ਆਰਬੀਆਈ ਨਿਯਮਾਂ ਨੂੰ ਇੰਜ ਬਦਲ ਰਿਹੈ ਜਿਵੇਂ ਮੋਦੀ ਕੱਪੜੇ ਬਦਲਦੈ : ਰਾਹੁਲ


ਨਵੀਂ ਦਿੱਲੀ, 20 ਦਸੰਬਰ (ਏਜੰਸੀ) : ਬੰਦ ਕੀਤੇ ਗਏ 500 ਅਤੇ 1000 ਰੁਪਏ ਦੇ ਨੋਟਾਂ ਨੂੰ ਬੈਂਕਾਂ ਵਿੱਚ ਜਮ੍ਹਾਂ ਕਰਾਉਣ ਸਬੰਧੀ ਆਰਬੀਆਈ ਵੱਲੋਂ ਆਇਦ ਤਾਜ਼ਾ ਬੰਦਸ਼ਾਂ ਨੂੰ ਲੈ ਕੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਇਕ ਹੋਰ ਹਮਲਾ ਕਰਦਿਆਂ ਕਿਹਾ ਹੈ ਕਿ ਕੇਂਦਰੀ ਬੈਂਕ ਵੱਲੋਂ ਨਿਯਮਾਂ ਨੂੰ ਇੰਜ ਬਦਲਿਆ ਜਾ ਰਿਹਾ ਹੈ, ਜਿਵੇਂ ‘ਪ੍ਰਧਾਨ ਮੰਤਰੀ ਕੱਪੜੇ ਬਦਲਦੇ’ ਹਨ। ਸ੍ਰੀ ਗਾਂਧੀ ਨੇ ਇਹ ਗੱਲ ਆਪਣੀ ਟਵੀਟ ਵਿੱਚ ਕਹੀ ਹੈ। ਇਸ ਦੇ ਨਾਲ ਹੀ ਕਾਂਗਰਸ ਨੇ ਮੰਗ ਕੀਤੀ ਹੈ ਕਿ 30 ਦਸੰਬਰ ਤੱਕ ਪੁਰਾਣੇ ਨੋਟ ਸਿਰਫ਼ ਇਕ ਹੀ ਵਾਰ ਜਮ੍ਹਾਂ ਕਰਾਉਣ ਦੀ ਲਾਈ ਗਈ ਤਾਜ਼ਾ ਪਾਬੰਦੀ ਨੂੰ ਵਾਪਸ ਲਿਆ ਜਾਵੇ।

ਸ੍ਰੀ ਗਾਂਧੀ ਨੇ ਆਪਣੀ ਟਵੀਟ ਵਿੱਚ ਕਿਹਾ ਹੈ, ‘‘ਆਰਬੀਆਈ ਨਿਯਮਾਂ ਨੂੰ ਇੰਜ ਬਦਲ ਰਿਹਾ ਹੈ, ਜਿਵੇਂ ਪ੍ਰਧਾਨ ਮੰਤਰੀ ਆਪਣੇ ਕੱਪੜੇ ਬਦਲਦੇ ਹਨ।’’ ਕਾਂਗਰਸੀ ਆਗੂ ਨੇ ਇਹ ਤਿੱਖਾ ਹਮਲਾ ਉਦੋਂ ਕੀਤਾ ਹੈ, ਜਦੋਂ ਉਹ ਨੋਟਬੰਦੀ ਦੇ ਮੁੱਦੇ ਉਤੇ ਆਪਣੀ ਲੜਾਈ ਨੂੰ ਸ੍ਰੀ ਮੋਦੀ ਦੇ ਵਿਹੜੇ ਵਿੱਚ ਲਿਜਾਣ ਲਈ ਤਿਆਰ ਹਨ। ਗ਼ੌਰਤਲਬ ਹੈ ਕਿ ਸ੍ਰੀ ਗਾਂਧੀ ਬੁੱਧਵਾਰ ਨੂੰ ਗੁਜਰਾਤ ਦੇ ਸ਼ਹਿਰ ਮਹਿਸਾਨਾ ਵਿੱਚ ਇਕ ਰੈਲੀ ਨੂੰ ਸੰਬੋਧਨ ਕਰਨਗੇ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਆਰਬੀਆਈ ਨਿਯਮਾਂ ਨੂੰ ਇੰਜ ਬਦਲ ਰਿਹੈ ਜਿਵੇਂ ਮੋਦੀ ਕੱਪੜੇ ਬਦਲਦੈ : ਰਾਹੁਲ