ਅਗਲੇ ਸਾਲ ਤੋਂ ਸ਼ਰਾਬ ਦੇ ਠੇਕੇ ਹੋਣਗੇ ਸਰਕਾਰੀ : ਮਨਪ੍ਰੀਤ ਬਾਦਲ


ਚੰਡੀਗੜ੍ਹ, 22 ਮਾਰਚ (ਏਜੰਸੀ) : ਕਾਂਗਰਸ ਸਰਕਾਰ ਨੂੰ 77 ਸੀਟਾਂ ‘ਤੇ ਸ਼ਾਨਦਾਰ ਜਿੱਤ ਦਿਵਾਉਣ ਅਤੇ 10 ਸਾਲ ਬਾਅਦ ਦੁਬਾਰਾ ਸੂਬੇ ਦੀ ਕਮਾਨ ਕਾਂਗਰਸ ਹੱਥ ਦੇਣ ਵਾਲੇ ਪੰਜਾਬ ਦੇ ਲੋਕਾਂ ਲਈ ਕਾਂਗਰਸ ਸਰਕਾਰ ਵੀ ਹੁਣ ਸੰਜੀਦਾ ਨਜ਼ਰ ਆ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਕਾਂਗਰਸ ਨੇ ਫੈਸਲਿਆਂ ਦੀ ਝੜੀ ਲਗਾ ਦਿੱਤੀ ਹੈ ਤੇ ਹੁਣ ਵਿੱਤ ਮੰਤਰੀ ਦਾ ਬਿਆਨ ਆਇਆ ਹੈ ਕਿ ਅਗਲੇ ਸਾਲ ਤੋਂ ਸ਼ਰਾਬ ਦੇ ਠੇਕੇ ਸਰਕਾਰੀ ਹੋਣਗੇ।

ਚਾਹੇ ਗੱਲ ਵੀਆਪੀ ਕਲਚਰ ਖਤਮ ਕਰਨ ਦੀ ਹੋਚੇ ਜਾਂ ਪੁਲਿਸ ਅਧਿਕਾਰਅੀਆਂ ਦੇ ਤਬਾਦਲਿਆਂ ਦੀ, ਔਰਤਾਂ ਨੂੰ ਰਾਖਵਾਂਕਰਨ ਦੇਣ ਦੀ ਜਾਂ ਕਿਸਾਨਾਂ ਦੀ ਜ਼ਮੀਨ ਜ਼ਬਰਦਸਤੀ ਐਕਵਾਇਰ ਨਾ ਕਰਨ ਦਾ ਫੈਸਲਾ ਹੋਏ, ਕਾਂਗਰਸ ਸਰਕਾਰ ਸੱਤਾ ਸੰਭਾਲਦਿਆਂ ਹੀ ਚੌਕੇ ਤੇ ਚੌਕਾ ਮਾਰ ਰਹੀ ਹੈ। ਸ਼ਾਇਦ ਇਸ ਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 10 ਸਾਲ ਕੁਰਸੀ ਤੋਂ ਦੂਰ ਰਹਿਣ ਤੋਂ ਬਾਅਦ ਦੁੱਗਣੇ ਜੋਸ਼ ਨਾਲ ਕੰਮ ਕਰਨ ਦੇ ਮੂਡ ਵਿੱਚ ਹਨ। ਉਹਨਾਂ ਵੱਲੋਂ ਜਿੱਥੇ ਪੰਜਾਬ ਵਿੱਚ ਸ਼ਰਾਬ ਦੀ ਕੰਜ਼ੰਪਸ਼ਨ ਅੱਧੀ ਕਰਨ ਦੀ ਗੱਲ ਆਖੀ ਗਈ ਤਾਂ ਉੱਥੇ ਹੀ ਹੁਣ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਬਿਆਨ ਆ ਰਿਹਾ ਹੈ ਕਿ ਅਗਲੇ ਸਾਲ ਤੱਕ ਸ਼ਰਾਬ ਦੇ ਠੇਕੇ ਸਰਕਾਰੀ ਹੋ ਜਾਣਗੇ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਅਗਲੇ ਸਾਲ ਤੋਂ ਸ਼ਰਾਬ ਦੇ ਠੇਕੇ ਹੋਣਗੇ ਸਰਕਾਰੀ : ਮਨਪ੍ਰੀਤ ਬਾਦਲ