ਸੂਫੀ ਗਾਇਕੀ ਦੀਆਂ ਰਾਣੀਆਂ ਦੋਵੇਂ ਸਕੀਆਂ ਭੈਣਾਂ ਨੂਰਾਂ ਅਤੇ ਜੋਤੀ ਨੇ ਕੈਲਗਰੀ ਵਿੱਚ ਸੂਫੀਆਨਾ ਮਹਿਫਿਲ ਸਜਾਈ


ਕੈਲਗਰੀ (ਹਰਬੰਸ ਬੁੱਟਰ ) ਏ ਆਰ ਏਂਟਰਟੇਨਮੈਂਟ ਅਤੇ ਢਿੱਲੋਂ ਟਾਇਰ ਸਰਵਿਸ ਵਾਲਿਆਂ ਵੱਲੋਂ ਸੂਫੀ ਗਾਇਕੀ ਦੀਆਂ ਰੂਹਦਾਰੀਆਂ ਨੂੰ ਕੈਲਗਰੀ ਵਾਸੀਆਂ ਦੇ ਸਨਮੁੱਖ ਕਰਨ ਲਈ ਮੈਗਨੋਲੀਆ ਹਾਲ ਅੰਦਰ ਇੱਕ ਪਰੋਗਰਾਮ ਦਾ ਆਯੋਜਿਨ ਕੀਤਾ ਗਿਆ। ਸਾਂਈ ਪ੍ਰੋਡਕ਼ਸਨ ਵੱਲੋਂ ਨਿਰਮਲ ਧਾਲੀਵਾਲ ਅਤੇ ਬਲਜੀਤ ਧਾਲੀਵਾਲ ਦੀ ਸੁਚੱਜੀ ਦੇਖਰੇਖ ਹੇਠ ਪੂਰੇ ਕਨੇਡਾ ਦੇ ਟੂਰ ਦੌਰਾਨ ਐਡਮਿੰਟਨ ਤੋਂ ਬਾਦ ਕੈਲਗਰੀ ਵਿਖੇ ਇਹ ਦੂਜਾ ਸੋਅ ਸੀ। ਇਸ ਸਾਲ ਦਾ ਪਹਿਲਾ ਸੋਅ ਹੋਣ ਕਾਰਨ ਦਰਸਕਾਂ ਵਿੱਚ ਭਾਰੀ ਠੰਡ ਪੈਣ ਦੇ ਬਾਵਯੂਦ ਵੀ ਵੱਡੀ ਗਿਣਤੀ ਵਿੱਚ ਹਾਜ਼ਰੀ ਉਹਨਾਂ ਦੇ ਸੂਫੀ ਗਾਇਕੀ ਪ੍ਰਤੀ ਪਿਆਰ ਦਾ ਪ੍ਰਗਟਾਵਾ ਹੋ ਨਿਬੜੀ।

ਨੂਰਾਂ ਅਤੇ ਜੋਤੀ ਭੈਣਾਂ ਤੋਂ ਇਲਾਵਾ ਉਹਨਾਂ ਦੇ ਪਿਤਾ ,ਭਰਾ ਅਤੇ ਹੋਰ ਸੰਗੀਤਕ ਪਰਿਵਾਰ ਦੇ ਮੈਂਬਰਾ ਨੇ ਸੂਫੀ ਗਾਇਕੀ ਦੀ ਐਸੀ ਛਹਿਬਰ ਲਾਈ ਕਿ ਹਾਲ ਅੰਦਰ ਤਿੰਨ ਘੰਟੇ ਮਸਤੀ ਛਾਈ ਰਹੀ। ਪਰਬੰਧਕਾਂ ਅਤੇ ਆਏ ਹੋਏ ਦਰਸਕਾਂ ਨੇ ਇਸ ਸੋਅ ਦਾ ਖੂਬ ਆਨੰਦ ਮਾਣਿਆ। ਬਾਬਾ ਬੁਲੇ ਸਾਹ, ਕੁਲੀ ਨੀ ਫਕੀਰ ਦੀ ਵਿੱਚ,ੋਂ ਅੱਖੀਆਂ ਉਡੀਕਦੀਆਂ, ਅਤੇ ਹੋਰ ਅਨੇਕਾਂ ਸੂਫੀ ਕਲਾਮ ਦੀ ਹਾਜਰੀ ਤੋਂ ਬਿਨਾਂ ਅੱਜ ਕੱਲ ਬਾਲੀਵੁੱਡ ਵਿੱਚ ਪ੍ਰਚੱਲਤ ਗੀਤ “ਚੰਨੋ ਕਹਿੰਦੀ ਮੈਂ ਤਾਂ ਜਾਣਾ ਸੋਹਣੇ ਯਾਰ ਦੀ ਗਲੀ” ਕਣਕ ਦੀ ਰਾਖੀ, ਸੌਕਣ ਮੇਲੇ ਦੀ ਗਾਕੇ ਖੁਬ ਰੰਗ ਬੰਨਿਆ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਸੂਫੀ ਗਾਇਕੀ ਦੀਆਂ ਰਾਣੀਆਂ ਦੋਵੇਂ ਸਕੀਆਂ ਭੈਣਾਂ ਨੂਰਾਂ ਅਤੇ ਜੋਤੀ ਨੇ ਕੈਲਗਰੀ ਵਿੱਚ ਸੂਫੀਆਨਾ ਮਹਿਫਿਲ ਸਜਾਈ