ਕੈਨੇਡਾ ਦੇ ਮਸ਼ਹੂਰ ਕਾਮੇਡੀਅਨ ਬੌਬ ਰੌਬਰਟਸਨ ਦਾ ਹੋਇਆ ਦੇਹਾਂਤ

Veteran-Canadian-comedian-Bob-Robertson-dead-at-71

ਔਟਵਾ, 22 ਮਾਰਚ (ਏਜੰਸੀ) : ਕੈਨੇਡਾ ਦੇ ਮਸ਼ਹੂਰ ਕਾਮੇਡੀਅਨ ਬੌਬ ਰੌਬਰਟਸਨ ਦਾ 71 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ । ਉਨ੍ਹਾਂ ਦੀ ਪਤਨੀ ਅਤੇ ਕਾਰੋਬਾਰੀ ਭਾਈਵਾਲ ਲਿੰਡਾ ਕੁਲੇਨ ਨੇ ਐਤਵਾਰ ਨੂੰ ਇਸ ਖ਼ਬਰ ਦੀ ਪੁਸ਼ਟੀ ਕੀਤੀ । ਲਿੰਡਾ ਅਤੇ ਰੌਬਰਟਸਨ ਦੀ ਜੋੜੀ ਨੂੰ ਕੈਨੇਡਾ ਦੀ ਸਭ ਤੋਂ ਮਜ਼ਾਕੀਆ ਜੋੜੀ ਮੰਨਿਆ ਜਾਂਦਾ ਸੀ । ਦੋਵੇਂ ਵੈਨਕੂਵਰ ਦੇ ਇਕ ਰੇਡੀਓ ਸਟੇਸ਼ਨ ‘ਤੇ ਮਿਲੇ ਸਨ ਅਤੇ ਇੱਥੇ ਦੋਹਾਂ ਦਾ ਪਿਆਰ ਪਰਵਾਨ ਚੜ੍ਹਿਆ ਸੀ।

ਰੌਬਰਟਸਨ ਅਤੇ ਉਸ ਦੀ ਪਤਨੀ ਲਿੰਡਾ ਨੇ ਮਿਲ ਕੇ ਮਸ਼ਹੂਰ ਸ਼ੋਅ ‘ਡਬਲ ਐਕਸਪੋਜ਼ਰ’ ਬਣਾਇਆ ਸੀ, ਜੋ ਕਾਫੀ ਪ੍ਰਸਿੱਧ ਰਿਹਾ ਸੀ । ਇਹ ਸ਼ੋਅ 10 ਸਾਲਾਂ ਤੱਕ ਚੱਲਿਆ ਅਤੇ ਇਸ ਨੇ ਉਨ੍ਹਾਂ ਦੋਹਾਂ ਨੂੰ ਕੈਨੇਡਾ ਦੇ ਘਰ-ਘਰ ਵਿਚ ਮਸ਼ੂਹਰ ਕਰ ਦਿੱਤਾ ਸੀ । ਇਸ ਸ਼ੋਅ ਨੇ ਕਈ ਐਵਾਰਡ ਹਾਸਲ ਕੀਤੇ। ਰੌਬਰਟਸਨ ਦੀ ਮੌਤ ਨਾਲ ਕੈਨੇਡਾ ਭਰ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਕਈ ਪ੍ਰਸਿੱਧ ਸ਼ਖਸੀਅਤਾਂ ਨੇ ਇਸ ਨੂੰ ਮਨੋਰੰਜਨ ਜਗਤ ਦਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ।

Facebook Comments

POST A COMMENT.

Enable Google Transliteration.(To type in English, press Ctrl+g)