ਬੰਗਲਾਦੇਸ਼ ਵਿਚ ਪ੍ਰਦਰਸ਼ਨਕਾਰੀਆਂ ਨੇ 200 ਹਿੰਦੂਆਂ ‘ਤੇ ਕੀਤਾ ਹਮਲਾ, 15 ਮੰਦਰ ਤੋੜੇ


ਢਾਕਾ, 1 ਨਵੰਬਰ (ਏਜੰਸੀ) : ਬੰਗਲਾਦੇਸ਼ ਵਿਚ ਐਤਵਾਰ ਨੂੰ 100 ਤੋਂ ਜ਼ਿਆਦਾ ਹਿੰਦੂ ਘਰਾਂ ਵਿਚ ਲੁੱਟਖੋਹ ਕੀਤੀ ਗਈ। ਇਸ ਨਾਲ ਘੱਟ ਤੋਂ ਘੱਟ 100 ਲੋਕ ਜ਼ਖ਼ਮੀ ਹੋ ਗਏ, ਪ੍ਰਦਰਸ਼ਨਕਾਰੀਆਂ ਨੇ 15 ਘਰਾਂ ‘ਚ ਭੰਨਤੋੜ ਕੀਤੀ। ਕਈ ਪੁਜਾਰੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਸਥਿਤੀ ਨੂੰ ਕੰਟਰੋਲ ਕਰਨ ਲਈ ਬਾਰਡਰ ਗਾਰਡਸ ਬੰਗਲਾਦੇਸ਼ ਦੇ ਜਵਾਨਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਹਰੀਪੁਰ ਯੂਨੀਅਨ ਪ੍ਰੀਸ਼ਦ ਦੇ ਹਰਿਨਬੇਨ ਪਿੰਡ ਦੇ ਵਾਸੀ ਰਾਜ ਰਾਜ ਨਾਮਕ ਵਿਅਕਤੀ ਨੇ ਇਸਲਾਮ ਸਬੰਧੀ ਬ੍ਰਾਹਾਣਬਾਰਹੀਆ ਜ਼ਿਲ੍ਹੇ ਦੇ ਨਾਸਿਰਨਗਰ ਵਿਚ ਝਗੜਾ ਸ਼ੁਰੂ ਹੋ ਗਿਆ। ਕੁਝ ਘੰਟਿਆਂ ਬਾਅਦ ਹਬੀਗੰਜ ਦੇ ਮਾਧਬਪੁਰ ਵਿਚ ਵੀ ਦੋ ਮੰਦਰਾਂ ‘ਤੇ ਹਮਲੇ ਕੀਤੇ ਗਏ। ਹੁਣ ਤੱਕ ਛੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਨਾਸਿਰਨਗਰ ਅਤੇ ਮਾਧਬਪੁਰ ਉਪ ਜ਼ਿਲ੍ਹਾ ਦਫ਼ਤਰ ‘ਚ ਬੀਜੀਪੀ ਦੀ ਤਾਇਨਾਤੀ ਕਰ ਦਿੱਤੀ ਗਈ ਹੈ।

ਦੱਸਣਯੋਗ ਹੈ ਕਿ ਚਾਰ ਸਾਲ ਪਹਿਲਾਂ ਫੇਸਬੁੱਕ ਪੋਸਟ ਨੂੰ ਲੈ ਕੇ ਬੁੱਧ ਭਾਈਚਾਰੇ ਖ਼ਿਲਾਫ਼ ਵਿਆਪਕ ਹਿੰਸਾ ਹੋਈ ਸੀ। ਐਸਪੀ ਮਿਜਾਨੁਰ ਨੇ ਦੱਸਿਆ ਕਿ ਈਸ਼ਾਨਿੰਦਾ ਦਾ ਦੋਸ਼ ਸਾਹਮਣੇ ਆਉਂਦੇ ਹੀ ਰਾਸਰਾਜ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਹਿਲੇ ਸੁੰਨਤ ਵਲ ਜਮਾਤ ਦੇ ਬੈਨਰ ਹੇਠ ਹਿੰਸਕ ਵਿਰੋਧ ਪ੍ਰਦਰਸ਼ਨ ਕੀਤੇ ਗਏ। ਮਦਰੱਸਾ ਵਿਦਿਆਰਥੀਆਂ ਨੇ ਬ੍ਰਾਹਣਬਾਰਹੀਆ ਪ੍ਰੈਸ ਕਲੱਬ ਦੇ ਕੰਪਲੈਕਸ ਵਿਚ ਪ੍ਰਦਰਸ਼ਨ ਕੀਤਾ। ਹਥਿਆਰਬੰਦ ਪ੍ਰਦਰਸ਼ਨਕਾਰੀਆਂ ਨੇ ਦੁੱਤੂਬਰਹੀ, ਨਾਮਸ਼ੁਦਪਰਹਾ ਅਤੇ ਘੋਸ਼ਪਰਹਾ ਮੰਦਰਾਂ ਵਿਚ ਵੀ ਭੰਨਤੋੜ ਕੀਤੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਬੰਗਲਾਦੇਸ਼ ਵਿਚ ਪ੍ਰਦਰਸ਼ਨਕਾਰੀਆਂ ਨੇ 200 ਹਿੰਦੂਆਂ ‘ਤੇ ਕੀਤਾ ਹਮਲਾ, 15 ਮੰਦਰ ਤੋੜੇ