ਟਰੰਪ ਦੀ ਜਿੱਤ ਦੇ ਪਿੱਛੇ ਰੂਸੀ ਹੈਕਿੰਗ ਤਾਂ ਨਹੀਂ, ਓਬਾਮਾ ਨੇ ਦਿੱਤੇ ਜਾਂਚ ਦੇ ਹੁਕਮ

Obama--Trump

ਵਾਸ਼ਿੰਗਟਨ, 10 ਦਸੰਬਰ (ਏਜੰਸੀ) : ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਡੋਨਾਲਡ ਟਰੰਪ ਦੀ ਜਿੱਤ ਨੂੰ ਲੈ ਕੇ ਅਜੇ ਵੀ ਬਹੁਤ ਸਾਰੇ ਅਮਰੀਕੀਆਂ ਨੂੰ ਭਰੋਸਾ ਨਹੀ ਹੋ ਰਿਹਾ ਹੈ। ਤਮਾਮ ਲੋਕਾਂ ਦੀ ਮੰਗ ਉਠਣ ਲੱਗੀ ਕਿ ਕਿਤੇ ਇਸ ਦੇ ਪਿੱਛੇ ਕੋਈ ਸਾਜ਼ਿਸ਼ ਤਾਂ ਨਹੀਂ। ਹੋ ਸਕਦਾ ਹੈ ਕਿ ਕਿਤੇ ਪੂਰੇ ਚੋਣ ਸਿਸਟਮ ਨੂੰ ਰੂਸੀ ਹੈਕਰਾਂ ਨੇ ਹੈਕ ਕਰ ਲਿਆ ਹੋਵੇ। ਇਸ ਨੂੰ ਦੇਖਦੇ ਹੋਏ ਵਰਤਮਾਨ ਬਰਾਕ ਓਬਾਮਾ ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਹਾਲਾਂਕਿ ਅਜੇ ਇਹ ਸਪਸ਼ਟ ਨਹੀਂ ਹੈ ਕਿ ਅਮਰੀਕੀ ਚੋਣਾਂ ਨੂੰ ਰੂਸੀ ਹੈਕਰਸ ਪ੍ਰਭਾਵਤ ਨਾ ਕਰਨ।

ਹਾਲਾਂਕਿ ਟਰੰਪ ਨੇ ਵਾਰ ਵਾਰ ਹਿਲੇਰੀ ਦੇ ਇਸ ਦੋਸ਼ ਅਤੇ ਸ਼ੱਕ ਨੂੰ ਜ਼ਾਹਰ ਨੂੰ ਖਾਰਜ ਕੀਤਾ ਸੀ। ਇਸ ਦੇ ਬਾਵਜੂਦ ਚੋਣਾਂ ਦੌਰਾਨ ਸਾਈਬਰ ਹਮਲਿਆਂ ਦਾ ਮਾਮਲਾ ਉਠਿਆ ਸੀ ਅਤੇ ਇਸ ਦੇ ਪਿੱਛੇ ਰੂਸ ਦਾ ਨਾਂਅ ਵੀ ਆਇਆ ਸੀ। ਬੀਬੀਸੀ ਨੇ ਅਪਣੀ ਵੈਬਸਾਈਟ ‘ਤੇ ਪ੍ਰਕਾਸ਼ਤ ਖ਼ਬਰ ਵਿਚ ਕਿਹਾ ਹੈ ਕਿ ਪਿਛਲੇ ਹਫ਼ਤੇ ਹੀ ਟਰੰਪ ਨੇ ਟਾਈਮ ਮੈਗਜ਼ੀਨ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਰੂਸ ਨੇ ਦਖ਼ਲਅੰਦਾਜ਼ ਕੀਤੀ ਸੀ। ਮੈਂ ਇਸ ਗੱਲ ‘ਤੇ ਯਕੀਨ ਨਹੀਂ ਕਰਦਾ।

Facebook Comments

POST A COMMENT.

Enable Google Transliteration.(To type in English, press Ctrl+g)