਿਟੀ ਬਣਾਉਣ ਦੀ ਤਜਵੀਜ਼ ਵੀ ਮੁੱਖ ਮੰਤਰੀ ਕੋਲ ਲੈ ਕੇ ਜਾਣਗੇ। ਉਨ੍ਹਾਂ ਪਾਇਰੇਸੀ ਨੂੰ ਰੋਕਣ ਲਈ ਗੁੰਡਾ ਐਕਟ ਬਣਾਉਣ ਦਾ ਭਰੋਸਾ ਵੀ ਦਿੱਤਾ।

ਸ੍ਰੀ ਸਿੱਧੂ ਨੇ ਵਿਰਸਾ ਵਿਹਾਰ ਕੇਂਦਰਾਂ ਵਿਚ ਲੱਗ ਰਹੀਆਂ ਕਮਰਸ਼ੀਅਲ ਪ੍ਰਦਰਸ਼ਨੀਆਂ ਰੋਕ ਕੇ ਸÎਭਿਆਚਾਰਕ ਕੇਂਦਰ ਵਜੋਂ ਵਿਕਸਤ ਕਰਨ ਦੇ ਮੌਕੇ ‘ਤੇ ਮੌਜੂਦ ਅਧਿਕਾਰੀਆਂ ਨੂੰ ਆਦੇਸ਼ ਵੀ ਦਿੱਤੇ। ਉਨ੍ਹਾਂ ਕਿਹਾ ਕਿ ਧਾਰਮਿਕ ਤੇ ਵਿਰਾਸਤੀ ਥਾਵਾਂ ਦੇ ਸੈਲਾਨੀਆਂ ਲਈ ਵਿਸ਼ੇਸ਼ ਸਰਕਟ ਬਣਾਏ ਜਾਣਗੇ। ਮੀਟਿੰਗ ਦੌਰਾਨ ਸਾਹਿਤਕਾਰਾਂ ਤੇ ਲੇਖਕਾਂ ਨੇ ਸ੍ਰੀ ਸਿੱਧੂ ਨੂੰ ਉਨ੍ਹਾਂ ਦੇ ਲਹਿਜੇ ਅਨੁਸਾਰ ਟੋਟਕਿਆਂ ਦੇ ਰੂਪ ਵਿਚ ਹੀ ਵਿਚਾਰ ਦਿੱਤੇ।

Facebook Comments

POST A COMMENT.

Enable Google Transliteration.(To type in English, press Ctrl+g)