ਪ੍ਰਿਯੰਕਾ ਚੋਪੜਾ ਨੇ ਜਿੱਤਿਆ ਦੂਜਾ ‘ਪੀਪਲਸ ਚੁਆਇਜ਼ ਐਵਾਰਡ’

priyanka-chopra

ਨਵੀਂ ਦਿੱਲੀ, 19 ਜਨਵਰੀ (ਏਜੰਸੀ) : ਪ੍ਰਿਯੰਕਾ ਚੋਪੜਾ ਨੇ ਟੀਵੀ ਸ਼ੋਅ ‘ਕਵਾਂਟਿਕੋ’ ਲਈ ਦੂਜਾ ‘ਪੀਪਲਸ ਚੁਆਇਜ਼ ਐਵਾਰਡ’ ਆਪਣੇ ਨਾਂ ਕਰ ਲਿਆ ਹੈ। ਅਦਾਕਾਰਾ ਅਲੇਨ ਪੋਂਪਿਓ ਅਤੇ ਵਿਓਲਾ ਡੇਵਿਜ ਨੂੰ ਪਿੱਛੇ ਛੱਡਦੇ ਹੋਏ ਉਨ੍ਹਾਂ ਨੇ ਪਸੰਦੀਦਾ ਡ੍ਰਾਮੈਟਿਕ ਟੀਵੀ ਅਦਾਕਾਰਾ ਦਾ ਇਹ ਖ਼ਿਤਾਬ ਆਪਣੇ ਨਾਂ ਕੀਤਾ ਹੈ। ਜੇਤੂ ਐਲਾਨੇ ਜਾਣ ਬਾਅਦ ਪ੍ਰਿਯੰਕਾ ਨੇ ਆਪਣੀ ਮਾਂ ਮਧੁ ਚੋਪੜਾ ਨੂੰ ਗਲ ਨਾਲ ਲਾਇਆ ਅਤੇ ਫਿਰ ਉਹ ਖਿਤਾਬ ਲੈਣ ਲਈ ਮੰਚ ‘ਤੇ ਗਈ।

ਪ੍ਰਿਯੰਕਾ ਨੇ ਖਿਤਾਬ ਹਾਸਲ ਕਰਨ ਬਾਅਦ ਆਪਣੇ ਸਾਥੀ ਕਲਾਕਾਰਾਂ ਅਤੇ ਖਿਤਾਬ ਲਈ ਨਾਮਜ਼ਦ ਦੂਜੀਆਂ ਅਦਾਕਾਰਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਆਪਣੇ ਸਮਰਥਕਾਂ ਦਾ ਵੀ ਪਿਆਰ ਅਤੇ ਸਮਰਥਨ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਦੱਸਿਆ ਕਿ ਸ਼ੋਅ ਸੋਮਵਾਰ ਤੋਂ ਦਿਖਾਇਆ ਜਾਵੇਗਾ। ਪ੍ਰਿਯੰਕਾ ਨੇ ਇਸ ਮੌਕੇ ‘ਤੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਅਤੇ ਵੋਟਿੰਗ ਕਰਨ ਵਾਲਿਆਂ ਦਾ ਧੰਨਵਾਦ ਕੀਤਾ। ਪ੍ਰਿਯੰਕਾ ਤੋਂ ਬਿਨਾਂ ‘2017 ਪੀਪਲ ਚੁਆਇਜ਼ ਐਵਾਰਡ’ ਵਿੱਚ ਭਾਰਤੀ ਮੂਲ ਦੀ ਲਿਲੀ ਸਿੰਘ ਨੂੰ ਵੀ ਪਸੰਦੀਦਾ ਯੂਟਿਊਬ ਸਟਾਰ ਦੀ ਸ਼੍ਰੇਣੀ ਵਿੱਚ ਨਾਮਜ਼ਦ ਕੀਤਾ ਗਿਆ ਸੀ।

Facebook Comments

POST A COMMENT.

Enable Google Transliteration.(To type in English, press Ctrl+g)