ਜ਼ਾਕਿਰ ਨਾਇਕ ਦੇ ਖ਼ਿਲਾਫ਼ ਐਨਆਈਏ ਨੇ ਦਰਜ ਕੀਤੀ ਐਫਆਈਆਰ, 10 ਟਿਕਾਣਿਆਂ ‘ਤੇ ਮਾਰੇ ਛਾਪੇ


ਨਵੀਂ ਦਿੱਲੀ, 19 ਨਵੰਬਰ (ਏਜੰਸੀ) : ਐਨਆਈਏ ਨੇ ਮੁੰਬਈ ਵਿਚ ਇਸਲਾਮਿਕ ਧਰਮਗੁਰੂ ਜ਼ਾਕਿਰ ਨਾਇਕ ਦੀ ਸੰਸਥਾ ਇਸਲਾਮਿਕ ਰਿਸਰਚ ਫਾਊਂਡੇਸ਼ਨ ‘ਤੇ ਛਾਪਾ ਮਾਰਿਆ। ਇਸ ਤੋਂ ਪਹਿਲਾਂ ਐਨਆਈਏ ਨੇ ਐਫਆਈਆਰ ਦਰਜ ਕਰਵਾਈ ਗਈ ਸੀ। ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। ਜ਼ਾਕਿਰ ਨਾਈਕ ‘ਤੇ ਗੈਰ ਕਾਨੂੰਨੀ ਸਰਗਰਮੀਆਂ ਅਤੇ ਭੜਕਾਊ ਭਾਸ਼ਣ ਦੇ ਜ਼ਰੀਏ ਦੇਸ਼ ਵਿਚ ਅਲੱਗ ਅਲੱਗ ਧਾਰਮਿਕ ਸਮੂਹਾਂ ਦੇ ਵਿਚ ਨਫਰਤ ਫੈਲਾਉਣ ਸਮੇਤ ਕਈ ਦੋਸ਼ ਲੱਗੇ ਹੋਏ ਹਨ। ਉਨ੍ਹਾਂ ਦੇ ਖ਼ਿਲਾਫ਼ ਅਲੱਗ ਅਲੱਗ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਜਾ ਚੁੱਕਾ ਹੈ।

ਇਸ ਕਾਰਵਾਈ ਤੋਂ ਪਹਿਲਾਂ ਨਾਇਕ ਦੀ ਸੰਸਥਾ ਇਸਲਾਮਿਕ ਰਿਸਰਚ ਫਾਊਂਡੇਸ਼ਨ ‘ਤੇ ਬੈਨ ਲਾਉਣ ਦੇ ਨਾਲ ਹੀ ਇਸ ਐਨਜੀਓ ‘ਤੇ ਵਿਦੇਸ਼ ਤੋਂ ਚੰਦਾ ਲੈਣ ‘ਤੇ ਵੀ ਰੋਕ ਲਾਈ ਗਈ ਸੀ। ਮੁੰਬਈ ਪੁਲਿਸ ਨੇ ਜ਼ਾਕਿਰ ਨਾਈਕ ਦੀ ਸੰਸਥਾ ਦੇ ਸਾਹਮਣੇ ਇਕ ਨੋਟਿਸ ਚਿਪਕਾਇਆ ਹੈ ਜਿਸ ਵਿਚ ਗ੍ਰਹਿ ਮੰਤਰਾਲੇ ਦੁਆਰਾ ਇਸਲਾਮਿਕ ਰਿਸਰਚ ਫਾਊਂਡੇਸ਼ਨ ‘ਤੇ ਬੈਨ ਹੋਣਾ ਦੱਸਿਆ ਗਿਆ ਹੈ।

ਖ਼ਬਰ ਹੈ ਕਿ ਇਸਲਾਮਿਕ ਰਿਸਰਚ ਫਾਊਂਡੇਸ਼ਨ ਨੂੰ ਖਾੜੀ ਦੇਸ਼ਾਂ ਤੋਂ ਫੰਡ ਮਿਲਿਆ ਹੈ। ਇਸ ਤੋਂ ਬਾਅਦ ਸਰਕਾਰ ਨੇ ਕੁਝ ਦਿਨ ਪਹਿਲਾਂ ਹੀ ਇਸ ਨੂੰ ਮਿਲਣ ਵਾਲੇ ਚੰਦੇ ‘ਤ ਰੋਕ ਲਾਈ ਸੀ। ਇਸਲਾਮਿਕ ਰਿਸਰਚ ਫਾਊਂਡੇਸ਼ਨ ਦਾ ਹੈਡ ਆਫ਼ਿਸ ਮੁੰਬਈ ਵਿਚ ਹੈ। ਇਹ ਸੰਸਥਾ ਬੰਗਲਾਦੇਸ਼ ਵਿਚ ਅੱਤਵਾਦੀ ਹਮਲੇ ਦੇ ਦੋਸ਼ੀਆਂ ਦੇ ਜ਼ਾਕਿਰ ਨਾਲ ਪ੍ਰਭਾਵਤ ਹੋਣ ਦੇ ਖੁਲਾਸੇ ਤੋਂ ਬਾਅਦ ਚਰਚਾ ਵਿਚ ਆਈ।

ਇਸੇ ਸਾਲ 1 ਜੁਲਾਈ ਨੂੰ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਇਕ ਰੈਸਟੋਰੈਂਟ ਵਿਚ ਅੱਤਵਾਦੀ ਹਮਲਾ ਹੋਇਆ ਸੀ। ਇਸ ਹਮਲੇ ਵਿਚ 2 ਪੁਲਿਸ ਅਫ਼ਸਰ ਅਤੇ 5 ਹਮਲਾਵਰਾਂ ਸਮੇਤ 29 ਲੋਕਾਂ ਦੀ ਮੌਤ ਹੋ ਗਈ ਸੀ। ਇਸ ਦੀ ਜਾਂਚ ਵਿਚ ਸਾਮਹਣੇ ਆਇਆ ਕਿ ਹਮਲਾਵਰਾਂ ਨੇ ਘਟਨਾ ਦੇ ਸਮੇਂ ਜ਼ਾਕਿਰ ਨਾਇਕ ਦੀ ਸਪੀਚ ਦਾ ਹਵਾਲਾ ਦਿੱਤਾ ਸੀ। ਯਾਨੀ ਉਹ ਉਨ੍ਹਾਂ ਨਾਲ ਪ੍ਰਭਾਵਤ ਸੀ। ਇਸ ਤੋਂ ਬਾਅਦ ਨਾਇਕ ਅਤੇ ਉਸ ਦੇ ਐਨਜੀਓ ਵਿਵਾਦਾਂ ਵਿ ਆ ਗਏ ਸੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਜ਼ਾਕਿਰ ਨਾਇਕ ਦੇ ਖ਼ਿਲਾਫ਼ ਐਨਆਈਏ ਨੇ ਦਰਜ ਕੀਤੀ ਐਫਆਈਆਰ, 10 ਟਿਕਾਣਿਆਂ ‘ਤੇ ਮਾਰੇ ਛਾਪੇ