ਅਕਤੂਬਰ ‘ਚ ਬਰਤਾਨੀਆ ਜਾਣਗੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ

Donald-Trump

ਲੰਡਨ, 16 ਅਪ੍ਰੈਲ (ਏਜੰਸੀ) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਕਤੂਬਰ ਦੇ ਦੂਜੇ ਮਹੀਨੇ ਇੰਗਲੈਂਡ ਦੀ ਯਾਤਰਾ ‘ਤੇ ਜਾਣਗੇ। ਇਸ ਦੌਰਾਨ ਉਹ ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੇਥ ਦੂਜੀ ਦੀ ਸੋਨੇ ਦੀ ਬੱਘੀ ਵਿਚ ਸਵਾਰੀ ਕਰਨਾ ਚਾਹੁੰਦੇ ਹਨ। ਟਰੰਪ ਦੀ ਇਸ ਮੰਗ ‘ਤੇ ਬ੍ਰਿਟੇਨ ਦੇ ਸੁਰੱਖਿਆ ਅਧਿਕਾਰੀ ਪ੍ਰੇਸ਼ਾਨੀ ਵਿਚ ਹਨ। ਵਾਈਟ ਹਾਊਸ ਨੇ ਸਾਫ ਕੀਤਾ ਹੈ ਕਿ ‘ਬੱਘੀ ਦੀ ਸਵਾਰੀ’ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਯਾਤਰਾ ਦਾ ਮੁੱਖ ਹਿੱਸਾ ਰਹੇਗੀ।

ਦੂਜੇ ਪਾਸੇ ਸੁਰੱਖਿਆ ਅਧਿਕਾਰੀਆਂ ਨੂੰ ਚਿੰਤਾ ਹੈ ਕਿ ਇਸ ਲਈ ਇਕ ਬਹੁਤ ਵੱਡੀ ਸੁਰੱਖਿਆ ਮੁਹਿੰਮ ਦੀ ਲੋੜ ਹੋਵੇਗੀ। ਇਹ ਸੁਰੱਖਿਆ ਮੁਹਿੰਮ ‘ਦਿ ਮਾਲ’ ਤੋਂ ਬਕਿੰਘਮ ਪੈਲੇਸ ਤੱਕ ਹਾਲ ਹੀ ਵਿਚ ਹੋਈ ਯਾਤਰਾ ਦੀ ਸੁਰੱਖਿਆ ਤੋਂ ਵੀ ਕਾਫੀ ਵੱਡੀ ਹੋਵੇਗੀ। ਮੈਟਰੋਪਾਲੀਟਿਨ ਪੁਲਿਸ ਟਰੰਪ ਦੀ ਸੁਰੱਖਿਆ ਵਿਚ ਚੁਣੌਤੀ ਦਾ ਸਾਹਮਣਾ ਕਰ ਰਹੀ ਹੈ ਕਿਉਂਕਿ ਹਜ਼ਾਰਾਂ ਲੋਕ ਅਮਰੀਕੀ ਰਾਸ਼ਟਰਪਤੀ ਦੀ ਯਾਤਰਾ ਦਾ ਵਿਰੋਧ ਕਰ ਸਕਦੇ ਹਨ। ਇਕ ਸੁਰੱਖਿਆ ਸੂਤਰ ਨੇ ਦੱਸਿਆ ਕਿ ਜੇ ਕੋਈ ਰਾਕੇਟ ਸੰਚਾਲਤ ਗ੍ਰੇਨੇਡ ਜਾਂ ਸ਼ਕਤੀਸ਼ਾਲੀ ਗੋਲਾਬਾਰੂਦ ਨਾਲ ਹਮਲਾ ਕਰ ਦੇਵੇ ਤਾਂ ਅਜਿਹੀ ਸਥਿਤੀ ਵਿਚ ਬੱਘੀ ਨੂੰ ਬਚਾਇਆ ਨਹੀਂ ਜਾ ਸਕਦਾ।

ਉਨ•ਾਂ ਦਾ ਕਹਿਣਾ ਹੈ ਕਿ ਟਰੰਪ ਦੀ ਇਸ ਮੰਗ ਨੇ ਵਿਵਸਥਾ ਨੂੰ ਹੋਰ ਜਟਿਲ ਕਰ ਦਿੱਤਾ ਹੈ। ਜਿਸ ਵਾਹਨ ਵਿਚ ਅਮਰੀਕੀ ਰਾਸ਼ਟਰਪਤੀ ਹੋਣਗੇ, ਉਹ ਵਾਹਨ ਬੇਹੱਦ ਸ਼ਾਨਦਾਰ ਹੈ ਅਤੇ ਉਸ ਨੂੰ ਕਿਸੇ ਹਲਕੇ ਰਾਕੇਟ ਗ੍ਰੇਨੇਡ ਵਰਗੇ ਵੱਡੇ ਹਮਲੇ ਨੂੰ ਰੋਕਣ ਲਈ ਡਿਜ਼ਾਈਨ ਕੀਤਾ ਗਿਆ ਹੈ। ਜੇ ਉਹ ਉਸ ਵਾਹਨ ਵਿਚ ਹੋਣਗੇ ਤਾਂ ਜ਼ਿਆਦਾ ਸੁਰੱਖਿਅਤ ਹੋਣਗੇ। ਇਸ ਤੋਂ ਪਹਿਲਾਂ ਰਾਸ਼ਟਰਪਤੀ ਬਰਾਕ ਓਬਾਮਾ, ਜਦੋਂ 2011 ਵਿਚ ਦੇਸ਼ ਦੇ ਦੌਰੇ ਦੌਰਾਨ ਮਹਾਰਾਣੀ ਨੂੰ ਮਿਲਣ ਗਏ ਸਨ ਤਾਂ ਇਕ ਹਥਿਆਰਬੰਦ, ਬੁਲੇਟਪਰੂਫ ਕਾਰ ਵਿਚ ਗਏ ਸਨ। ਰੂਸ ਦੇ ਰਾਸ਼ਟਰਪਤੀ ਵਾਲਾਦੀਮੀਰ ਪੁਤਿਨ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਫਿੰਗ ਨੇ ਬਰਤਾਨੀਆ ਦੇ ਦੌਰਿਆਂ ਦੌਰਾਨ ਮਹਾਰਾਣੀ ਦੀ ਬੱਘੀ ਦੀ ਸਵਾਰੀ ਕੀਤੀ ਸੀ।

Facebook Comments

POST A COMMENT.

Enable Google Transliteration.(To type in English, press Ctrl+g)