ਨੋਟਬੰਦੀ ਦੇ ਬਾਵਜੂਦ ਚੰਡੀਗੜ੍ਹ ‘ਚ ਮੋਦੀ ਲਹਿਰ

bjp

ਚੰਡੀਗੜ੍ਹ, 20 ਦਸੰਬਰ (ਏਜੰਸੀ) : ਚੰਡੀਗੜ੍ਹ ਨਗਰ ਨਿਗਮ ਦੇ 26 ਵਾਰਡਾਂ ਲਈ 18 ਦਸੰਬਰ ਨੂੰ ਹੋਈਆਂ ਚੋਣਾਂ ਦੇ ਨਤੀਜੇ ਸਾਹਮਣੇ ਆ ਗਏ। ਇਨ੍ਹਾਂ ਚੋਣਾਂ ਵਿੱਚ ਭਾਜਪਾ ਨੇ 26 ‘ਚੋਂ 20 ਸੀਟਾਂ ‘ਤੇ ਹੁੰਝਾਫੇਰ ਜਿੱਤ ਹਾਸਲ ਕੀਤੀ ਹੈ, ਜਦਕਿ ਕਾਂਗਰਸ ਨੂੰ 4 ਸੀਟਾਂ ਹੀ ਮਿਲੀਆਂ ਹਨ। ਇਸ ਤੋਂ ਇਲਾਵਾ ਅਕਾਲੀ ਦਲ ਅਤੇ ਅਜ਼ਾਦ ਉਮੀਦਵਾਰ ਨੂੰ 1-1 ਸੀਟ ਨਾਲ ਹੀ ਸੰਤੁਸ਼ਟੀ ਕਰਨੀ ਪਈ। ਵਾਰਡ ਨੰਬਰ 10 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਪ ਮੇਅਰ ਹਰਦੀਪ ਸਿੰਘ ਨੇ ਖਾਤਾ ਖੋਲ•ਦਿਆਂ 3500 ਸੀਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ।

ਹੈਰਾਨੀ ਵਾਲੀ ਗੱਲ ਇਹ ਹੈ ਕਿ ਨੋਟਬੰਦੀ ਦੇ ਬਾਵਜੂਦ ਵੀ ਭਾਜਪਾ ‘ਤੇ ਇਸ ਦਾ ਕੋਈ ਵੀ ਅਸਰ ਦੇਖਣ ਨੂੰ ਨਹੀਂ ਮਿਲਿਆ। ਹੁਣ ਭਾਜਪਾ ਦੀ ਮੇਅਰ ਆਸ਼ਾ ਜਾਇਸਵਾਲ ਦਾ ਮੇਅਰ ਬਣਨਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ। ਦੱਸ ਦਈਏ ਕਿ ਇਨ੍ਹਾਂ ਚੋਣਾਂ ਵਿੱਚ 122 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਸਨ ਜਿਨ੍ਹਾਂ ਵਿੱਚੋਂ 57 ਅਜ਼ਾਦ ਉਮੀਦਵਾਰ ਸਨ। ਇਨ੍ਹਾਂ ਚੋਣਾਂ ਵਿੱਚ 57 ਫੀਸਦੀ ਵੋਟਿੰਗ ਹੋਈ ਸੀ।

Facebook Comments

POST A COMMENT.

Enable Google Transliteration.(To type in English, press Ctrl+g)