ਪੇਟੀਐਮ ਨੇ ਕੈਨੇਡਾ ‘ਚ ਪੇਮੈਂਟ ਸਰਵਿਸ ਕੀਤੀ ਲਾਂਚ

Paytm-karo-in-Canada

ਬੰਗਲੁਰੂ, 17 ਮਾਰਚ (ਏਜੰਸੀ) : ਆਨਲਾਈਨ ਡਿਜ਼ੀਟਲ ਵਾਲਿਟ ਕੰਪਨੀ ਪੇਟੀਐਮ ਨੇ ਕੈਨੇਡਾ ਵਿੱਚ ਮੋਬਾਇਲ ਪੇਮੈਂਟ ਸਰਵਿਸ ਲਾਂਚ ਕਰ ਦਿੱਤੀ ਹੈ। ਐਂਡਰਾਇਡ ਅਤੇ ਆਈਓਐਸ ਇੰਟਰਫੇਸ ਲਈ ਲਾਂਚ ਕੀਤੇ ਗਏ ਇਸ ਐਪ ਰਾਹੀਂ ਯੂਜ਼ਰਸ ਸੈਲ ਫੋਨ, ਕੇਬਲ, ਇੰਟਰਨੈਟ, ਪਾਣੀ ਅਤੇ ਬਿਜਲੀ ਦੇ ਬਿਲ ਦਾ ਭੁਗਤਾਨ ਕਰ ਸਕਣਗੇ। ਕੈਨੇਡਾ ਵਿੱਚ ਯੂਜ਼ਰਸ ਇਸ ਪਲੇਟਫਾਰਮ ‘ਤੇ ਇੰਸ਼ੋਰੈਂਸ ਅਤੇ ਪ੍ਰਾਪਰਟੀ ਟੈਕਸ ਦਾ ਵੀ ਭੁਗਤਾਨ ਕਰ ਸਕਦੇ ਹਨ। ਕੰਪਨੀ ਕੋਲ ਟੋਰਾਂਟੋ ਦੇ ਪੇਟੀਐਮ ਲੈਬ ਵਿੱਚ ਡਾਟਾ ਵਿਗਿਆਨੀਆਂ ਦੀ ਟੀਮ ਹੈ। ਇਹ ਲੈਬ 2014 ਤੋਂ ਕੰਮ ਕਰ ਰਹੀ ਹੈ।

ਭਾਰਤ ‘ਚ ਪੇਟੀਐਮ ਲੈਬ ਦੇ ਸੀਈਓ ਹਰਿੰਦਰ ਠਾਕੁਰ ਨੇ ਦੱਸਿਆ, ”ਹੁਣ ਕੈਨੇਡਾ ਦੇ ਖ਼ਪਤਕਾਰ ਵੀ ਪੇਟੀਐਮ ਦੀ ਸਹੂਲਤ ਦਾ ਲਾਭ ਲੈ ਸਕਣਗੇ, ਜੋ ਆਪਣੀਆਂ ਸਹੂਲਤਾਂ ਕਾਰਨ ਭਾਰਤ ਵਿੱਚ ਪਹਿਲਾਂ ਹੀ ਮਸ਼ਹੂਰ ਹੈ। ਸਾਨੂੰ ਪੂਰਾ ਭਰੋਸਾ ਹੈ ਕਿ ਕੈਨੇਡਾ ਸਾਡੇ ਲਈ ਕਾਫ਼ੀ ਸਫ਼ਲ ਮਾਰਕਿਟ ਹੋਵੇਗਾ।” ਜ਼ਿਕਰਯੋਗ ਹੈ ਕਿ ਨੋਏਡਾ ਦੀ ਇਸ ਕੰਪਨੀ ਕੋਲ 20 ਕਰੋੜ ਵਾਲਿਟ ਯੂਜ਼ਰਸ ਹਨ ਅਤੇ ਦਸੰਬਰ 2017 ਤੱਕ ਕੰਪਨੀ ਦੀ ਯੋਜਨਾ 1 ਕਰੋੜ ਆਫ਼ ਲਾਈਨ ਮਰਚੈਂਟਸ ਬਣਾਉਣ ਦੀ ਹੈ। ਕੈਨੇਡਾ ਵਿੱਚ ਲਾਂਚ ਕੀਤੇ ਗਏ ਐਪ ਵਿੱਚ ਬਿਲ ਰਿਮਾਈਂਡਰ ਦੀ ਇੱਕ ਖਾਸ ਸਹੂਲਤ ਦਿੱਤੀ ਗਈ ਹੈ। ਇਸ ਸਹੂਲਤ ਦੇ ਤਹਿਤ ਐਪ ਅਪਣੇ ਯੂਜ਼ਰਸ ਨੂੰ ਅੰਦਾਜ਼ਨ ਡਿਊ ਡੇਟ ਤੋਂ ਪਹਿਲਾਂ ਬਿਲ ਦੇ ਸਬੰਧ ਵਿੱਚ ਯਾਦ ਕਰਵਾਏਗਾ।

Facebook Comments

POST A COMMENT.

Enable Google Transliteration.(To type in English, press Ctrl+g)