ਨੋਟਬੰਦੀ : ਊਰਜਿਤ ਪਟੇਲ ਨੂੰ ਤਿੱਖੇ ਸਵਾਲਾਂ ਦਾ ਸਾਹਮਣਾ


ਨਵੀਂ ਦਿੱਲੀ, 18 ਜਨਵਰੀ (ਏਜੰਸੀ) : ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਊਰਜਿਤ ਪਟੇਲ ਨੂੰ ਨੋਟਬੰਦੀ ਦੇ ਮੁੱਦੇ ਉਤੇ ਅੱਜ ਉਦੋਂ ਸੰਸਦ ਮੈਂਬਰਾਂ ਦੇ ਸਖ਼ਤ ਸਵਾਲਾਂ ਦਾ ਸਾਹਮਣਾ ਕਰਨਾ ਪਿਆ, ਜਦੋਂ ਉਹ ਪੱਕੇ ਤੌਰ ’ਤੇ ਇਹ ਦੱਸਣ ਵਿੱਚ ਨਾਕਾਮ ਰਹੇ ਕਿ ਨੋਟਬੰਦੀ ਤੋਂ ਬਾਅਦ ਬੈਂਕਿੰਗ ਢਾਂਚਾ ਕਦੋਂ ਤੱਕ ਆਮ ਵਰਗਾ ਹੋ ਜਾਵੇਗਾ। ਗ਼ੌਰਤਲਬ ਹੈ ਕਿ ਬੈਂਕ ਆਖ ਚੁੱਕਾ ਹੈ ਕਿ ਬੰਦ ਕੀਤੀ ਗਈ 60 ਫ਼ੀਸਦੀ ਜਾਂ 9.2 ਲੱਖ ਕਰੋੜ ਕਰੰਸੀ ਨੂੰ ਬਦਲਿਆ ਜਾ ਚੁੱਕਾ ਹੈ।

ਸੰਸਦ ਦੀ ਵਿੱਤੀ ਮਾਮਲਿਆਂ ਸਬੰਧੀ ਸਥਾਈ ਕਮੇਟੀ ਅੱਗੇ ਆਪਣੀ ਪੇਸ਼ੀ ਸਮੇਂ ਸ੍ਰੀ ਪਟੇਲ ਨੋਟਬੰਦੀ ਤੋਂ ਬਾਅਦ ਜਮ੍ਹਾਂ ਹੋਏ 500 ਤੇ 1000 ਰੁਪਏ ਦੇ ਪੁਰਾਣੇ ਨੋਟਾਂ ਦੀ ਸਹੀ ਰਕਮ ਵੀ ਨਹੀਂ ਦੱਸ ਸਕੇ। ਸੂਤਰਾਂ ਮੁਤਾਬਕ ਇਸ ਮੌਕੇ ਕਮੇਟੀ ਦੇ ਮੈਂਬਰ ਐਮਪੀਜ਼ ਵੱਲੋਂ ਜ਼ੋਰਦਾਰ ਪੁੱਛ-ਪੜਤਾਲ ਤੋਂ ਸ੍ਰੀ ਪਟੇਲ ਦਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਕੁਝ ਹੋਰ ਮੈਂਬਰਾਂ ਨੇ ਬਚਾਅ ਕੀਤਾ। ਕਾਂਗਰਸ ਦੇ ਐਮਪੀਜ਼ ਜਿਵੇਂ ਦਿਗਵਿਜੈ ਸਿੰਘ ਚਾਹੁੰਦੇ ਸਨ ਕਿ ਸ੍ਰੀ ਪਟੇਲ ਸਾਫ਼ ਜਵਾਬ ਦੇਣ ਕਿ ਬੈਂਕਾਂ ਤੋਂ ਨਕਦੀ ਕਢਵਾਉਣ ਸਬੰਧੀ ਬੰਦਸ਼ਾਂ ਕਦੋਂ ਤੱਕ ਹਟ ਜਾਣਗੀਆਂ।

ਸ੍ਰੀ ਪਟੇਲ ਨਾਲ ਆਰਬੀਆਈ ਦੇ ਡਿਪਟੀ ਗਵਰਨਰ ਆਰ. ਗਾਂਧੀ ਤੇ ਐਸ.ਐਸ. ਮੁੰਦੜਾ ਵੀ ਸਨ। ਉਨ੍ਹਾਂ ਦੱਸਿਆ ਕਿ ਵੱਡੇ ਨੋਟਾਂ ਨੂੰ ਬੰਦ ਕਰਨ ਸਬੰਧੀ ਬੈਂਕ ਦੀ ਕੇਂਦਰ ਸਰਕਾਰ ਨਾਲ ਗੱਲਬਾਤ 2016 ਦੇ ਸ਼ੁਰੂ ਤੋਂ ਹੀ ਚੱਲ ਰਹੀ ਸੀ। ਕਾਂਗਰਸ ਦੇ ਸੀਨੀਅਰ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਐਮ. ਵੀਰੱਪਾ ਮੋਇਲੀ ਦੀ ਅਗਵਾਈ ਵਾਲੀ ਕਮੇਟੀ ਨੇ ਨੋਟਬੰਦੀ ਸਬੰਧੀ ਵਿਚਾਰ-ਵਟਾਂਦਰੇ ਲਈ ਆਰਬੀਆਈ ਤੇ ਵਿੱਤ ਮੰਤਰਾਲੇ ਦੇ ਅਧਿਕਾਰੀਆਂ ਨੂੰ ਤਲਬ ਕੀਤਾ ਸੀ। ਇਸ ਦੌਰਾਨ ਸਵਾਲ ਪੂਰੇ ਨਾ ਹੋ ਸਕਣ ਕਾਰਨ ਕਮੇਟੀ ਨੇ ਇਕ ਵਾਰੀ ਫਿਰ ਕਿਸੇ ਦਿਨ ਅਧਿਕਾਰੀਆਂ ਨੂੰ ਬੁਲਾਉਣ ਦਾ ਫ਼ੈਸਲਾ ਕੀਤਾ ਹੈ। ਕਮੇਟੀ ਦੇ ਇਕ ਸੀਨਅਰ ਮੈਂਬਰ ਨੇ ਕਿਹਾ, ‘‘ਨੋਟਬੰਦੀ ਦੇ ਮੁੱਦੇ ਉਤੇ ਆਰਬੀਆਈ ਅਧਿਕਾਰੀ ਕਾਫ਼ੀ ਰੱਖਿਆਤਮਕ ਸਥਿਤੀ ਵਿੱਚ ਨਜ਼ਰ ਆ ਰਹੇ ਸਨ।’’

ਇਸ ਦੌਰਾਨ ਆਰਬੀਆਈ ਗਵਰਨਰ ਊਰਜਿਤ ਪਟੇਲ ਨੇ ਆਪਣੇ ਸਾਥੀ ਕਰਮਚਾਰੀਆਂ ਨੂੰ ਕਿਹਾ ਹੈ ਕਿ ਇਸ ਕੇਂਦਰੀ ਬੈਂਕ ਦੀ ਦਿੱਖ ਛੁਟਿਆਉਣ ਦੀ ਕਿਸੇ ਵੀ ਕੋਸ਼ਿਸ਼ ਨੂੰ ‘ਬਿਲਕੁਲ ਬਰਦਾਸ਼ਤ’ ਨਹੀਂ ਕੀਤਾ ਜਾਵੇਗਾ। ਪਿਛਲੇ ਸਾਲ 4 ਸਤੰਬਰ ਨੂੰ 24ਵੇਂ ਗਵਰਨਰ ਵਜੋਂ ਅਹੁਦਾ ਸੰਭਾਲਣ ਮਗਰੋਂ ਈ-ਮੇਲ ਰਾਹੀਂ ਆਪਣੇ ਪਹਿਲੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਆਰਬੀਆਈ ਨੇ ਆਪਣੇ ਮੁਲਾਜ਼ਮਾਂ ਦੀਆਂ ਸਾਂਝੀਆਂ ਕੋਸ਼ਿਸ਼ਾਂ ਨਾਲ ਮਾਣਮੱਤਾ ਇਤਿਹਾਸ ਸਿਰਜਿਆ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਨੋਟਬੰਦੀ : ਊਰਜਿਤ ਪਟੇਲ ਨੂੰ ਤਿੱਖੇ ਸਵਾਲਾਂ ਦਾ ਸਾਹਮਣਾ