ਹੈਲਥੀ ਲਾਈਫ਼ਸਟਾਈਲ ਫਾਊਂਡੇਸ਼ਨ ਕੈਲਗਰੀ ਵੱਲੋਂ ਸਿਹਤ ਸਬੰਧੀ ਜਾਣਕਾਰੀ

calg

ਅੱਖਾਂ ਦੀ ਸਾਂਭ ਸੰਭਾਲ ਲਈ ਹੁੰਦਾ ਹੈ,ਰੋਜ਼ਾਨਾ ਯੋਗਾ ਅਭਿਆਸ ਗੁਣਕਾਰੀ

ਕੈਲਗਰੀ (ਹਰਬੰਸ ਬੁੱਟਰ) ਪੰਜਾਬੀਆਂ ਨੂੰ ਸਿਹਤ ਸਬੰਧੀ ਜਾਗਰੂਕ ਕਰਨ ਲਈ ਬਣਾਈ ਗਈ ਸੰਸਥਾ ਹੈਲਥੀ ਲਾਈਫ਼ਸਟਾਈਲ ਫਾਊਂਡੇਸ਼ਨ ਕੈਲਗਰੀ ਵੱਲੋਂ ਸੁਖਵਿੰਦਰ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਅੱਖਾਂ ਦੀ ਸਾਂਭ ਸੰਭਾਲ ਸਬੰਧੀ ਸਿਹਤ ਸੈਮੀਨਾਰ ਦਾ ਪ੍ਰਬੰਧ ਕੀਤਾ ਗਿਆ। ਜਿਸ ਵਿਚ ਸਿਹਤਮੰਦ ਖੁਰਾਕ ਤੋਂ ਇਲਾਵਾ ਯੋਗਾ ਅਭਿਆਸ ਦੀਆਂ ਵੱਖ-ਵੱਖ ਵਿਧੀਆਂ ਰਾਹੀਂ ਭਰਪੂਰ ਜਾਣਕਾਰੀ ਮੁੱਹਈਆ ਕਰਵਾਈ ਗਈ। ਸੁਖਵਿੰਦਰ ਸਿੰਘ ਬਰਾੜ ਨੇ ਪਰੋਟੀਨ ਦੀਆਂ ਕਿਸਮਾਂ ਸਬੰਧੀ ਵਿਸਥਾਰ ਸਹਿਤ ਚਾਨਣਾ ਪਾਉਂਦਿਆਂ ਦੱਸਿਆ ਕਿ ਪਰੋਟੀਨ 22 ਅਮੀਨੋ ਐਸਿਡ ਦੇ ਸੁਮੇਲ ਨਾਲ ਬਣਦੀ ਹੈ। ਮਗਰ ਬਦਕਿਸਮਤੀ ਇਹ ਹੈ ਕਿ ਇਹਨਾਂ ਵੱਖ-ਵੱਖ ਅਮੀਨੋ ਐਸਿਡ ਦੀ ਸਾਡੇ ਸਰੀਰ ਵਿਚ ਘਾਟ, ਭੂਮਕਾ ‘ਤੇ ਪੂਰਤੀ ਸਭੰਧੀ ਨਾਮਾਤਰ ਜਾਣਕਾਰੀ ਹੀ ਉਪਲਬਧ ਹੈ। “ਇਲਾਜ ਨਾਲੋਂ ਪ੍ਰਹੇਜ ਚੰਗਾ” ਦੇ ਨਾਅਰੇ ‘ਤੇ ਪਹਿਰਾ ਦਿੰਦਿਆਂ ਉਹਨਾਂ ਅੱਖਾਂ ਦੀਆਂ ਬਿਮਾਰੀਆਂ ਜਿਵੇਂ ਕਿ ਨਜ਼ਰ ਘਟਨੀ, ਚਿੱਟਾ ਮੋਤੀਆ, ਕਾਲਾ ਮੋਤੀਆ ਵਗੈਰਾ ਤੋਂ ਬਚਾਓ ਲਈ ਹਰੀਆਂ ਸਬਜ਼ੀਆਂ ਦੀ ਮਹੱਤਤਾ ਸਬੰਧੀ ਭਰਪੂਰ ਜਾਣਕਾਰੀ ਸਾਂਝੀ ਕੀਤੀ।

ਉਹਨਾਂ ਅੱਖਾਂ ਦੀ ਤੰਦਰੁਸਤੀ ਲਈ ਵਿਸ਼ੇਸ਼ ਅਮੀਨੋ ਐਸਿਡ ਦੀ ਭੂਮਕਾ ਸਭੰਧੀ ਵੀ ਜਾਣੂ ਕਰਵਾਇਆ। ਐਨ ਏਸੇਟਾਈਲ ਕਾਰਨੋਸੀਨ ਦੇ ਅੱਖਾਂ ਚ ਪਾਉਣ ਵਾਲੇ ਤੁਬਕਿਆਂ ਬਾਰੇ ਉਚੇਚੇ ਤੌਰ ਤੇ ਜਿ਼ਕਰ ਕੀਤਾ ਗਿਆ। ਹਮੇਸ਼ਾ ਦੀ ਤਰ੍ਹਾਂ ਹੈਲਥੀ ਲਾਈਫ਼ਸਟਾਈਲ ਫਾਊਂਡੇਸ਼ਨ ਮੈਂਬਰਾਂ ਨੂੰ ਆਪਣੇ ਨਿੱਜੀ ਡਾਕਟਰ ਦੀ ਸਲਾਹ ਲਏ ਬਗੈਰ ਖੁਦ ਦਵਾਈਆਂ ਦੇ ਪ੍ਰਯੋਗ ਤੋਂ ਮਨਾ੍ਹ ਕਰਦੀ ਹੈ। ਯੋਗਾ ਮਾਹਿਰ ਸੁਖਵਿੰਦਰ ਕੁੰਡੂ ਨੇ ਯੋਗਾ ਅਭਿਆਸ ਦੀਆਂ ਭਿੰਨ ਭਿੰਨ ਕਸਰਤਾਂ ਦਾ ਪਰਦਰਸ਼ਨ ਕਰਵਾਇਆ। ਉਹਨਾਂ ਵਿਸ਼ੇਸ਼ ਤੌਰ ਤੇ ਅਨੁਲੋਮ ਵਿਲੋਮ ਵਿਧੀ ਦਾ ਜਿ਼ਕਰ ਕਰਦਿਆਂ ਨਿਯਮਤ ਤੌਰ ਤੇ ਅੱਖਾਂ ਸਬੰਧੀ ਕਸਰਤਾਂ ਖੁਦ ਮੈਂਬਰਾਂ ਨਾਲ ਮਿਲਕੇ ਸਾਂਝੀਆਂ ਕੀਤੀਆਂ। ਅੱਖਾਂ ਦੀ ਤੰਦਰੁਸਤੀ ਬਰਕਰਾਰ ਰੱਖਣ ਲਈ ਲੋੜੀਂਦੇ ਵਿਟਾਮਿਨ, ਖਣਿਜ ਪਦਾਰਥ ‘ਤੇ ਫ਼ਲ ਸਬਜ਼ੀਆਂ ਦਾ ਸੇਵਣ ਕਰਣ ਸਬੰਧੀ ਵੀ ਪ੍ਰੇਰਿਆ।

ਮੈਂਬਰਾਂ ਦੀ ਬਾਰ ਬਾਰ ਮੰਗ ਤੇ ਪਰੀਤੀ ਸੋਹਲ ਨੇ ਰੋਜ਼ਾਨਾ ਸਵੇਰ ਤੋਂ ਸ਼ਾਮ ਤੱਕ ਵੱਖ ਵੱਖ ਭੋਜਨ ਪ੍ਰਯੋਗ ਸਬੰਧੀ ਵਿਸਥਾਰ ਸਹਿਤ ਚਾਨਣਾ ਪਾਇਆ। ਸੁਬਹ ਨਿੰਬੂ ਪਾਣੀ, ਸਬਜ਼ੀਆਂ ਦਾ ਰਸ, ਗਰੀਨ ਸਮੂਦੀ, ਫ਼ਲ, ਸੁੱਕੇ ਮੇਵੇ ’ਤੇ ਦਾਲ- ਸਬਜ਼ੀ ਆਦਿ ਸਭੰਧੀ ਭਰਪੂਰ ਜਾਣਕਾਰੀ ਵੀ ਸਾਂਝੀ ਕੀਤੀ ਗਈ। ਉਹਨਾਂ ਬਾਸੀ, ਅਧਿਕ ਪੱਕਿਆ, ‘ਤੇ ਤਲੇ ਭੋਜਨ ਤੋਂ ਪ੍ਰਹੇਜ਼ ਕਰਨ ਦੀ ਵੀ ਸਲਾਹ ਦਿੱਤੀ। ਕੱਚੀਆਂ ਹਰੀਆਂ ਪੱਤੇਦਾਰ ਸਬਜੀ਼ਆਂ ‘ਤੇ ਸਲਾਦ ਦੇ ਗੁਣ ਬਿਆਨ ਕਰਦਿਆਂ ਸਮੂਹ ਮੈਂਬਰਾਂ ਨੂੰ ਦਿਲ ਖੋਲ੍ਹ ਕੇ ਰੋਜ਼ਾਨਾਂ ਦੀ ਖੁਰਾਕ ‘ਚ ਸ਼ਾਮਲ ਕਰਨ ਲਈ ਕਿਹਾ। ਕਿੳਂਕਿ ਇਹ ਭੋਜਨ ਇਨਜ਼ਾਈਮ ਭਰਪੂਰ ਹੋਣ ਕਰਕੇ ਸਾਡੇ ਸਰੀਰ ਦੀ ਪਾਚਣ ਪ੍ਰਣਾ਼ਲੀ ਤੇ ਵਾਧੂ ਬੋਝ ਨਹੀਂ ਪਾਉਂਦੇ। ਸਟੇਜ ਦੀ ਜੁੰਮੇਵਾਰੀ ਬਾਖੂਬੀ ਨਿਭਾਉਂਦਿਆਂ ਮਹਿੰਦਰ ਸਿੰਘ ਬਰਾੜ ਨੇ ਸਭ ਮੇੈਂਬਰ ਸਾਹਿਬਾਨ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਹਨਾਂ ਸੰਸਥਾ ਦੇ ਪੁਰਾਣੇ ਮੈਂਬਰਾਂ ਨੂੰ ਅਗਲੇ ਸਾਲ ਲਈ ਮੈਂਬਰਸਿ਼ਪ ਨਵਿਆਉਣ ਲਈ ਬੇਨਤੀ ਕੀਤੀ। ਸੰਸਥਾ ਦੀ ਪੌਲਿਸੀ ਸਾਂਝੀ ਕਰਦਿਆਂ ਉਹਨਾਂ ਨਵੇਂ ਮੈਂਬਰ ਬਨਣ ਲਈ ਸੀਮਿਤ ਸਮੇਂ ਲਈ ਮੈਂਬਰਸਿ਼ਪ ਖੋਲ੍ਹਣ ਬਾਰੇ ਵੀ ਦੱਸਿਆ।

Facebook Comments

POST A COMMENT.

Enable Google Transliteration.(To type in English, press Ctrl+g)