ਕੈਨੇਡੀਅਨ ਅਦਾਕਾਰ ਐਲਨ ਥਿਕੇ ਨਹੀਂ ਰਹੇ


ਲਾਸ ਏਂਜਿਲਸ, 14 ਦਸੰਬਰ (ਏਜੰਸੀ) : ਕੈਨੇਡਾ ‘ਚ ਜੰਮੇ ਅਦਾਕਾਰ ਐਲਨ ਥਿਕੇ ਦੀ ਮੰਗਲਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਲਾਸ ਏਂਜਿਲਸ ‘ਚ ਮੌਤ ਹੋ ਗਈ। ਉਹ 69 ਸਾਲਾਂ ਦੇ ਸਨ। ਇਹ ਜਾਣਕਾਰੀ ਉਨ੍ਹਾਂ ਦੇ ਗਾਇਕ ਪੁੱਤਰ ਰੋਬਿਨ ਥਿਕੇ ਨੇ ਦਿੱਤੀ। ਐਲਨ ਦੇ ਤਿੰਨ ਪੁੱਤਰ ਹਨ। ਜਿਸ ਵੇਲੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਉਸ ਵੇਲੇ ਐਲਨ ਥਿਕੇ ਆਪਣੇ ਸੱਭ ਤੋਂ ਛੋਟੇ ਪੁੱਤਰ ਕਾਰਟਰ ਨਾਲ ਹਾਕੀ ਖੇਡ ਰਹੇ ਸਨ। ਦਿਨ ਦੀ ਸ਼ੁਰੂਆਤ ਵੇਲੇ ਥਿਕੇ ਨੇ ਟਵੀਟ ਕਰ ਕੇ ਵਿਸਲਰ ਫ਼ਿਲਮ ਫੈਸਟ ਲਈ ਧੰਨਵਾਦ ਕੀਤਾ ਸੀ ਜਿਥੇ ਉਨ੍ਹਾਂ ਨੂੰ ਹਾਲੀਆ ਕੈਨੇਡੀਅਨ ਆਈਕਲ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ। ਥਿਕੇ ਦਾ ਜਨਮ 1947 ਵਿਚ ਓਨਟਾਰੀਓ ਦੀ ਕਿਰਕਲੈਂਡ ਲੇਕ ‘ਤੇ ਹੋਇਆ। ਥਿਕੇ 80 ਦੇ ਦਹਾਕੇ ‘ਚ ਸਿਟਕੌਮ ‘ਗਰੋਵਿੰਗ ਪੇਨਸ’ ਲਈ ਜਾਣੇ ਜਾਂਦੇ ਹਨ। ਇਸ ‘ਚ ਉਨ੍ਹਾਂ ਡਾ.ਜੈਸਨ ਸੀਵਰ ਦਾ ਕਿਰਦਾਰ ਨਿਭਾਇਆ ਸੀ ਜੋ ਇਕ ਮਨੋਵਿਗਿਆਨੀ ਹੈ ਤੇ ਘਰ ਤੋਂ ਹੀ ਕੰਮ ਕਰਦਾ ਹੈ। ਇਸ ਕਿਰਦਾਰ ਨੇ ਉਨ੍ਹਾਂ ਨੂੰ ਬਹੁਤ ਹੀ ਪ੍ਰਸਿੱਧੀ ਦਿੱਤੀ ਤੇ ਉਨ੍ਹਾਂ ਦੀ ਅਦਾਕਾਰੀ ਦੀ ਦੁਨੀਆ ‘ਚ ਚੰਗੀ ਪਛਾਣ ਬਣ ਗਈ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਕੈਨੇਡੀਅਨ ਅਦਾਕਾਰ ਐਲਨ ਥਿਕੇ ਨਹੀਂ ਰਹੇ