ਨਾਈਜੀਰੀਆ ‘ਚ 80,000 ਬੱਚਿਆਂ ਦੀ ਹੋ ਸਕਦੀ ਹੈ ਮੌਤ


ਲਾਗੋਸ, 14 ਦਸੰਬਰ (ਏਜੰਸੀ) : ਸੰਯੁਕਤ ਰਾਸ਼ਟਰ ਦੀ ਬਾਲ ਏਜੰਸੀ ਨੇ ਚਿਤਾਵਨੀ ਦਿੱਤੀ ਹੈ ਕਿ ਉਤਰ-ਪੂਰਵੀ ਨਾਈਜੀਰੀਆ ਵਿਚ ਅਗਲੇ ਸਾਲ 5 ਲੱਖ ਬੱਚਿਆਂ ਨੂੰ ਭੁੱਖਮਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬੋਕੋ ਹਰਮ ਦੀ ਵਜ੍ਹਾ ਕਾਰਨ ਪੈਦਾ ਹੋਏ ਮਨੁੱਖੀ ਸੰਕਟ ਦੇ ਕਾਰਨ 80 ਹਜ਼ਾਰ ਬੱਚਿਆਂ ਨੂੰ ਜੇਕਰ ਇਲਾਜ ਦੀ ਸਹੂਲਤ ਨਹੀਂ ਮਿਲੀ ਤਾਂ ਉਨ੍ਹਾਂ ਦੀ ਮੌਤ ਹੋ ਸਕਦੀ ਹੈ। ਯੂਨੀਸੈਫ ਦੇ ਕਾਰਜਕਾਰੀ ਨਿਦੇਸ਼ਕ ਐਂਥਨੀ ਲੇਕ ਨੇ ਕਿਹਾ ਕਿ ਅਜੇ ਜੋ ਸੰਕਟ ਹੈ ਉਹ ਤਬਾਹੀ ਦਾ ਰੂਪ ਲੈ ਸਕਦਾ ਹੈ। ਉਨ੍ਹਾਂ ਨੇ ਬਿਆਨ ਵਿਚ ਕਿਹਾ ਕਿ ਇਥੇ 40 ਹਜ਼ਾਰ ਬੱਚੇ ਭੁੱਖਮਰੀ ਦੀ ਕਗਾਰ ‘ਤੇ ਹਨ ਜੋ ਕਿ ਸੱਤ ਸਾਲਾਂ ਵਿਚ ਅੱਤਵਾਦ ਦੇ ਕਾਰਨ ਪੀੜਤ 26 ਲੱਖ ਲੋਕਾਂ ਦਾ ਸਿਰਫ ਛੋਟਾ ਜਿਹਾ ਹਿੱਸਾ ਹੈ। ਅਜੇ ਤੱਕ ਦੇ ਸੰਘਰਸ਼ ਵਿਚ 20,000 ਲੋਕ ਮਾਰੇ ਜਾ ਚੁੱਕੇ ਹਨ।

ਲੇਕ ਨੇ ਕਿਹਾ ਕਿ ਜੇਕਰ ਇਨ੍ਹਾਂ ਉਹ ਇਲਾਜ ਨਹੀਂ ਮਿਲਿਆ , ਜਿਸ ਦੀ ਇਨ੍ਹਾਂ ਜ਼ਰੂਰਤ ਹੈ ਤਾਂ ਪੰਜ ਵਿਚੋਂ ਇਕ ਬੱਚੇ ਦੀ ਮੌਤ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਬੋਰਨੋ ਰਾਜ ਦੇ ਜ਼ਿਆਦਾਤਰ ਇਲਾਕਿਆਂ ਵਿਚ ਮਨੁੱਖੀ ਸਹਾਇਤਾ ਨਹੀਂ ਪਹੁੰਚ ਰਹੀ ਹੈ। ਅਸੀਂ ਇਨ੍ਹਾਂ ਖੇਤਰਾਂ ਵਿਚ ਫਸੇ ਬੱਚਿਆਂ ਦੇ ਬਾਰੇ ਵਿਚ ਬੇਹੱਦ ਚਿੰਤਤ ਹਾਂ। ਲੇਕ ਦਾ ਇਹ ਬਿਆਨ ਤਦ ਆਇਆ ਹੈ ਜਦ ਕੁਝ ਦਿਨ ਪਹਿਲਾਂ ਹੀ ਦੇਸ਼ ਦੇ ਰਾਸ਼ਟਰਪਤੀ ਨੇ ਸੰਯੁਕਤ ਰਾਸ਼ਟਰ ਅਤੇ ਨਿੱਜੀ ਸਹਾਇਤਾ ਏਜੰਸੀਆਂ ਦੁਆਰਾ ਦਾਨ ਰਾਸ਼ੀ ਪਾਉਣ ਦੇ ਲਈ ਸੰਕਟ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਨ ਦਾ ਦੋਸ਼ ਲਾਇਆ ਸੀ। ਬੁਹਾਰੀ ਨੇ ਐਲਾਨ ਕੀਤਾ ਸੀ ਕਿ ਬੋਕੋ ਹਰਮ ਨੂੰ ਤਕਨੀਕੀ ਤੌਰ ‘ਤੇ ਇਕ ਸਾਲ ਪਹਿਲਾਂ ਹੀ ਹਰਾਇਆ ਜਾ ਚੁੱਕਾ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਨਾਈਜੀਰੀਆ ‘ਚ 80,000 ਬੱਚਿਆਂ ਦੀ ਹੋ ਸਕਦੀ ਹੈ ਮੌਤ