ਹੈਕਿੰਗ ਕਾਂਡ : ਓਬਾਮਾ ਕਰਨਗੇ ਰੂਸ ਵਿਰੁੱਧ ਕਾਰਵਾਈ

President-Obama-Greets-India-on-Republic-Day

ਵਾਸ਼ਿੰਗਟਨ, 29 ਦਸੰਬਰ (ਏਜੰਸੀ) : ਅਮਰੀਕੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਬਰਾਕ ਓਬਾਮਾ ਅਮਰੀਕੀ ਚੋਣਾਂ ਵਿੱਚ ਰੂਸ ਵੱਲੋਂ ਕੀਤੀ ਗਈ ਕਥਿਤ ਹੈਕਿੰਗ ਨੂੰ ਲੈ ਕੇ ਉਸ ਵਿਰੁੱਧ ਕਾਰਵਾਈ ਕਰ ਸਕਦੇ ਹਨ। ਓਬਾਮਾ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ‘ਤੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੇ ਖੁਦ ਸਾਈਬਰ ਹੈਕਿੰਗ ਦਾ ਹੁਕਮ ਦਿੱਤਾ। ਕਈ ਡੈਮੋਕਰੇਟ ਮੰਨਦੇ ਹਨ ਕਿ ਇਸ ਹੈਕਿੰਗ ਕਾਰਨ ਹਿਲੇਰੀ ਕਲਿੰਟਨ ਅਤੇ ਉਨ੍ਹਾਂ ਦੇ ਰਿਪਬਲੀਕਨ ਵਿਰੋਧੀ ਡੋਨਾਲਡ ਟਰੰਪ ਦੇ ਵਿਚਕਾਰ ਸਖ਼ਤ ਮੁਕਾਬਲੇ ਵਿੱਚ ਹਿਲੇਰੀ ਨੂੰ ਹਾਰ ਮਿਲੀ। ਅਮਰੀਕਾ ਦੀਆਂ ਖੁਫੀਆ ਏਜੰਸੀਆਂ ਨੇ ਸਿੱਟਾ ਕੱਢਿਆ ਹੈ ਕਿ ਡੈਮੋਕਰੇਟਿਕ ਪਾਰਟੀ ਅਤੇ ਹਿਲੇਰੀ ਦੇ ਸਹਿਯੋਗੀਆਂ ਦੇ ਈਮੇਲ ਨੂੰ ਹੈਕ ਕਰਕੇ ਉਸ ਦੀਆਂ ਜਾਣਕਾਰੀਆਂ ਜਨਤਕ ਕਰ ਦੇਣ ਦਾ ਕੰਮ ਟਰੰਪ ਨੂੰ ਰਾਸ਼ਟਰਪਤੀ ਬਣਾਉਣ ਲਈ ਕੀਤਾ ਗਿਆ ਸੀ।

ਸਿਆਸੀ ਤੌਰ ‘ਤੇ ਬੇਹੱਦ ਨਵੇਂ ਟਰੰਪ ਨੇ ਪੁਤਿਨ ਦੀ ਸ਼ਲਾਘਾ ਵੀ ਕੀਤੀ ਸੀ। ਸੂਤਰਾਂ ਅਨੁਸਾਰ ਅਮਰੀਕੀ ਰਾਸ਼ਟਰਪਤੀ ਚੋਣਾਂ ਨੂੰ ਹੈਕਿੰਗ ਰਾਹੀਂ ਪ੍ਰਭਾਵਿਤ ਕਰਨ ਦੇ ਰੂਸ ਦੇ ਯਤਨਾਂ ਵਿਰੁੱਧ ਕਾਰਵਾਈ ਦੇ ਸਬੰਧ ਵਿੱਚ ਓਬਾਮਾ ਪ੍ਰਸ਼ਾਸਨ ਇਸੇ ਹਫ਼ਤੇ ਐਲਾਨ ਕਰ ਸਕਦਾ ਹੈ। ਇਨ੍ਹਾਂ ਕਦਮਾਂ ਵਿੱਚ ਆਰਥਿਕ ਪਾਬੰਦੀ, ਡਿਪਲੋਮੈਟਿਕ ਆਲੋਚਨਾ ਅਤੇ ਸਾਈਬਰ ਮੁਹਿੰਮ ਜਿਹੀਆਂ ਗੁਪਤ ਕਾਰਵਾਈਆਂ ਸ਼ਾਮਲ ਹਨ। ਅਮਰੀਕੀ ਖੁਫੀਆ ਅਧਿਕਾਰੀਆਂ ਦੇ ਮੁਤਾਬਕ ਰੂਸ ਦੇ ਜਿਨ੍ਹਾਂ ਲੋਕਾਂ ਨੇ ਹਿਲੇਰੀ ਦੇ ਪ੍ਰਚਾਰ ਮੁਹਿੰਮ ਨੂੰ ਨਿਸ਼ਾਨਾ ਬਣਾਇਆ ਸੀ, ਉਸ ਦੇ ਨਾਂ ਵੀ ਓਬਾਮਾ ਪ੍ਰਸ਼ਾਸਨ ਜੱਗ-ਜਾਹਰ ਕਰ ਸਕਦਾ ਹੈ। ਕੁਝ ਰਿਪਬਲੀਕਨ ਸੰਸਦ ਮੈਂਬਰਾਂ ਨੇ ਵੀ ਅਮਰੀਕੀ ਚੋਣਾਂ ਵਿੱਚ ਰੂਸੀ ਦਖ਼ਲ ‘ਤੇ ਅਮਰੀਕਾ ਵੱਲੋਂ ਸਖ਼ਤ ਪ੍ਰਤੀਕਿਰਿਆ ਕੀਤੇ ਜਾਣ ਦੀ ਅਪੀਲ ਕੀਤੀ ਸੀ।

Facebook Comments

POST A COMMENT.

Enable Google Transliteration.(To type in English, press Ctrl+g)