ਮੇਰੀ ਹਾਰ ਲਈ ਰੂਸ ਜ਼ਿੰਮੇਦਾਰ : ਹਿਲੇਰੀ ਕਲਿੰਟਨ


ਵਾਸ਼ਿੰਗਟਨ, 17 ਦਸੰਬਰ (ਏਜੰਸੀ) : ਅਮਰੀਕਾ ਵਿਚ ਹੋਏ ਰਾਸ਼ਟਰਪਤੀ ਚੋਣਾਂ ਵਿਚ ਡੈਮੋਕਰੇਟਿਕ ਪਾਰਟੀ ਦੀ ਉਮੀਦਵਾਰ ਰਹੀ ਹਿਲੇਰੀ ਨੇ ਅਪਣੀ ਹਾਰ ਦੇ ਲਈ ਸਿੱਧੇ ਰੂਸ ਨੂੰ ਜ਼ਿੰਮੇਦਾਰ ਦੱਸਿਆ ਹੈ। ਡੈਮੋਕਰੇਟਿਕ ਪਾਰਟੀ ਦੇ ਸੰਗਠਨਾਂ ਦੀ ਹੈਕਿੰਗ ਮਾਮਲੇ ਵਿਚ ਵਲਾਦੀਮਿਰ ਪੁਤਿਨ ਦੀ ਭੂਮਿਕਾ ਸਾਹਮਣੇ ਆਉਣ ਤੋਂ ਬਾਅਦ ਹਿਲੇਰੀ ਕਲਿੰਟਨ ਨੇ ਇਹ ਦੋਸ਼ ਲਾਇਆ ਹੈ। ਕਲਿੰਟਨ ਨੇ ਕਿਹਾ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੂੰ ਉਨ੍ਹਾਂ ਨਾਲ ਵਿਅਕਤੀਗਤ ਤੌਰ ‘ਤੇ ਸ਼ਿਕਾਇਤ ਸੀ ਕਿਉਂਕਿ ਉਨ੍ਹਾਂ ਨੇ ਪੰਜਾਬ ਸਾਲ ਪਹਿਲਾਂ ਰੂਸ ਦੀ ਸੰਸਦੀ ਚੋਣ ਵਿਚ ਧਾਂਦਲੀ ਦੀ ਗੱਲ ਕਹੀ ਸੀ।

ਉਨ੍ਹਾਂ ਕਿਹਾ ਕਿ ਪੁਤਿਨ ਨੇ ਅਪਣੇ ਲੋਕਾਂ ਦੇ ਗੁੱਸੇ ਦੇ ਲਈ ਜਨਤਕ ਤੌਰ ‘ਤੇ ਮੈਨੂੰ ਦੋਸ਼ੀ ਠਹਿਰਾਇਆ ਸੀ। ਉਸ ਸਮੇਂ ਪੁਤਿਨ ਨੇ ਜੋ ਕਿਹਾ ਅਤੇ ਇਸ ਚੋਣ ਵਿਚ ਉਨ੍ਹਾਂ ਨੇ ਜੋ ਕੀਤਾ ਉਸ ਦੇ ਵਿਚ ਸਿੱਧਾ ਸਬੰਧ ਹੈ। ਕਲਿੰਟਨ ਨੇ ਕਿਹਾ ਕਿ ਇਹ ਸਿਰਫ ਮੇਰੇ ਅਤੇ ਮੇਰੇ ਅਭਿਆਨ ‘ਤੇ ਹਮਲਾ ਨਹੀਂ ਹੈ। ਇਹ ਹਮਲਾ ਸਾਡੇ ਦੇਸ਼ ਦੇ ਖ਼ਿਲਾਫ਼ ਹੈ। ਇਹ ਸਾਡੇ ਲੋਕਤੰਤਰ ਦੀ ਅਖੰਡਤਾ ਅਤੇ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਮਾਮਲਾ ਹੈ। ਰੂਸ ਨੇ ਕੱਲ੍ਹ ਅਮਰੀਕਾ ਨੂੰ ਕਿਹਾ ਕਿ ਉਹ ਅਪਣੇ ਦੇਸ਼ ਦੇ ਰਾਸ਼ਟਰਪਤੀ ਅਹੁਦੇ ਦੀ ਚੋਣ ਦੇ ਸਮੇਂ ਡੈਮੋਕਰੇਟਿਕ ਪਾਰਟੀ ਦੇ ਸੰਗਠਨਾਂ ਦੀ ਹੈਕਿੰਗ ਦੇ ਦੋਸ਼ ਜਾਂ ਤਾਂ ਸਾਬਤ ਕਰੇ ਜਾਂ ਇਸ ਪ੍ਰਕਾਰ ਦਾ ਦੋਸ਼ ਲਾਉਣਾ ਬੰਦ ਕਰੇ। ਬੁਲਾਰੇ ਦਮਿਤਰੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਰੂਸ ਕਈ ਵਾਰ ਹੈÎਕਿੰਗ ਦੇ ਦੋਸ਼ ਤੋਂ ਇਨਕਾਰ ਕਰ ਚੁੱਕਾ ਹੈ। ਲੇਕਿਨ ਇਸ ਦੇ ਬਾਵਜੂਦ ਇਸ ਤਰ੍ਹਾਂ ਦੇ ਦੋਸ਼ਾਂ ਦਾ ਸਿਲਸਿਲਾ ਜਾਰੀ ਹੈ।

ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਸਤੰਬਰ ਵਿਚ ਇਕ ਸੰਮੇਲਨ ਦੌਰਾਨ ਉਨ੍ਹਾਂ ਨੇ ਪੁਤਿਨ ਨਾਲ ਗੱਲ ਕੀਤੀ ਸੀ ਅਤੇ ਉਨ੍ਹਾਂ ਇਸ ਤਰ੍ਹਾਂ ਦੀ ਹਰਕਤ ਨੂੰ ਬੰਦ ਕਰਨ ਦੇ ਲਈ ਕਿਹਾ ਸੀ। ਉਨ੍ਹਾਂ ਇਹ ਵੀ ਕਿਹਾ ਸੀ ਕਿ ਜੇਕਰ ਇਹ ਜਾਰੀ ਰਿਹਾ ਤਾਂ ਇਸ ਦੇ ਅੰਜ਼ਾਮ ਭੁਗਤਣੇ ਹੋਣਗੇ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਮੇਰੀ ਹਾਰ ਲਈ ਰੂਸ ਜ਼ਿੰਮੇਦਾਰ : ਹਿਲੇਰੀ ਕਲਿੰਟਨ