ਬਰਤਾਨਵੀ ਸੰਸਦ ਨੇੜੇ ਅੱਤਵਾਦੀ ਹਮਲਾ : 5 ਮੌਤਾਂ, 40 ਜ਼ਖਮੀ, ਹਮਲਾਵਰ ਦੀ ਮੌਤ

London-ramming-attack-killed-4

ਲੰਡਨ, 23 ਮਾਰਚ (ਏਜੰਸੀ) : ਬਰਤਾਨਵੀ ਸੰਸਦ ਨੇੜੇ ਲੰਡਨ ਵਿਚ ਬੁਧਵਾਰ ਨੂੰ ਅੱਤਵਾਦੀ ਹਮਲੇ ਦੀ ਦੋ ਘਟਨਾਵਾਂ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ, ਜਦ ਕਿ 20 ਤੋਂ ਜ਼ਿਆਦਾ ਜ਼ਖਮੀ ਹੋ ਗਏ। ਇਕ ਘਟਨਾ ਵਿਚ ਹਮਲਾਵਰ ਨੇ ਬਰਤਾਨਵੀ ਸੰਸਦ ਦੇ ਬਾਹਰ ਇਕ ਪੁਲਿਸ ਅਧਿਕਾਰੀ ਨੂੰ ਚਾਕੂ ਮਾਰ ਦਿੱਤਾ। ਇਸ ਤੋਂ ਪਹਿਲਾਂ ਹੋਈ ਇਕ ਹੋਰ ਘਟਨਾ ਵਿਚ ਇਕ ਕਾਰ ਰਾਹੀਂ ਕਈ ਲੋਕਾਂ ਨੂੰ ਦਰੜ ਦਿੱਤਾ। ਪੁਲਿਸ ਨੇ ਚਾਕੂ ਨਾਲ ਹਮਲਾ ਕਰਨ ਵਾਲੇ ਹਮਲਵਾਰ ਨੂੰ ਮਾਰ ਦਿੱਤਾ। ਪੁਲਿਸ ਨੇ ਕਿਹਾ ਕਿ ਇਹ ਅੱਤਵਾਦੀ ਹਮਲਾ ਹੈ। ਪੁਲਿਸ ਹਮਲੇ ਦੇ ਪਿੱਛੇ ਆਈਐਸ ਦਾ ਹੱਥ ਮੰਨ ਰਹੀ ਹੈ।

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ। ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਕਿਹਾ ਕਿ ਉਹ ਇਸ ਹਮਲੇ ਕਾਰਨ ਬੇਹੱਦੀ ਦੁਖੀ ਹਨ। ਹਮਲੇ ਦੇ ਸ਼ਿਕਾਰ ਲੋਕਾਂ ਦੇ ਲਈ ਸੰਵੇਦਨਾ ਜਤਾਉਂਦੇ ਹੋਏ ਮੋਦੀ ਨੇ ਕਿਹਾ ਕਿ ਅਸੀਂ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪਰਿਵਾਰ ਦੇ ਲਈ ਪ੍ਰਾਰਥਨਾ ਕਰ ਰਹੇ ਹਨ। ਮੋਦੀ ਨੇ ਇਹ ਵੀ ਕਿਹਾ ਕਿ ਇਸ ਮੁਸ਼ਕਲ ਘੜੀ ਵਿਚ ਅੱਤਵਾਦ ਦੇ ਖ਼ਿਲਾਫ਼ ਲੜਾਈ ਵਿਚ ਭਾਰਤ, ਬਰਤਾਨਵੀ ਸਰਕਾਰ ਦੇ ਨਾਲ ਖੜ੍ਹਾ ਹੈ। ਸੁਸ਼ਮਾ ਸਵਰਾਜ ਨੇ ਵੀ ਹਮਲੇ ਦੀ ਨਿੰਦਾ ਕੀਤੀ ਹੈ।

ਰਿਪੋਰਟ ਮੁਤਾਬਕ ਘਟਨਾ ਦੀ ਸ਼ੁਰੂਆਤ ਦੁਪਹਿਰ ਨੂੰ ਇੱਕ ਵਿਅਕਤੀ ਦੇ ਮੁੱਖ ਦੁਆਰ ਰਾਹੀਂ ਸੰਸਦ ਵਿਚ ਐਂਟਰ ਕਰਨ ਦੀ ਕੋਸ਼ਿਸ਼ ਅਤੇ ਇਕ ਪੁਲਿਸ ਅਧਿਕਾਰੀ ਨੂੰ ਚਾਕੂ ਮਾਰਨ ਨਾਲ ਹੋਈ। ਬਾਅਦ ਵਿਚ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ। ਇਸ ਤੋਂ ਬਾਅਦ ਹਮਲਾਵਰ ਨੂੰ ਢੇਰ ਕਰ ਦਿੱਤਾ ਗਿਆ। ਸਾਦੀ ਵਰਦੀ ਵਿਚ ਤੈਨਾਤ ਸਕੌਟਲੈਂਡ ਯਾਰਡ ਦੇ ਅਧਿਕਾਰੀਆਂ ਨੇ ਉਸ ‘ਤੇ ਗੋਲੀਆਂ ਚਲਾਉਣ ਤੋਂ ਪਹਿਲਾਂ ਚਿਤਾਵਨੀ ਵੀ ਦਿੱਤੀ ਸੀ।

ਇਸ ਤੋਂ ਪਹਿਲਾਂ ਸੰਸਦ ਭਵਨ ਦੇ ਕੋਲ ਵੈਸਟਮਿੰਸਟਰ ਬ੍ਰਿਜ ਦੇ ਫੁੱਟਪਾਥ ‘ਤੇ ਪੈਦਲ ਚਲ ਰਹੇ ਲੋਕਾਂ ਨੂੰ ਆਈ40 ਕਾਰ ਨੇ ਦਰੜ ਦਿੱਤਾ। ਇਸ ਹਮਲੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ। ਇਸ ਹਮਲੇ ਵਿਚ ਜ਼ਖ਼ਮੀ ਹੋਣ ਵਾਲੇ ਤਿੰਨ ਪੁਲਿਸ ਕਰਮਚਾਰੀ ਵੀ ਸ਼ਾਮਲ ਹਨ। ਪੁਲਿਸ ਮੰਨ ਰਹੀ ਹੈ ਕਿ ਦੋਵੇਂ ਘਟਨਾਵਾਂ ਨੂੰ ਇਕ ਹੀ ਅੱਤਵਾਦੀ ਨੇ ਅੰਜ਼ਾਮ ਦਿੱਤਾ। ਜ਼ਖ਼ਮੀਆਂ ਵਿਚ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਘਟਨਾ ਦੀ ਭਾਰਤ ਤੇ ਅਮਰੀਕਾ ਸਮੇਤ ਵੱਖ ਵੱਖ ਮੁਲਕਾਂ ਨੇ ਨਿਖੇਧੀ ਕੀਤੀ ਹੈ। ਇਸ ਦੇ ਨਾਲ ਹੀ ਅਮਰੀਕਾ ਵਿਚ ਨਿਊਯਾਰਕ ਸਣੇ ਹੋਰ ਕਈ ਥਾਵਾਂ ‘ਤੇ ਚੌਕਸੀ ਵਧਾ ਦਿੱਤੀ ਗਈ ਹੈ। ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਇਸ ਸਬੰਧੀ ਬਰਤਾਨਵੀ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨਾਲ ਫ਼ੋਨ ‘ਤੇ ਗੱਲਬਾਤ ਕੀਤੀ। ਬੀਬੀ ਮੇਅ ਨੇ ਇਸ ਸਬੰਧੀ ਸਖ਼ਤ ਚੌਕਸੀ ਦੇ ਹੁਕਮ ਦਿੰਦਿਆਂ ਹੰਗਾਮੀ ਸੁਰੱਖਿਆ ਮੀਟਿੰਗ ਸੱਦੀ।

ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਲੰਡਨ ਵਿਚ ਹੋਏ ਅੱਤਵਾਦੀ ਹਮਲੇ ਵਿਚ ਸਾਰੇ ਭਾਰਤੀ ਸੁਰੱਖਿਅਤ ਹਨ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਨਾਲ ਲਗਾਤਾਰ ਸੰਪਰਕ ਵਿਚ ਹਨ। ਮੰਤਰੀ ਨੇ ਉਥੇ ਵੱਸਦੇ ਭਾਰਤੀਆਂ ਨੂੰ ਕਿਹਾ ਕਿ ਉਹ ਕਿਸੇ ਵੀ ਮਦਦ ਲਈ ਭਾਰਤੀ ਹਾਈ ਕਮਿਸ਼ਨਰ ਨਾਲ ਸੰਪਰਕ ਕਰ ਸਕਦੇ ਹਨ।

Facebook Comments

POST A COMMENT.

Enable Google Transliteration.(To type in English, press Ctrl+g)