ਕੈਲਗਰੀ ਹਾਕਸ ਫੀਲਡ ਹਾਕੀ ਹਫਤਾ 24 ਦਸੰਬਰ ਤੋਂ 31 ਦਸੰਬਰ ਤੱਕ


ਕੈਂਪ ਦੀ ਕੋਈ ਫੀਸ ਨਹੀਂ, ਕੈਂਪ ਲਈ ਰਜਿਸਟਰੇਸ਼ਨ 24 ਦਸੰਬਰ ਨੂੰ
ਖਰਚਾ ਪਾਣੀ ਚਲਾਉਣ ਲਈ ਖਾਲੀ ਬੋਤਲਾਂ ਇਕੱਠੀਆਂ ਕੀਤੀਆਂ ਜਾਣਗੀਆਂ

ਕੈਲਗਰੀ (ਹਰਬੰਸ ਬੁੱਟਰ) ਅਲਬਰਟਾ ਫੀਲਡ ਹਾਕੀ ਦੇ ਸਹਿਯੋਗ ਨਾਲ਼ ਹਾਕਸ ਫੀਲਡ ਹਾਕੀ ਅਕਾਦਮੀ ਕੈਲਗਰੀ ਵਲੋਂ ਫੀਲਡ ਹਾਕੀ ਹਫਤਾ ਮਨਾਇਆ ਜਾ ਰਿਹਾ ਹੈ। ਇਸ ਹਫਤੇ ਦੌਰਾਨ ਜੈਨਸਿਸ ਸੈਂਟਰ ਵਿੱਚ 26 ਦਸੰਬਰ ਤੋਂ 31 ਦਸੰਬਰ ਤੱਕ ਫੀਲਡ ਹਾਕੀ ਦੀ ਮੁਫਤ ਕੋਚਿੰਗ ਦਿੱਤੀ ਜਾਵੇਗੀ ਅਤੇ ਇਸ ਕੈਂਪ ਦੀ ਕੋਈ ਵੀ ਫੀਸ ਨਹੀਂ ਹੈ ਪਰ ਸੀਟਾਂ ਸੀਮਿਤ ਹਨ। ਇਸ ਕੈਂਪ ਵਿੱਚ ਭਾਗ ਲੈਣ ਦੇ ਚਾਹਵਾਨ ਬੱਚੇ 24 ਦਸੰਬਰ ਨੂੰ ਜੈਨਸਿਸ ਸੈਂਟਰ ਵਿੱਚ ਆ ਕੇ ਆਪਣਾ ਨਾਂ ਦਰਜ ਕਰਵਾ ਸਕਦੇ ਹਨ। ਇਸ ਕੈਂਪ ਵਿੱਚ ਭਾਗ ਲੈਣ ਲਈ ਬੱਚੇ ਦੀ ਘੱਟੋ-ਘੱਟ ਉਮਰ 6 ਸਾਲ ਹੋਣੀ ਜ਼ਰੂਰੀ ਹੈ। ਕੋਚਿੰਗ ਪੈਨਲ ਵਿੱਚ ਦਿਲਪਾਲ ਸਿੰੰੰਘ, ਮਨਦੀਪ ਸਿੰਘ ਝੱਲੀ ਅਤੇ ਸੁਰਿੰਦਰ ਸਿੰਘ ਨੂੰ ਰੱਖਿਆ ਗਿਆ ਹੈ।

ਕੋਚਿੰਗ ਪੈਨਲ ਨੇ ਦੱਸਿਆ ਕਿ ਬਹੁਤ ਸਾਰੀਆਂ ਸਰੀਰਿਕ ਬਿਮਾਰੀਆਂ ਦਾ ਮੁਕਾਬਲਾ ਵਰਜਿਸ਼ ਕਰਕੇ ਕੀਤਾ ਜਾ ਸਕਦਾ ਹੈ ਅਤੇ ਸਰਦੀਆਂ ਦੀਆਂ ਛੁੱਟੀਆਂ ਦੌਰਾਨ ਬੱਚਿਆਂ ਨੂੰ ਸਰੀਰਿਕ ਕਸਰਤ ਕਰਾਉਣ ਦਾ ਇਹ ਸੁਨਹਿਰੀ ਮੌਕਾ ਹੋਵੇਗਾ। ਇਸ ਕੈਂਪ ਦੌਰਾਨ ਰੋਜ਼ਾਨਾ ਸ਼ਾਮ ਨੂੰ ਦੋ ਘੰਟੇ ਬੱਚਿਆਂ ਨੂੰ ਫੀਲਡ ਹਾਕੀ ਦੇ ਗੁਰ ਸਿਖਾਉਣ ਤੋਂ ਇਲਾਵਾ ਹੋਰ ਗਤੀਵਿਧੀਆਂ ਕਰਵਾਈਆਂ ਜਾਣਗੀਆਂ । ਇਹ ਕੈਂਪ ਸਾਰੇ ਬੱਚਿਆਂ ਲਈ ਮੁਫਤ ਹੋਵੇਗਾ।26 ਦਸੰਬਰ ਨੂੰ ਇਸ ਕੈਂਪ ਦੀ ਸਮਾਪਤੀ ਤੋਂ ਬਾਅਦ ਪਹਿਲੀ ਜਨਵਰੀ ਨੂੰ ਬੋਤਲ ਡਰਾਈਵ ਜੈਨਸਿਸ ਸੈਂਟਰ ਵਿੱਚ ਕਰਵਾਈ ਜਾਵੇਗੀ।ਕਲੱਬ ਦੀਆਂ ਗਤੀਵਿਧੀਆਂ ਨੂੰ ਸਹਿਯੋਗ ਦੇਣ ਲਈ ਕੈਲਗਰੀ ਵਾਸੀ ਇਸ ਦਿਨ ਰੀ-ਸਾਈਕਲ ਬੋਤਲਾਂ 11 ਵਜੇ ਤੋਂ 3 ਵਜੇ ਤੱਕ ਇਸ ਡਰਾਈਵ ਵਿੱਚ ਦੇ ਸਕਦੇ ਹਨ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਕੈਲਗਰੀ ਹਾਕਸ ਫੀਲਡ ਹਾਕੀ ਹਫਤਾ 24 ਦਸੰਬਰ ਤੋਂ 31 ਦਸੰਬਰ ਤੱਕ