ਜੇਠਮਲਾਨੀ ਹਸਪਤਾਲ ਵਿੱਚ ਦਾਖ਼ਲ


ਕੋਚੀ, 26 ਮਾਰਚ (ਏਜੰਸੀ) : ਪ੍ਰਸਿੱਧ ਵਕੀਲ ਤੇ ਸੰਸਦ ਮੈਂਬਰ ਰਾਮ ਜੇਠਮਲਾਨੀ (94) ਨੂੰ ਦਿਲ ਵਿੱਚ ਦਰਦ ਹੋਣ ਕਾਰਨ ਅੱਜ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ। ਵੀਪੀਐੱਸ ਲੇਕਸ਼ੋਰ ਹਸਪਤਾਲ ਦੇ ਸੀਈਓ ਐੱਸ.ਕੇ. ਅਬਦੁੱਲਾ ਨੇ ਦੱਸਿਆ ਕਿ ਸ੍ਰੀ ਜੇਠਮਲਾਨੀ ਨੂੰ ਦਿਲ ਵਿੱਚ ਦਰਦ ਕਾਰਨ ਅੱਜ ਦੁਪਹਿਰ ਇਸ ਹਸਪਤਾਲ ਵਿੱਚ ਲਿਆਂਦਾ ਗਿਆ। ਹਸਪਤਾਲ ਦੇ ਡਾਕਟਰਾਂ ਵੱਲੋਂ ਉਨ੍ਹਾਂ ਦੀ ਸਿਹਤ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੀ ਹਾਲਤ ਸਥਿਰ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਜੇਠਮਲਾਨੀ ਹਸਪਤਾਲ ਵਿੱਚ ਦਾਖ਼ਲ