ਨਿੱਜੀ ਸਕੂਲਾਂ ਦੀ ਮਨਮਾਨੀ ਫੀਸ ‘ਤੇ ਸਖਤ ਹੋਏ ਮੁੱਖ ਮੰਤਰੀ ਯੋਗੀ


ਲਖਨਊ, 4 ਅਪ੍ਰੈਲ (ਏਜੰਸੀ) : ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਬਣਨ ਦੇ ਬਾਅਦ ਯੋਗੀ ਆਦਿਤਿਆ ਨਾਥ ਨੇ ਕਈ ਅਹਿਮ ਅਤੇ ਸਖਤ ਫੈਸਲੇ ਲਏ ਹਨ। ਹੁਣ ਉਨ੍ਹਾਂ ਨੇ ਪ੍ਰਦੇਸ਼ ਦੇ ਨਿੱਜੀ ਸਕੂਲਾਂ ਦੀ ਮਨਮਾਨੀ ਫੀਸ ‘ਤੇ ਸਖਤ ਰਵਈਆ ਅਪਣਾਉਂਦੇ ਹੋਏ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਇਲਾਵਾ ਉਨ੍ਹਾਂ ਨੇ ਸਰਕਾਰੀ ਅਧਿਆਪਕਾਂ ਦੀ ਹਾਜ਼ਰੀ ਲਈ ਬਾਇਓਮੈਟਰਿਕ ਸਿਸਟਮ ਲਗਾਉਣ ਅਤੇ ਕੋਚਿੰਗ ਪੜ੍ਹਾ ਰਹੇ ਅਧਿਆਪਕਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਨੂੰ ਕਿਹਾ।

ਮੁੱਖ ਮੰਤਰੀ ਨੇ ਸੋਮਵਾਰ ਰਾਤ 12.15 ਵਜੇ ਤੱਕ ਸਕੱਤਰੇਤ ਅਨੈਕਸੀ ਸਥਿਤ ਆਪਣੇ ਦਫਤਰ ‘ਚ ਬੇਸਿਕ ਸਿੱਖਿਆ, ਉੱਚ ਅਤੇ ਤਕਨੀਕੀ ਅਤੇ ਵਪਾਰਕ ਸਿੱਖਿਆ ਵਿਭਾਗ ਦੀ ਭਾਵੀ ਕਾਰਜ ਯੋਜਨਾ ਨਾਲ ਸੰਬੰਧਿਤ ਪੇਸ਼ਕਾਰੀ ਕਰਨ ਦਾ ਜਾਇਜਾ ਲਿਆ। ਉਸ ਦੌਰਾਨ ਇਹ ਨਿਰਦੇਸ਼ ਦਿੱਤੇ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰੀ ਅਧਿਆਪਕਾਂ ਦੀ ਹਾਜ਼ਰੀ ਹਰ ਹਾਲ ‘ਚ ਸੁਨਿਚਿਤ ਕੀਤੀ ਜਾਵੇ। ਉਹ ਕਲਾਸਰੂਮ ‘ਚ ਜਾਣ। ਇਸ ਦੇ ਇਲਾਵਾ ਜੋ ਸਰਕਾਰੀ ਅਧਿਆਪਕ ਕੋਚਿੰਗ ਪੜ੍ਹਾ ਰਹੇ ਹਨ, ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।

ਮੁੱਖ ਮੰਤਰੀ ਨੇ ਪੇਪਰਾਂ ‘ਚ ਨਕਲ ‘ਤੇ ਵੀ ਬੇਹੱਦ ਸਖਤ ਰਵੱਈਆ ਅਪਣਾਇਆ। ਉਨ੍ਹਾਂ ਨੇ ਕਿਹਾ ਕਿ ਨਕਲ ਵਾਲੇ ਕੇਂਦਰਾਂ ਨੂੰ ਕਾਲੀ ਸਚੀ ‘ਚ ਪਾਇਆ ਜਾਵੇ। ਨਕਲ ਮਾਫੀਆ ‘ਤੇ ਹਰ ਹਾਲ ‘ਚ ਰੋਕ ਲਗਾਈ ਜਾਵੇ।

ਪੇਸ਼ਕਾਰੀ ਲਈ ਬੁਲਾਈ ਗਈ ਸਾਰੀ ਸੰਬਧਿਤ ਵਿਭਾਗਾਂ ਦੇ ਮੰਤਰੀਆਂ ਅਤੇ ਪ੍ਰਮੁੱਖ ਸਕੱਤਰਾਂ ਦੀ ਇਸ ਮੈਰਾਥਨ ਬੈਠਕ ਦੇ ਬਾਅਦ ਬਾਹਰ ਨਿਕਲਣ ਲਖਨਊ ਮੰਡਲ ਦੇ ਕਮਿਸ਼ਨਰ ਅਤੇ ਵਪਾਰਕ ਸਿੱਖਿਆ ਅਤੇ ਕੌਸ਼ਲ ਵਿਕਾਸ ਵਿਭਾਗ ਦੇ ਸਕੱਤਰ ਭੁਵਨੇਸ਼ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੁੱਖ ਮੰਤਰੀ ਵਿਭਾਗ ਦੇ ਕੰਮ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਵਿਭਾਗ ਤੋਂ ਇਹ ‘ਕਮਿਟਮੈਂਟ’ ਵੀ ਕਰਵਾਇਆ ਕਿ ਪੰਜ ਸਾਲਾਂ ‘ਚ ਵਿਭਾਗ 10 ਲੱਖ ਨੌਜਵਾਨਾਂ ਨੂੰ ਰੋਜਗਾਰ ਦੇਵੇਗਾ। ਬੈਠਕ ਦੇ ਬਾਅਦ ਮੰਤਰੀਆਂ ਨੇ ਕਿਹਾ ਕਿ ਜਨਤਾ ਜਾਗ ਰਹੀ ਹੈ ਅਤੇ ਸਰਕਾਰ ਵੀ।

ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਦੇ ਨਿਰਦੇਸ਼

ਬੇਸਿਕ ਸਿੱਖਿਆ ਵਿਭਾਗ
100 ਦਿਨ ‘ਚ ਬੇਸਿਕ ਸਿੱਖਿਆ ‘ਚ ਬਿਹਤਰ ਬਦਲਾਅ ਹਰ ਹਾਲ ‘ਚ ਦਿਖਾਉਣਾ ਚਾਹੀਦਾ।
1 ਤੋਂ 10 ਜੁਲਾਈ ਦੇ ‘ਚ ਵਿਦਿਆਰਥੀਆਂ ਨੂੰ ਯੂਨੀਫਾਰਮ, ਪਾਠ-ਪੁਸਤਕਾਂ ਅਤੇ ਬੈਗ ਦੀ ਡਿਲਵਰੀ ਹੋ ਜਾਵੇ।
ਵਿਦਿਆਰਥੀਆਂ ਦੀ ਹਾਜ਼ਰੀ ਇਕ ਸੌ ਫੀਸਦੀ ਜ਼ਰੂਰੀ ਕਰਵਾਉਣ।
ਪੀਣ ਵਾਲੇ ਪਾਣੀ ਸਕੂਲਾਂ ‘ਚ ਬਾਥਰੂਮ ਦੀ ਵਿਵਸਥਾ ਸੁਨਿਚਿਤ ਕਰਵਾਉਣ।
ਰਾਸ਼ਟਰੀ ਅਵਿਸ਼ਕਾਰ ਮੁਹਿੰਮ ਦੇ ਤਹਿਤ 1760 ਉੱਚ ਪ੍ਰਾਇਮਰੀ ਸਕੂਲ ‘ਚ ਵਿਗਿਆਨ ਅਤੇ ਗਣਿਤ ਲੈਬ ਵਿਕਸਿਤ ਕਰਨ ਦੀ ਕਾਰਵਾਈ ਸ਼ੁਰੂ ਕਰਨ।
ਕੰਪਿਊਟਰ ਸਹਾਇਤਾ ਸਿੱਖਿਆ ਪ੍ਰੋਗਰਾਮ ਦੇ ਤਹਿਤ 8628 ਸਕੂਲਾਂ ‘ਚ ਸੁਵਿਧਾ ਦੇਣ।
ਅਧਿਆਪਕਾਂ ਦੇ ਚੋਣ ਲਈ ਬੇਸਿਕ ਸਿੱਖਿਆ ਚੋਣ ਬੋਰਡ ਦਾ ਗਠਨ ਕੀਤਾ ਜਾਵੇ।
ਅਗਲੇ 100 ਦਿਨਾਂ ‘ਚ ਪ੍ਰਦੇਸ਼ ਦੇ 45, 809 ਪ੍ਰਾਇਮਰੀ ਅਤੇ ਉੱਚ ਪ੍ਰਾਈਮਰੀ ਸਕੂਲਾਂ ‘ਚ ਬਿਜਲੀ ਦਾ ਪ੍ਰਬੰਧ ਹੋ ਜਾਵੇ।
ਕਲਾਸ 1 ਤੋਂ 8 ਤੱਕ ਦੇ ਬੱਚਿਆਂ ਨੂੰ ਵਰਦੀ ਦੇ ਨਾਲ ਦੋ ਜੋੜੀ ਜ਼ੁਰਾਬਾਂ ਅਤੇ ਠੰਢ ‘ਚ ਇਕ ਸਵੈਟਰ ਜ਼ਰੂਰ ਦੇਣ
ਆਊਟ ਆਫ ਸਕੂਲ ਬੱਚਿਆਂ ਦਾ ਪਤਾ ਲਗਾਉਣ ਲਈ ਹਾਊਸ ਹੋਲਡ ਸਰਵੇ ਕਰਵਾਇਆ ਜਾਵੇ।

ਉਚ ਸਿੱਖਿਆ ਵਿਭਾਗ
ਸੂਬੇ ਦੀਆਂ ਸਾਰੀਆਂ ਯੂਨੀਵਰਸਿਟੀਆਂ ‘ਚ ਇਕ ਸਮਾਨ ਪਾਠ ਕਰਮ ਲਾਗੂ ਕਰਦੇ ਹੋਏ ਸੈਸ਼ਨ ਨਿਯਮਿਤ ਕੀਤੇ ਜਾਣਗੇ।
ਅਧਿਆਪਕਾਂ ਦੀ ਘਾਟ ਜਲਦੀ ਦੂਰ ਕੀਤੀ ਜਾਵੇ।
ਭਰਤੀ ‘ਚ ਪਾਰਦਰਸ਼ਤਾ ਦੇ ਨਾਲ ਹੀ ਇਸ ਨਾਲ ਜੁੜੇ ਲੰਬੇ ਵਾਅਦਿਆਂ ਨੂੰ ਜਲਦੀ ਨਿਪਟਾਇਆ ਜਾਵੇ।

ਸੈਕੰਡਰੀ ਸਿੱਖਿਆ
ਨਕਲ ਵੱਡੀ ਸਮੱਸਿਆ ਹੈ। ਨਕਲ ਕਰਵਾਉਣ ਵਾਲਿਆਂ ਅਤੇ ਕੇਂਦਰਾ ‘ਤੇ ਸਖਤ ਕਾਰਵਾਈ ਕੀਤੀ ਜਾਵੇ।
ਦਾਗੀ ਕੇਂਦਰਾਂ ਨੂੰ ਬਲੈਕਲਿਸਟ ਅਤੇ ਉਨ੍ਹਾਂ ਵਿਰੁੱਧ ਐਫ.ਆਈ.ਆਰ. ਦਰਜ ਕੀਤੀ ਜਾਵੇ।
ਪ੍ਰਾਈਵੇਟ ਸਕੂਲ ਕਾਲਜਾਂ ਵਲੋਂ ਫੀਸ ਨੂੰ ਲੈ ਕੇ ਮਨਮਾਨੀ ਵਸੂਲੀ ਕੀਤੀ ਜਾ ਰਹੀ ਹੈ। ਇਸ ਨੂੰ ਰੋਕਣ ਲਈ ਨਿਯਮਾਵਲੀ ਬਣਾਈ ਜਾਵੇ।
ਪ੍ਰਦੇਸ਼ ‘ਚ ਲੜਕੀਆਂ ਨੂੰ ਸਵੈ-ਰੱਖਿਆ ਲਈ ਸਮਰਥ ਬਣਾਉਣ ਲਈ ਰਾਣੀ ਲਕਸ਼ਮੀ ਬਾਈ ਸਵੈ-ਰੱਖਿਆ ਪ੍ਰੋਗਰਾਮ ਅਤੇ ਯੋਗ ਸਿੱਖਿਆ ਪ੍ਰੋਗਰਾਮ ਜ਼ਰੂਰੀ ਕੀਤਾ ਜਾਵੇ।
ਕੋਚਿੰਗ ਚਲਾਉਣ ਵਾਲੇ ਸਰਕਾਰੀ ਅਧਿਆਪਕਾਂ ਵਿਰੁੱਧ ਐਫ.ਆਈ.ਆਰ ਦਰਜ ਕੀਤੀ ਜਾਵੇ।
ਸਕੂਲਾਂ ‘ਚ ਜ਼ਿਆਦਾਤਰ 200 ਦਿਨ ‘ਚ ਕੋਰਸ ਪੂਰਾ ਕੀਤਾ ਜਾਵੇ।
ਅਧਿਆਪਕਾਂ ਅਤੇ ਵਿਦਿਆਰਥਣਾਂ ਦੀ ਨਿਯਮਿਤ ਹਾਜ਼ਰੀ ਲਈ ਬਾਇਓਮੈਟਰਿਕਸ ਦੇ ਜ਼ਰੀਏ ਨਾਲ ਮਾਨੀਟਰ ਦੀ ਜਾਵੇ।

ਪ੍ਰੋਫੈਸ਼ਨਲ ਸਿੱਖਿਆ

ਆਈ.ਟੀ.ਆਈ. ਅਦਾਰੇ ‘ਚ ਪੁਰਾਣੇ ਟਰੈਡ ਜਿਵੇ ਰੇਡੀਓ ਮੈਕੇਨਿਕ ਆਦਿ ਖਤਮ ਕੀਤੇ ਜਾਣ।
ਆਈ.ਟੀ.ਆਈ.ਵਿਦਿਆਰਤੀਆਂ ਨੂੰ ਵਿਦੇਸ਼ ‘ਚ ਰੋਜਗਾਰ ਦਿਵਾਉਣ ਦੇ ਲਈ ਐਨ.ਆਰ.ਆਈ. ਵਿਭਾਗ ਤੋਂ ਤੈਅ ਕਰਕੇ ਕਾਰਜ ਯੋਜਨਾ ਬਣੇ।
ਆਈ.ਟੀ.ਆਈ. ਸੰਸਥਾਨਾਂ ਨੂੰ ਦੋ ਸ਼ਿਫਤਾਂ ‘ਚ ਚਲਾਇਆ ਜਾਵੇ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਨਿੱਜੀ ਸਕੂਲਾਂ ਦੀ ਮਨਮਾਨੀ ਫੀਸ ‘ਤੇ ਸਖਤ ਹੋਏ ਮੁੱਖ ਮੰਤਰੀ ਯੋਗੀ