ਲੋਕ ਗਾਇਕ ਦਰਸ਼ਨ ਖੇਲਾ ਨੂੰ “ਮੁਆਫੀਨਾਮਾ” ਗੀਤ ਗਾਉਣ ਬਦਲੇ ਕਨੇਡਾ ਦੇ ਪ੍ਰਧਾਨ ਮੰਤਰੀ ਨੇ ਸਨਮਾਨਿਤ ਕੀਤਾ


ਗੀਤਕਾਰ ਸੁਖਪਾਲ ਪਰਮਾਰ ਵੀ ਹੋਏ ਸਨਮਾਨਿਤ

ਕੈਲਗਰੀ (ਹਰਬੰਸ ਬੁੱਟਰ) ਕਨੇਡਾ ਦੇ ਕੈਲਗਰੀ ਵੱਸਦੇ ਪੰਜਾਬੀ ਲੋਕ ਗਾਇਕ ਦਰਸ਼ਨ ਖੇਲਾ ਨੂੰ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਔਟਵਾ ਪਾਰਲੀਮੈਂਟ ਅੰਦਰ ਸਨਮਾਨਿਤ ਕੀਤਾ ਗਿਆ ਹੈ। ਉਹਨਾਂ ਨੂੰ ਇਹ ਸਨਮਾਨ ਉਹਨਾਂ ਦੇ ਗੀਤ “ਮੁਆਫੀਨਾਮਾ”ਗਾਉਣ ਬਦਲੇ ਮਿਲਿਆ ਹੈ। ਵਰਨਣਯੋਗ ਹੈ 1914 ਵਿੱਚ ਕਾਮਾਗਾਟਾਮਾਰੂ ਜਹਾਜ ਨੂੰ ਕਨੇਡਾ ਦੀ ਧਰਤੀ ਤੋਂ ਵਾਪਿਸ ਮੋੜਨ ਮੌਕੇ ਹੋਏ ਵਿਤਕਰੇ ਭਰੇ ਵਤੀਰੇ ਕਾਰਣ ਕਨੇਡਾ ਸਰਕਾਰ ਉੱਪਰ ਮੁਆਫੀ ਮੰਗਣ ਲਈ ਸਮੇ ਸਮੇ ਦਵਾਅ ਪੈਂਦਾ ਰਿਹਾ ਪਰ ਜਸਟਿਨ ਟਰੂਡੋ ਨੇ ਪ੍ਰਧਾਨ ਮੰਤਰੀ ਬਣਦਿਆਂ ਹੀ ਇਸ ਸਬੰਧੀ ਮੁਆਫੀ ਮੰਗਕੇ ਭਾਰਤੀ ਭਾਈਚਾਰੇ ਦਾ ਦਿਲ ਜਿੱਤ ਲਿਆ ਸੀ। ਇਹਨਾਂ ਜ਼ਜਬਾਤੀ ਪਲਾਂ ਤੋਂ ਉਤਸਾਹਿਤ ਹੋਕੇ ਕੈਲਗਰੀ ਨਿਵਾਸੀ ਪੰਜਾਬੀ ਲੇਖਕ ਸੁਖਪਾਲ ਪਰਮਾਰ ਨੇ ਇਸ ਮੁਆਫੀ ਸਬੰਧੀ ਇੱਕ ਗੀਤ “ਮੁਆਫੀਨਾਮਾ” ਲਿਖਿਆ ਸੀ ਜਿਸ ਨੂੰ ਬੌਬੀ ਡੋਡ ਦੀ ਹਿੰਮਤ ਸਦਕਾ ਸੁਨੀਲ ਵਰਮਾ ਦੇ ਸੰਗੀਤ ਵਿੱਚ ਦਰਸ਼ਨ ਖੇਲਾ ਨੇ ਗਾਇਆ ਸੀ। ਉਹਨੀ ਦਿਨੀ ਪੰਜਾਬੀ ਭਾਈਚਾਰੇ ਅੰਦਰ ਇਸ ਗੀਤ ਦੀ ਕਾਫੀ ਚਰਚਾ ਹੋਈ ਸੀ। ਗੀਤਕਾਰ ਅਤੇ ਗਾਇਕ ਦੋਵੇਂ ਹੀ ਕੈਲਗਰੀ ਨਾਲ ਸਬੰਧਤ ਹੋਣ ਕਾਰਣ ਇਸ ਸਨਮਾਨ ਸਬੰਧੀ ਕੈਲਗਰੀ ਨਿਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਲੋਕ ਗਾਇਕ ਦਰਸ਼ਨ ਖੇਲਾ ਨੂੰ “ਮੁਆਫੀਨਾਮਾ” ਗੀਤ ਗਾਉਣ ਬਦਲੇ ਕਨੇਡਾ ਦੇ ਪ੍ਰਧਾਨ ਮੰਤਰੀ ਨੇ ਸਨਮਾਨਿਤ ਕੀਤਾ