ਅਮਰੀਕਾ ਨੇ ਰੂਸ ਦੀ ਖੁਫ਼ੀਆ ਏਜੰਸੀਆਂ ਦੇ 35 ਅਧਿਕਾਰੀਆਂ ਨੂੰ ਕੱਢਿਆ


ਵਾਸ਼ਿੰਗਟਨ, 30 ਦਸੰਬਰ (ਏਜੰਸੀ) : ਦੁਨੀਆ ਦੀਆਂ ਦੋ ਵੱਡੀਆਂ ਤਾਕਤਾਂ ਅਮਰੀਕਾ ਤੇ ਰੂਸ ਆਹਮੋ-ਸਾਹਮਣੇ ਆ ਖੜ੍ਹੇ ਹਨ। ਅਮਰੀਕਾ ‘ਚ ਰੂਸੀ ਖੁਫ਼ੀਆ ਏਜੰਸੀਆਂ ਅਤੇ ਇਨ੍ਹਾਂ ਦੇ ਸੀਨੀਅਰ ਅਧਿਕਾਰੀਆਂ’ਤੇ ਪਾਬੰਦੀ ਲਗਾ ਦਿੱਤੀ। ਅਮਰੀਕਾ ਨੇ 35 ਰੂਸੀ ਅਧਿਕਾਰੀਆਂ ਨੂੰ ਦੇਸ਼ ਛੱਡਣ ਦਾ ਹੁਕਮ ਦੇ ਦਿੱਤਾ ਹੈ। ਇਨ੍ਹਾਂ ਅਤੇ ਇਨ੍ਹਾਂ ਦੇ ਪਰਿਵਾਰਾਂ ਨੂੰ 72 ਘੰਟੇ ਵਿਚ ਅਮਰੀਕਾ ਛੱਡਣ ਲਈ ਕਿਹਾ ਗਿਆ ਹੈ। ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਦੇ ਦੌਰਾਨ ਸਾਈਬਰ ਹਮਲੇ ਦੇ ਕਥਿਤ ਦੋਸ਼ਾਂ ਤੋਂ ਬਾਅਦ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਹ ਕਦਮ ਚੁੱਕਿਆ ਹੈ। ਇਸ ‘ਤੇ ਰੂਸ ਨੇ ਪਲਟਵਾਰ ਕੀਤਾ ਅਤੇ ਉਸ ਨੇ ਸਭਿਆਚਾਰਕ ਪ੍ਰੋਗਰਾਮ ਹੋਸਟ ਕਰਨ ਅਤੇ ਅੰਗਰੇਜ਼ੀ ਭਾਸ਼ਾ ਪੜ੍ਹਾਉਣ ਵਾਲੇ 28 ਅਮਰੀਕੀ ਸੰਸਥਾਨਾਂ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰਨ ਦਾ ਹੁਕਮ ਦਿੱਤਾ ਹੈ। ਅਮਰੀਕਾ ਦੇ ਮੁਤਾਬਕ ਇਹ ਕੂਟਨੀਤਿਕ ਰਿਸ਼ਤਿਆਂ ‘ਤੇ ਹਮਲਾ ਹੈ।

ਇਸ ਤੋਂ ਪਹਿਲਾਂ ਅਮਰੀਕਾ ਨੇ ਰੂਸ ਦੇ ਦੋ ਵਣਜ ਦੂਤਾਵਾਸ ਨੂੰ ਬੰਦ ਕਰਨ ਦਾ ਫ਼ੈਸਲਾ ਵੀ ਕੀਤਾ ਹੈ। ਨਾਲ ਹੀ ਰੂਸ ਦੇ ਕੁੱਝ ਲੋਕਾਂ ਦੇ ਖ਼ਿਲਾਫ਼ ਆਰਥਿਕ ਪਾਬੰਦੀਆਂ ਲਗਾਉਣ ਦਾ ਵੀ ਫ਼ੈਸਲਾ ਕੀਤਾ ਹੈ। ਓਬਾਮਾ ਨੇ ਆਖਿਆ ਹੈ ਕਿ ਰੂਸ ਅਮਰੀਕੀ ਅਧਿਕਾਰੀਆਂ ਨੂੰ ਪ੍ਰੇਸ਼ਾਨ ਕਰ ਰਿਹਾ ਸੀ ਅਤੇ ਇਸ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ। ਓਬਾਮਾ ਦਾ ਕਹਿਣਾ ਸੀ ਕਿ ਅਮਰੀਕਾ ਨੂੰ ਰੂਸੀ ਹਰਕਤਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਦੂਜੇ ਪਾਸੇ ਰੂਸ ਨੇ ਅਮਰੀਕਾ ਦੇ ਇਸ ਕਦਮ ਦੀ ਅਲੋਚਨਾ ਕਰਦਿਆਂ ਆਖਿਆ ਕਿ ਉਚਿੱਤ ਸਮੇਂ ਉੱਤੇ ਇਸ ਦਾ ਜਵਾਬ ਦਿੱਤਾ ਜਾਵੇਗਾ। ਇਸੀ ਦੌਰਾਨ ਯੁਕਰੇਨ ਨੇ ਆਖਿਆ ਹੈ ਕਿ ਉਸ ਉੱਤੇ ਪਿਛਲੇ ਦੋ ਮਹੀਨਿਆਂ ਵਿੱਚ ਸਾਢੇ ਛੇ ਹਜ਼ਾਰ ਸਾਈਬਰ ਹਮਲੇ ਕੀਤੇ ਗਏ। ਯੁਕਰੇਨ ਦਾ ਦੋਸ਼ ਹੈ ਕਿ ਇਸ ਪਿੱਛੇ ਸਿੱਧੇ ਜਾਂ ਅਸਿੱਧੇ ਤੌਰ ਉਤੇ ਰੂਸ ਦਾ ਹੱਥ ਸੀ। ਰੂਸ ਨੇ ਯੂਕਰੇਨ ਦੇ ਇਹਨਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖਰਾਜ ਕੀਤਾ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਅਮਰੀਕਾ ਨੇ ਰੂਸ ਦੀ ਖੁਫ਼ੀਆ ਏਜੰਸੀਆਂ ਦੇ 35 ਅਧਿਕਾਰੀਆਂ ਨੂੰ ਕੱਢਿਆ