ਜੇਲ੍ਹਾਂ ਦੇ ਨੇੜੇ ਡ੍ਰੋਨ ਉਡਾਉਣ ਤੋਂ ਰੋਕਣ ਲਈ ਪਾਬੰਦੀਆਂ ਬਾਰੇ ਹੋ ਰਿਹਾ ਹੈ ਵਿਚਾਰ


ਰੀਜਾਇਨਾ (ਹਰਬੰਸ ਬੁੱਟਰ) ਕਨੇਡਾ ਦੇ ਸੈਸਕੈਚਵਾਨ ਸੂਬੇ ਦੇ ਨਿਆਂ ਮੰਤਰੀ ਜੇਲ੍ਹਾਂ ਦੇ ਨੇੜੇ ਡ੍ਰੋਨ ਉਡਾਉਣ ਤੋਂ ਰੋਕਣ ਦੇ ਲਈ ਨਵੀਂ ਵਿਵਸਥਾ ਬਾਰੇ ਵਿਚਾਰ ਕਰ ਰਹੇ ਹਨ ਅਤੇ ਨਵੀਂ ਤਕਨੀਕ ਬਾਰੇ ਵੀ ਵਿਚਾਰ ਚੱਲ ਰਿਹਾ ਹੈ। ਸੂਬੇ ਦੇ ਨਿਆਂ ਮੰਤਰਾਲੇ ਮੁਤਾਬਕ ਕੁੱਝ ਹਫਤੇ ਪਹਿਲਾਂ ਰੀਜਾਇਨਾ ਦੀ ਜੇਲ੍ਹ ਵਿੱਚ ਡ੍ਰੋਨ ਦੇ ਜ਼ਰੀਏ ਕੁਝ ਪੈਕਟ ਸੁੱਟੇ ਗਏ ਸਨ। ਵਰਣਨਯੋਗ ਹੈ ਕਿ ਕੈਨੇਡਾ ਵਿੱਚ ਡ੍ਰੋਨ ਜਾਂ ਵਿਅਕਤੀ ਰਹਿਤ ਹਵਾਈ ਵਹੀਕਲ ਤੇ ਪਾਬੰਦੀ ਨਹੀਂ ਹੈ।

ਇੱਧਰ ਕੈਨੇਡਾ ਦੇ ਸਿਵਲ ਐਵੀਏਸ਼ਨ ਡਾਇਰੈਕਟਰ ਅਰੋਨ ਮੈਕੋਰੀ ਦਾ ਕਹਿਣਾ ਹੈ ਕਿ ਲੋਕੀ ਡ੍ਰੋਨ ਉਡਾ ਸਕਦੇ ਹਨ ਪਰ ਕੁਝ ਇਲਾਕੇ ਨੋ ਫਲਾਈ ਜ਼ੋਨ ਹਨ। ਲੋਕੀ ਜੇਲ੍ਹਾਂ ਤੋਂ ਬਾਹਰ ਖੁੱਲ੍ਹੀ ਥਾਂ, ਵਪਾਰ ਵਾਲੀ ਥਾਂ ਆਦਿ ਤੇ ਡ੍ਰੋਨ ਉਡਾਉਂਦੇ ਹਨ ਤਾਂ ਸਰਕਾਰ ਨੂੰ ਸਮੱਸਿਆ ਨਹੀਂ ਪਰ ਕਈ ਥਾਵਾਂ ਤੇ ਸਪੈਸ਼ਲ ਅਪਰੇਸ਼ਨ ਸਰਟੀਫਿਕੇਟ ਦੀ ਲੋੜ ਹੁੰਦੀ ਹੈ। ਇਸ ਵਕਤ ਕੈਨੇਡਾ ਵਿੱਚ ਪਾਬੰਦੀ-ਸ਼ੁਦਾ ਹਵਾਈ ਸਪੇਸ ਤੇ ਡ੍ਰੋਨ ਉਡਾਉਣ ਦੀ ਪਾਬੰਦੀ ਹੈ, ਇਸ ਵਿੱਚ ਹਵਾਈ ਅੱਡੇ ਸ਼ਾਮਲ ਹਨ। ਨਿਆਂ ਮੰਤਰਾਲੇ ਹੁਣ ਜੇਲ੍ਹਾਂ ਦੇ ਨੇੜੇ ਵੀ ਡ੍ਰੋਨ ਉਡਾਉਣ ਤੇ ਪਾਬੰਦੀ ਲਗਾਉਣ ਬਾਰੇ ਵਿਚਾਰ ਕਰ ਰਿਹਾ ਹੈ।

ਦੂਜੇ ਪਾਸੇ ਇਲੈਕਟ੍ਰਾਨਿਕ ਸਿਸਟਮ ਇੰਜੀਨੀਅਰ ਪ੍ਰੋਗਰਾਮ ਦੇ ਪ੍ਰੋਫੈਸਰ ਰਮਨ ਪਾਰਾਨਜਪੇ ਦਾ ਕਹਿਣਾ ਹੈ ਕਿ ਨਿਯਮ ਇਸ ਬਾਰੇ ਸਪਸ਼ਟ ਨਹੀਂ ਹੈ ਕਿ ਕਿਸ ਹਾਲਤ ਅਤੇ ਕਿਸ ਇਲਾਕੇ ਵਿੱਚ ਡ੍ਰੋਨ ਨਹੀਂ ਉਡਾਇਆ ਜਾ ਸਕਦਾ। ਯੂਨੀਵਰਸਿਟੀ ਆਫ ਰਜਾਇਨਾ ਵਿੱਚ ਪ੍ਰੋਫੈਬਸਰ ਸ੍ਰੀ ਰਮਨ ਦਾ ਕਹਿਣਾ ਹੈ ਕਿ ਸਾਨੂੰ ਇਸ ਬਾਰੇ ਸਪਸ਼ਟ ਦਿਸ਼ਾ ਨਿਰਦੇਸ਼ ਅਖਤਿਆਰ ਕਰਨ ਦੀ ਲੋੜ ਹੈ। ਇਹ ਬਦਕਿਸਮਤੀ ਵਾਲੀ ਗੱਲ ਹੈ ਕਿ ਲੋਕੀ ਜੇਲ੍ਹਾਂ ਦੇ ਅੰਦਰ ਡ੍ਰੋਨ ਉਤਾਰ ਰਹੇ ਹਨ। ਇਹ ਤਕਨੀਕ ਦੀ ਦੁਰਵਰਤੋਂ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਜੇਲ੍ਹਾਂ ਦੇ ਨੇੜੇ ਡ੍ਰੋਨ ਉਡਾਉਣ ਤੋਂ ਰੋਕਣ ਲਈ ਪਾਬੰਦੀਆਂ ਬਾਰੇ ਹੋ ਰਿਹਾ ਹੈ ਵਿਚਾਰ