ਓਬਾਮਾ ਨੂੰ ਫਰਾਂਸ ਦਾ ਰਾਸ਼ਟਰਪਤੀ ਬਣਾਉਣ ਦੇ ਲਈ ਆਨਲਾਈਨ ਪਟੀਸ਼ਨ


30 ਹਜ਼ਾਰ ਲੋਕਾਂ ਨੇ ਕੀਤੇ ਦਸਤਖਤ

ਪੈਰਿਸ, 3 ਮਾਰਚ (ਏਜੰਸੀ) : ਫਰਾਂਸ ਇਸ ਸਾਲ ਅਪ੍ਰੈਲ ਵਿਚ ਅਪਣਾ 25ਵਾਂ ਰਾਸ਼ਟਰਪਤੀ ਚੁਣਨ ਜਾ ਰਿਹਾ ਹੈ। ਇਸ ਚੋਣ ਵਿਚ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਵੀ ਸੁਰਖੀਆਂ ਵਿਚ ਹਨ। ਲੋਕ ਉਨ੍ਹਾਂ ਨੂੰ ਰਾਸ਼ਟਰਪਤੀ ਚੋਣ ਲੜਨ ਦੀ ਮੰਗ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਚੋਣ ਵਿਚ ਖੜ•ੇ ਹੋਣ ਦੇ ਲਈ ਅਜੇ ਕਾਫੀ ਸਮਾਂ ਬਚਿਆ ਹੋਇਆ ਹੈ।

ਦਰਅਸਲ ਇੱਥੇ ਚਾਰ ਦੋਸਤਾਂ ਦੇ ਇਕ ਗਰੁੱਪ ਨੇ ‘ਓਬਾਮਾ 17’ ਨਾਂਅ ਤੋਂ ਇਕ ਵੈਬਸਾਈਟ ਬਣਾਈ ਹੈ। ਇਸ ‘ਤੇ ਉਨ੍ਹਾਂ ਓਬਾਮਾ ਨੂੰ ਫਰਾਂਸ ਦਾ ਰਾਸ਼ਟਰਤੀ ਬਣਾਉਣ ਦੇ ਲਈ ਬੀਤੇ ਸੋਮਵਾਰ ਤੋਂ ਮੁਹਿੰਮ ਸ਼ੁਰੂ ਕੀਤੀ ਹੈ। ਨਾਲ ਹੀ ਇਕ ਆਨਲਾਈਨ ਪਟੀਸ਼ਨ ਪਾਈ ਹੈ। ਹੁਣ ਤੱਕ ਇਸ ‘ਤੇ 30 ਹਜ਼ਾਰ ਤੋਂ ਜ਼ਿਆਦਾ ਲੋਕ ਦਸਤਖਤ ਕਰ ਚੁੱਕੇ ਹਨ। ਜੇਕਰ ਇਸ ਮੰਗ ‘ਤੇ ਦਸ ਲੱਖ ਲੋਕ ਦਸਤਖਤ ਕਰ ਦੇਣਗੇ ਤਾਂ ਇਹ ਪਟੀਸ਼ਨ ਮਨਜ਼ੂਰ ਕਰ ਲਈ ਜਾਵੇਗੀ। ਇਸ ਦੇ ਨਾਲ ਸੋਸ਼ਲ ਮੀਡੀਆ ‘ਤੇ ਵੀ ਓਬਾਮਾ ਨੂੰ ਰਾਸ਼ਟਰਪਤੀ ਬਣਾਉਣ ਦੇ ਲਈ ਮੁਹਿੰਮ ਛਿੜ ਗਈ ਹੈ। ਪੈਰਿਸ ਦੀ ਗਲੀਆਂ ਵਿਚ ਜਗ੍ਹਾ ਜਗ੍ਹਾ ਓਬਾਮਾ ਦੇ ਪੋਸਟਰ ਲਾਏ ਗਏ ਹਨ। ਹਰ ਕੋਈ ਇਸ ਪਟੀਸ਼ਨ ‘ਤੇ ਚਰਚਾ ਕਰ ਰਿਹਾ ਹੈ।

ਇਸ ਗਰੁੱਪ ਦਾ ਕਹਿਣਾ ਹੇ ਕਿ ਓਬਾਮਾ ਨੂੰ ਰਾਸ਼ਟਰਪਤੀ ਅਹੁਦੇ ਦੇ ਲਈ ਅਪਣੀ ਉਮੀਦਵਾਰੀ ਪੇਸ਼ ਕਰਨੀ ਚਾਹੀਦੀ। ਉਨ੍ਹਾਂ ਦੇ ਕੋਲ 15 ਮਾਰਚ ਤੱਕ ਦਾ ਸਮਾਂ ਹੈ। ਗਰੁੱਪ ਦੇ ਮੈਂਬਰ ਨੇ ਕਿਹਾ ਕਿ ਅਸੀਂ ਚਾਰ ਦੋਸਤ ਸ਼ਰਾਬ ਪੀ ਕੇ ਰਾਸ਼ਟਰਪਤੀ ਚੋਣ ‘ਤੇ ਚਰਚਾ ਕਰ ਰਹੇ ਸੀ। ਉਸੇ ਦੌਰਾਨ ਇਹ ਮੁਹਿੰਮ ਸ਼ੁਰੂ ਕਰਨ ਦਾ ਤਰੀਕਾ ਆਇਆ । ਸਾਡੇ ਕੋਲ ਰਾਸ਼ਟਰਪਤੀ ਅਹੁਦੇ ਦੇ ਲਈ ਕੋਈ ਚੰਗਾ ਉਮੀਦਵਾਰ ਨਹੀਂ ਹੈ। ਪੂਰੀ ਪ੍ਰਚਾਰ ਮੁਹਿੰਮ ਸਕੈਂਡਲ ਅਤੇ ਘੁਟਾਲਿਆਂ ਨਾਲ ਭਰੀ ਹੋਈ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਓਬਾਮਾ ਨੂੰ ਫਰਾਂਸ ਦਾ ਰਾਸ਼ਟਰਪਤੀ ਬਣਾਉਣ ਦੇ ਲਈ ਆਨਲਾਈਨ ਪਟੀਸ਼ਨ