ਪਾਕਿ ਸੈਨੇਟ ਵੱਲੋਂ ਹਿੰਦੂ ਮੈਰਿਜ ਬਿਲ ਪਾਸ


ਇਸਲਾਮਾਬਾਦ, 18 ਫਰਵਰੀ (ਏਜੰਸੀ) : ਪਾਕਿਸਾਤਾਨ ਦੀ ਸੈਨੇਟ ਨੇ ਲੰਮੇ ਸਮੇਂ ਤੋਂ ਲਟਕ ਰਿਹਾ ਹਿੰਦੂ ਮੈਰਿਜ ਬਿਲ ਪਾਸ ਕਰ ਦਿੱਤਾ। ਕਾਨੂੰਨ ਮੰਤਰੀ ਜਾਹਿਦ ਹਮੀਦ ਨੇ ਇਹ ਬਿਲ ਸੈਨੇਟ ਦੇ ਸਾਹਮਣੇ ਰੱਖਿਆ, ਜਿਸ ‘ਤੇ ਕਿਸੇ ਨੇ ਵਿਰੋਧ ਦਰਜ ਨਹੀਂ ਕਰਵਾਇਆ ਅਤੇ ਇਹ ਬਿਲ ਪਾਸ ਹੋ ਗਿਆ। ਨੈਸ਼ਨਲ ਅਸੈਂਬਲੀ ਲਗਭਗ ਚਾਰ ਮਹੀਨੇ ਪਹਿਲਾਂ ਇਸ ਬਿਲ ਨੂੰ ਪਾਸ ਕਰ ਚੁੱਕੀ ਹੈ ਅਤੇ ਹੁਣ ਸੈਨੇਟ ਦੀ ਮਨਜ਼ੂਰੀ ਮਿਲਣ ਬਾਅਦ ਇਹ ਕਾਨੂੰਨ ਅਮਲ ਵਿੱਚ ਆ ਜਾਵੇਗ। ਇਸ ਤੋਂ ਬਾਅਦ ਪਾਕਿਸਤਾਨ ਦੇ ਪੰਜਾਬ, ਬਲੂਚਿਸਤਾਨ ਅਤੇ ਖ਼ੈਬਰ ਪਖ਼ਤੂਨਖਵਾਂ ਸੂਬੇ ਵਿੱਚ ਦੇਸ਼ ਦੇ ਘੱਟਗਿਣਤੀ ਹਿੰਦੂਆਂ ਨੂੰ ਆਪਣੇ ਵਿਆਹ ਦੀ ਰਜਿਸਟਰੇਸ਼ਨ ਕਰਵਾਉਣ ਦਾ ਅਧਿਕਾਰ ਮਿਲ ਜਾਵੇਗਾ। ਇੱਥੇ ਸਿੰਧ ਸੂਬੇ ਵਿੱਚ ਹਿੰਦੂਆਂ ਨੂੰ ਪਹਿਲਾਂ ਹੀ ਵਿਆਹ ਰਜਿਸਟਰੇਸ਼ਨ ਦਾ ਅਧਿਕਾਰ ਹਾਸਲ ਹੈ।

ਪਾਕਿਸਤਾਨੀ ਮੀਡੀਆ ਦੀ ਰਿਪੋਰਟ ਮੁਤਾਬਕ ਇਸ ਬਿਲ ਵਿੱਚ ਹਿੰਦੂਆਂ ਦੇ ਵਿਆਹ ਪਰਿਵਾਰ, ਮਾਂ ਅਤੇ ਬੱਚੇ ਨੂੰ ਸੁਰੱਖਿਆ ਪ੍ਰਦਾਨ ਕਰਨ ਦੀ ਗੱਲ ਕੀਤੀ ਗਈ ਹੈ। ਬਿਲ ਵਿੱਚ ਹਿੰਦੂਆਂ ਦੇ ਵਿਆਹ ਲਈ ਮੁੰਡੇ ਅਤੇ ਕੁੜੀ ਦੀ ਘੱਟੋ ਘੱਟ ਉਮਰ 18 ਸਾਲ ਤੈਅ ਕੀਤੀ ਗਈ ਹੈ। ਇਸ ਤੋਂ ਇਲਾਵਾ ਹੋਰ ਧਰਮਾਂ ਦੇ ਨਾਗਰਿਕਾਂ ਲਈ ਵਿਆਹ ਲਈ ਘੱਟੋ ਘੱਟ ਉਮਰ ਮਰਦਾਂ ਲਈ 18 ਸਾਲ ਅਤੇ ਔਰਤਾਂ ਲਈ 16 ਸਾਲ ਹੈ। ਇਸ ਕਾਨੂੰਨ ਦਾ ਉਲੰਘਣ ਕਰਨ ‘ਤੇ ਛੇ ਮਹੀਨੇ ਦੀ ਕੈਦ ਦੀ ਸਜ਼ਾ ਅਤੇ 5 ਹਜ਼ਾਰ ਰੁਪਏ ਦੇ ਜੁਰਮਾਨੇ ਦੀ ਤਜਵੀਜ਼ ਰੱਖੀ ਗਈ ਹੈ। ਇਸ ਬਿਲ ਵਿੱਚ ਇਹ ਵੀ ਤਜਵੀਜ਼ ਹੈ ਕਿ ਵਿਆਹੁਤਾ ਜੋੜੇ ਵਿੱਚੋਂ ਕੋਈ ਇੱਕ ਜੇਕਰ ਧਰਮ ਤਬਦੀਲ ਕਰ ਲੈਂਦਾ ਹੈ ਤਾਂ ਦੂਜਾ ਸਾਥੀ ਕੋਰਟ ਵਿੱਚ ਤਲਾਕ ਦੀ ਅਰਜ਼ੀ ਦੇ ਸਕਦਾ ਹੈ। ਇਸ ਤੋਂ ਬਿਨਾਂ ਤਲਾਕਸ਼ੁਦਾ ਹਿੰਦੂਆਂ ਨੂੰ ਫਿਰ ਤੋਂ ਵਿਆਹ ਕਰਵਾਉਣ ਦੀ ਵੀ ਮਨਜ਼ੂਰੀ ਮਿਲੇਗੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਪਾਕਿ ਸੈਨੇਟ ਵੱਲੋਂ ਹਿੰਦੂ ਮੈਰਿਜ ਬਿਲ ਪਾਸ