ਅਰਬਾਜ਼ ਖਾਨ ਤੇ ਮਲਾਇਕ ਅਰੋੜਾ ਤਲਾਕ ਲਈ ਅਦਾਲਤ ਪੁੱਜੇ


ਮੁੰਬਈ, 19 ਨਵੰਬਰ (ਏਜੰਸੀ) : ਬਾਲੀਵੁੱਡ ਸਟਾਰ ਅਰਬਾਜ਼ ਖ਼ਾਨ ਤੇ ਮਲਾਇਕਾ ਅਰੋੜਾ ਨੇ ਤਲਾਕ ਲਈ ਬਾਂਦਰਾ ਸਥਿਤ ਪਰਿਵਾਰਿਕ ਅਦਾਲਤ ‘ਚ ਅਰਜ਼ੀ ਦਾਖ਼ਲ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਨੇ ਫੈਸਲਾ ਕੀਤਾ ਹੈ ਕਿ ਉਹ ਇਕੱਠੇ ਨਹੀਂ ਰਹਿ ਸਕਦੇ ਇਸ ਲਈ ਤਲਾਕ ਲੈਣ ਦਾ ਫੈਸਲਾ ਕੀਤਾ। ਇਨ੍ਹਾਂ ਦੋਵਾਂ ਵਿਚਾਲੇ ਤਲਾਕ ਦੀਆਂ ਖ਼ਬਰਾਂ ਇਸ ਸਾਲ ਦੇ ਸ਼ੁਰੂ ‘ਚ ਮੀਡੀਆ ‘ਚ ਆਈਆਂ ਸਨ।

ਪਹਿਲਾਂ ਵੀ ਤਲਾਕ ਦੀਆਂ ਖ਼ਬਰਾਂ ਆਉਣ ਮਰਗੋਂ ਵੀ ਕਈ ਵਾਰ ਅਰਬਾਜ਼ ਅਤੇ ਮਲਾਇਕਾ ਨੂੰ ਇਕੱਠਿਆਂ ਡਿਨਰ ਕਰਦੇ ਦੇਖਿਆ ਗਿਆ ਸੀ। ਪਿਛਲੇ ਦਿਨੀਂ ਪੁੱਤਰ ਦੀ ਜਨਮ ਦਿਨ ਪਾਰਟੀ ‘ਤੇ ਵੀ ਅਰਬਾਜ਼ ਅਤੇ ਮਲਾਇਕਾ ਪੂਰੇ ਖਾਨ ਪਰਿਵਾਰ ਦੇ ਨਾਲ ਨਜ਼ਰ ਆਏ ਸੀ। ਮਲਾਇਕਾ ਅਰੋੜਾ ਖਾਨ ਅਤੇ ਅਰਬਾਜ਼ ਖ਼ਾਨ ਵਿਚਾਲੇ ਤਲਾਕ ਬਾਰੇ ਇਕ ਹੋਰ ਸੱਚ ਸਾਹਮਣੇ ਆਇਆ ਹੈ। ਇਸ ਜੋੜੇ ਦਾ 18 ਸਾਲਾਂ ਦਾ ਵਿਆਹ ਬੰਧਨ ਟੁੱਟਣ ਦਾ ਕਾਰਨ ਅਰਬਾਜ਼ ਖ਼ਾਨ ਦਾ ਅਸਫਲ ਕਰੀਅਰ ਦੱਸਿਆ ਜਾ ਰਿਹਾ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਅਰਬਾਜ਼ ਖਾਨ ਤੇ ਮਲਾਇਕ ਅਰੋੜਾ ਤਲਾਕ ਲਈ ਅਦਾਲਤ ਪੁੱਜੇ