ਬਾਦਲ ਵੱਲੋਂ ਧੰਨਵਾਦੀ ਦੌਰੇ ਅੱਜ ਤੋਂ

Badal-declines-CBI-probe-proposal-into-drug-racket

ਲੰਬੀ, 14 ਮਾਰਚ (ਏਜੰਸੀ) : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਭਲਕ ਤੋਂ ਲੰਬੀ ਹਲਕੇ ’ਚ ਜਿੱਤ ਲਈ ਚਾਰ ਰੋਜ਼ਾ ਧੰਨਵਾਦੀ ਦੌਰਾ ਸ਼ੁਰੂ ਕਰਨਗੇ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਜਲਾਲਾਬਾਦ ਅਤੇ ਮਲੋਟ ਵਿਖੇ ਧੰਨਵਾਦੀ ਦੌਰੇ ’ਤੇ ਗਏ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਬੁਢਲਾਡਾ ਹਲਕੇ ਦੇ ਧੰਨਵਾਦੀ ਦੌਰੇ ਲਈ ਵਹੀਰਾਂ ਘੱਤੀਆਂ। ਇਸ ਤੋਂ ਪਹਿਲਾਂ ਤਿੰਨੇ ਬਾਦਲਾਂ ਨੇ ਪਾਰਟੀ ਵਰਕਰਾਂ ਅਤੇ ਜਿੱਤੇ-ਹਾਰੇ ਉਮੀਦਵਾਰਾਂ ਨਾਲ ਮੁਲਾਕਾਤਾਂ ਕੀਤੀਆਂ।

ਸੂਤਰਾਂ ਮੁਤਾਬਕ ਦਹਾਕੇ ਭਰ ਦੇ ਰਾਜ ’ਚ ਫਰਸ਼ ਤੋਂ ਅਰਸ਼ ’ਤੇ ਪੁੱਜੇ ਅਕਾਲੀ ਆਗੂ ਆਪਣੇ ‘ਬਚਾਅ’ ਲਈ ਬਾਦਲਾਂ ਦੇ ਹੋਰ ਨੇੜੇ ਹੋਣ ਦੀ ਕੋਸ਼ਿਸ਼ ਕਰ ਰਹੇ ਹਨ। ਜ਼ਿਲ੍ਹਾ ਅਕਾਲੀ ਦਲ ਦੇ ਕਨਵੀਨਰ ਅਵਤਾਰ ਸਿੰਘ ਵਣਵਾਲਾ ਨੇ ਦੱਸਿਆ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 15 ਮਾਰਚ ਨੂੰ ਪਿੰਡ ਬਾਦਲ, ਧੌਲਾ, ਥਰਾਜਵਾਲਾ, ਲਾਲਬਾਈ, ਚੰਨੂ, ਲੰਬੀ ਆਦਿ ਦਾ ਦੌਰਾ ਕਰਨਗੇ।

Facebook Comments

POST A COMMENT.

Enable Google Transliteration.(To type in English, press Ctrl+g)