ਹਸਪਤਾਲ ‘ਚ ਦਾਖਲ ਅਭਿਨੇਤਾ ਦਿਲੀਪ ਕੁਮਾਰ ਦੀ ਸਿਹਤ ‘ਚ ਸੁਧਾਰ


ਮੁੰਬਈ, 7 ਦਸੰਬਰ (ਏਜੰਸੀ) : ਪੁਰਾਣੇ ਜ਼ਮਾਨੇ ਦੇ ਅਭਿਨੇਤਾ ਦਿਲੀਪ ਕੁਮਾਰ ਦੀ ਸਿਹਤ ਖਰਾਬ ਹੋਣ ਕਾਰਨ ਉਹਨਾਂ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਉਹਨਾਂ ਦੇ ਪੈਰਾਂ ਵਿਚ ਸੋਜ ਆਉਣ ਕਾਰਨ ਬੀਤੀ ਰਾਤ ਉਹਨਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਦਿਲੀਪ ਕੁਮਾਰ ਕੋਲ ਹਸਪਤਾਲ ਵਿਚ ਉਹਨਾਂ ਦੀ ਪਤਨੀ ਸਾਇਰਾ ਬਾਨੋ ਵੀ ਮੌਜੂਦ ਹੈ। ਇਸ ਦੌਰਾਨ ਦਿਲੀਪ ਕੁਮਾਰ ਨੇ ਟਵੀਟ ਕਰਦਿਆਂ ਕਿਹਾ ਕਿ ਉਹ ਹੁਣ ਚੰਗਾ ਮਹਿਸੂਸ ਕਰ ਰਹੇ ਹਨ। ਵਰਣਨਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਦਿਲੀਪ ਕੁਮਾਰ ਕਈ ਵਾਰ ਬਿਮਾਰ ਹੋਣ ਕਾਰਨ ਹਸਪਤਾਲ ਵਿਚ ਦਾਖਲ ਰਹਿ ਚੁੱਕੇ ਹਨ| ਉਹ 11 ਦਸੰਬਰ ਨੂੰ 94 ਸਾਲ ਦੇ ਹੋ ਜਾਣਗੇ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਹਸਪਤਾਲ ‘ਚ ਦਾਖਲ ਅਭਿਨੇਤਾ ਦਿਲੀਪ ਕੁਮਾਰ ਦੀ ਸਿਹਤ ‘ਚ ਸੁਧਾਰ