ਅਲਬਰਟਾ ਵਿੱਚ ਬੇਰੁਜ਼ਗਾਰੀ ਦਾ ਅੰਕੜਾ ਹਾਲੇ ਵੀ ਕਾਫੀ ਜ਼ਿਆਦਾ


ਕੈਲਗਰੀ (ਹਰਬੰਸ ਬੁੱਟਰ) ਅਲਬਰਟਾ ਵਿੱਚ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਹਾਲ ਦੇ ਅੰਕੜਿਆਂ ਮੁਤਾਬਕ ਦਸੰਬਰ ਵਿੱਚ 97870 ਲੋਕਾਂ ਨੇ ਇੰਪਲਾਈਮੈਂਟ ਇੰਸ਼ੋਰੈਂਸ ਦਾ ਫਾਇਦਾ ਲੈਣ ਲਈ ਅਪਲਾਈ ਕੀਤਾ। ਤੇਲ ਅਤੇ ਗੈਸ ਉਦਯੋਗ ਵਿੱਚ ਮੰਦੀ ਦੇ ਕਾਰਨ ਇਹ ਅੰਕੜਾ ਲਗਾਤਾਰ ਵੱਧ ਰਿਹਾ ਹੈ। ਪਿਛਲੇ ਸਾਲ ਦੇ ਅੰਕੜਆਂ ਮੁਤਾਬਕ ਬੇਰੁਜ਼ਗਾਰੀ ਭੱਤਾ ਪ੍ਰਾਪਤ ਕਰਨ ਵਾਲਿਆਂ ਦੀ ਗਿਣਤੀ 102,950 ਤੇ ਪਹੁੰਚ ਗਈ ਸੀ। ਐਡਮਿੰਟਨ ਵਿਖੇ ਸੱਦੀ ਪ੍ਰੈਸ ਕਾਨਫਰੰਸ ਦਰਮਿਆਨ ਪ੍ਰੀਮੀਅਰ ਰਿਚੈਲ ਨੋਟਲੇ ਨੇ ਵੀ ਕਿਹਾ ਸੀ ਕਿ ਉਹ ਰੁਜ਼ਗਾਰ ਮਾਰਕੀਟ ਦਾ ਲਗਾਤਾਰ ਜਾਇਜ਼ਾ ਲੈ ਰਹੇ ਹਨ। ਸਾਡੇ ਸੂਬੇ ਵਿੱਚ ਪਿਛਲੇ ਸਾਲ ਕੁਝ ਮਹੀਨਿਆਂ ਲਈ ਰੁਜ਼ਗਾਰਾਂ ਦੀ ਭਾਰੀ ਕਮੀ ਰਹੀ ਹੈ। ਇਸ ਨੂੰ ਦੂਰ ਕਰਨ ਲਈ ਅਸੀਂ ਵਿੱਤੀ ਸੰਸਥਾਵਾਂ ਨਾਲ ਸੰਪਰਕ ਕਰ ਰਹੇ ਹਾਂ। ਉਹਨਾਂ ਕਿਹਾ ਸੀ ਕਿ ਸਮੱਸਿਆ ਖਤਮ ਹੋਣ ਵੱਲ ਵੱਧ ਰਹੀ ਹੈ ਅਤੇ ਇੰਪਲਾਈਮੈਂਟ ਇੰਸ਼ੋਰੈਂਸ ਨੂੰ ਬੇਰੁਜ਼ਗਾਰੀ ਨਾਲ ਜੋੜ ਕੇ ਦੇਖਣਾ ਗਲਤ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਅਲਬਰਟਾ ਵਿੱਚ ਬੇਰੁਜ਼ਗਾਰੀ ਦਾ ਅੰਕੜਾ ਹਾਲੇ ਵੀ ਕਾਫੀ ਜ਼ਿਆਦਾ