ਈਡੀ ਵੱਲੋਂ ਨਾਇਕ ਵਿਰੁੱਧ ਕੇਸ ਦਰਜ


ਮੁੰਬਈ, 30 ਦਸੰਬਰ (ਏਜੰਸੀ) : ਐਨਫੋਰਸਮੈਂਟ ਡਾਇਰੈਕੋਟਰੇਟ (ਈਡੀ) ਨੇ ਵਿਵਾਦਿਤ ਇਸਲਾਮ ਪ੍ਰਚਾਰਕ ਜ਼ਾਕਿਰ ਨਾਇਕ ਅਤੇ ਉਸ ਦੀ ਸੰਸਥਾ ਆਈਆਰਐਫ ਖ਼ਿਲਾਫ਼ ਕਾਲੇ ਧਨ ਨੂੰ ਚਿੱਟਾ ਕਰਨ ਦੇ ਮਾਮਲੇ ਵਿੱਚ ਫ਼ੌਜਦਾਰੀ ਕੇਸ ਦਰਜ ਕੀਤਾ ਹੈ। ਇਹ ਐਫਆਰਆਈ ਏਜੰਸੀ ਦੇ ਮੁੰਬਈ ਸਥਿਤ ਜ਼ੋਨਲ ਦਫ਼ਤਰ ਵਿੱਚ ਦਰਜ ਕੀਤੀ ਗਈ ਹੈ, ਜਿਸ ਨੂੰ ਈਡੀ ਦੀ ਭਾਸ਼ਾ ਵਿੱਚ ਐਨਫੋਰਸਮੈਂਟ ਕੇਸ ਇਨਫਰਮੇਸ਼ਨ ਰਿਪੋਰਟ ਕਿਹਾ ਜਾਂਦਾ ਹੈ। ਸਬੰਧਤ ਅਧਿਕਾਰੀਆਂ ਨੇ ਦੱਸਿਆ ਕਿ ਈਡੀ ਨਾਇਕ ਦੀ ਸੰਸਥਾ ਦੇ ਫੰਡਾਂ ਉਤੇ ਖ਼ਾਸ ਤੌਰ ’ਤੇ ਗੌਰ ਕਰੇਗੀ। ਨਾਇਕ ਅਤੇ ਆਈਆਰਐਫ ਦੇ ਬੈਕਿੰਗ ਲੈਣ-ਦੇਣ ਦੇ ਦਸਤਾਵੇਜ਼ ਪਹਿਲਾਂ ਹੀ ਸਕੈਨ ਕੀਤੇ ਜਾ ਚੁੱਕੇ ਹਨ ਤੇ ਛੇਤੀ ਹੀ ਸੰਮਨ ਵੀ ਜਾਰੀ ਕੀਤੇ ਜਾ ਸਕਦੇ ਹਨ। ਪਿਛਲੇ ਮਹੀਨੇ ਐਨਆਈਏ ਵੱਲੋਂ ਵੀ ਨਾਇਕ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਈਡੀ ਵੱਲੋਂ ਨਾਇਕ ਵਿਰੁੱਧ ਕੇਸ ਦਰਜ