ਕੈਲਗਰੀ ਵਿੱਚ ਸਿੱਖ ਅਤੇ ਮੁਸਲਿਮ ਭਾਈਚਾਰਾ ਗੁਰੂ ਰਵਿਦਾਸ ਜੀ ਮਹਾਰਾਜ ਦੇ ਬਾਰੇ ਵੀਚਾਰਾਂ ਕਰਨ ਲਈ ਮਸਜਿਦ ਅੰਦਰ ਜੁੜ ਬੈਠਾ


ਕੈਲਗਰੀ (ਹਰਬੰਸ ਬੁੱਟਰ) ਬੈਤੁਨ-ਨੂਰ ਮਸਜਿਦ, ਕੈਲਗਰੀ ਵਿਚ ਅਹਿਮਦੀਆ ਮੁਸਲਿਮ ਜਮਾਤ ਵਲੋਂ ਗੁਰੂ ਰਵਿਦਾਸ ਸੋਸਾਇਟੀ, ਕੈਲਗਰੀ ਦੇ ਸਹਿਯੋਗ ਨਾਲ “ਪਰਮਾਤਮਾ ਦੇ ਗੁਣ” ਵਿਸ਼ੇ ਉੱਪਰ ਸੈਮੀਨਾਰ ਕਰਵਾਇਆ ਗਿਆ। ਨਈਮ ਬਸ਼ੀਰ ਚੌਧਰੀ ਨੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਅਤੇ ਜਮਾਤ ਦੇ ਮੁਖੀ ਜਨਾਬ ਮਜੀਦ ਅਹਿਮਦ ਨੇ ਸਭ ਦਾ ਧੰਨਵਾਦ ਕੀਤਾ। ਅਹਿਮਦੀਆ ਜਮਾਤ ਵੱਲੋਂ ਇਮਾਮ ਸਈਦ ਤਹਾ ਸਾਹਿਬ ਅਤੇ ਇਮਾਮ ਨਾਸਿਰ ਮਹਿਮੂਦ ਬੱਟ ਜੀ ਵਲੋਂ ਪਵਿੱਤਰ ਗ੍ਰੰਥ ਕੁਰਾਨ ਦੇ ਹਵਾਲੇ ਨਾਲ ਰੱਬ ਦੇ ਗੁਣਾਂ ਵਾਰੇ ਜਾਣਕਾਰੀ ਦਿੱਤੀ ਗਈ। ਪਰਮਾਤਮਾ ਦੇ ਨੂਰ ਵਿੱਚ ਪੈਦਾ ਹੋਏ ਸਾਰੇ ਮਨੁੱਖ ਉਹਨਾਂ ਗੁਣਾਂ ਤੋਂ ਪਰ੍ਹੇ ਹੁੰਦੇ ਜਾ ਰਹੇ ਹਨ।

ਸੀ੍ਰ ਗੁਰੂ ਰਵਿਦਾਸ ਜੀ ਦੀ ਬਾਣੀ ਵਿੱਚ ਪਰਮਾਤਮਾ ਦੇ ਵੱਖ ਵੱਖ ਗੁਣਾਂ ਦਾ ਹਵਾਲਾ ਦੇ ਕੇ ਗੱਲਬਾਤ ਕਰਨ ਵਿੱਚ ਸੋਸਾਇਟੀ ਵਲੋਂ ਐਡਮਿੰਟਨ ਤੋਂ ਵਿਸੇਸ ਤੌਰ ਤੇ ਪੁੱਜੇ ਸੱਤਪਾਲ ਮਹੇ ਅਤੇ ਰੋਸ਼ਨ ਚੁੰਬਰ ਨੇ ਆਪਣੇ ਵਿਚਾਰ ਪੇਸ਼ ਕੀਤੇ। ਸੁਖਦੇਵ ਰੱਤੂ ਨੇ ਗੁਰੂ ਰਵਿਦਾਸ ਸੋਸਾਇਟੀ, ਕੈਲਗਰੀ ਵਾਰੇ ਚਾਨਣਾ ਪਾਇਆ। ਇਸ ਮੌਕੇ ਗੁਰੂਦਵਾਰਾ ਦਸਮੇਸ ਕਲਚਰਲ ਮਾਰਟਿਨਡੇਲ ਕੈਲਗਰੀ ਦੇ ਪ੍ਰਮੁੱਖ ਕਮੇਟੀ ਮੈਂਬਰ, ਐਮ ਐਲ ਏ ਅਤੇ ਸੂਬਾ ਮੰਤਰੀ ਇਰਫਾਨ ਸਾਬਿਰ, ਐਮ ਐਲ ਏ ਪ੍ਰਭ ਗਿੱਲ, ਸਾਬਕਾ ਸੰਸਦ ਮੈਂਬਰ ਦਵਿੰਦਰ ਸ਼ੋਰੀ ਤੋਂ ਇਲਾਵਾ ਵੱਖ ਵੱਖ ਅਦਾਰਿਆਂ ਦੇ ਪ੍ਰਤੀਨਿਧੀ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਬਾਅਦ ਵਿੱਚ ਖਾਣਾ ਵੀ ਵਰਤਾਇਆ ਗਿਆ।

ਵੱਖ ਵੱਖ ਭਾਈਚਾਰਿਆਂ ਨੂੰ ਇੱਕ ਥਾਂ ਇਕੱਠਾ ਕਰਨ, ਆਪਣੀ ਸਦਭਾਵਨਾ ਵਧਾਉਣ, ਸਾਰੇ ਮਨੁੱਖਾਂ ਵਿੱਚ ਇਕ-ਸਮਾਨ ਹੋਣ ਦੀ ਗੱਲ ਦੀ ਭਾਵਨਾ ਭਰਨ ਦੇ ਸਿਲਸਿਲੇਵਾਰ ਉਪਰਾਲਿਆਂ ਵਿੱਚੋਂ ਇਹ ਅਜਿਹਾ ਹੀ ਇੱਕ ਉਪਾਰਾਲਾ ਸੀ।ਪਰੋਗਰਾਮ ਦੌਰਾਨ ਸਟੇਜ ਦੀ ਸਮੁੱਚੀ ਕਾਰਵਾਈ ਰੈਡ ਐਫ ਐਮ ਰੇਡੀਓ ਕੈਲਗਰੀ ਦੀ ਰੂਹੇ-ਰਵ੍ਹਾਂ ਰਿਸ਼ੀ ਨਾਗਰ ਨੇ ਬੜੇ ਹੀ ਜਾਣਕਾਰੀ ਭਰਪੂਰ ਪਲਾਂ ਨਾਲ ਨਿਭਾਈ। ਮੁੱਖ ਦੁਆਰ ਦੇ ਕੋਲ ਜਮਾਤ ਅਹਿਮਦੀਆ ਵੱਲੋਂ ਪ੍ਰਕਾਸਿਤ ਸਿੱਖ ਧਰਮ ਨਾਲ ਸਬੰਧਿਤ ਕਿਤਾਬਾਂ ਦਾ ਸਟਾਲ ਵੀ ਲੱਗਾ ਹੋਇਆ ਸੀ ਜੋ ਕਿ ਹਰ ਕਿਸੇ ਲਈ ਮੁਫਤ ਵਿੱਚ ਉਪਲੱਭਦ ਸਨ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਕੈਲਗਰੀ ਵਿੱਚ ਸਿੱਖ ਅਤੇ ਮੁਸਲਿਮ ਭਾਈਚਾਰਾ ਗੁਰੂ ਰਵਿਦਾਸ ਜੀ ਮਹਾਰਾਜ ਦੇ ਬਾਰੇ ਵੀਚਾਰਾਂ ਕਰਨ ਲਈ ਮਸਜਿਦ ਅੰਦਰ ਜੁੜ ਬੈਠਾ